ਛੇੜਛਾੜ ਦਾ ਵਿਰੋਧ ਕਰਨ ''ਤੇ ਲੜਕੀ ਦੀ ਕੁੱਟਮਾਰ

11/10/2017 4:56:15 PM

ਮੁਜ਼ੱਫਰਨਗਰ— ਜ਼ਿਲੇ 'ਚ ਇਕ ਨੌਜਵਾਨ ਨੇ ਕਥਿਤ ਤੌਰ 'ਤੇ ਕਾਲਜ ਦੀ ਇਕ ਵਿਦਿਆਰਥਣ ਨਾਲ ਛੇੜਛਾੜ ਕੀਤੀ ਅਤੇ ਵਿਰੋਧ ਕਰਨ 'ਤੇ ਲੜਕੀ ਦੀ ਕੁੱਟਮਾਰ ਕਰ ਦਿੱਤੀ। ਇਹ ਜਾਣਕਾਰੀ ਸ਼ੁੱਕਰਵਾਰ ਨੂੰ ਪੁਲਸ ਨੇ ਦਿੱਤੀ। ਇਕ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਵੀਰਵਾਰ ਸਿਵਲ ਲਾਈਨਜ਼ ਥਾਣਾ ਖੇਤਰ ਦੇ ਅਧੀਨ ਆਉਣ ਵਾਲੇ ਸਰਕੁਲਰ ਰੋਡ ਕੋਲ ਹੋਈ, ਜਦੋਂ ਲੜਕੀ ਕਾਲਜ ਤੋਂ ਘਰ ਆ ਰਹੀ ਸੀ। ਉਨ੍ਹਾਂ ਨੇ ਦੱਸਿਆ ਕਿ ਘਟਨਾ ਦੇ ਬਾਅਦ ਤੋਂ ਫਰਾਰ ਦੋਸ਼ੀ ਭੂਪੇਂਦਰ ਕੁਮਾਰ ਦੇ ਖਿਲਾਫ ਇਕ ਮਾਮਲਾ ਦਰਜ ਕਰ ਲਿਆ ਗਿਆ ਹੈ।


Related News