ਲੜਕੀ ਨੇ ਲੜਕਾ ਬਣਾ ਕੇ ਰਚਾਏ 3 ਵਿਆਹ, ਖੁਲ੍ਹਿਆ ਰਾਜ

Wednesday, Dec 27, 2017 - 06:12 PM (IST)

ਲੜਕੀ ਨੇ ਲੜਕਾ ਬਣਾ ਕੇ ਰਚਾਏ 3 ਵਿਆਹ, ਖੁਲ੍ਹਿਆ ਰਾਜ

ਨੈਸ਼ਨਲ ਡੈਸਕ— ਆਂਧਰਾ ਪ੍ਰਦੇਸ਼ ਦੇ ਕਡਪਾ ਤੋਂ ਇਕ ਹੈਰਾਨੀ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਸਥਾਨਕ ਲੋਕਾਂ ਨਾਲ ਪੁਲਸ ਨੂੰ ਵੀ ਹੈਰਾਨ ਕਰ ਦਿੱਤਾ ਹੈ। ਇੱਥੇ 18 ਸਾਲ ਦੀ ਲੜਕੀ ਨੇ ਲੜਕਾ ਬਣਾ ਇਕ ਨਹੀਂ ਸਗੋਂ 3 ਲੜਕੀਆਂ ਨਾਲ ਵਿਆਹ ਰਚਾ ਲਿਆ। ਅੰਤ 'ਚ ਉਸ ਦੇ ਰਾਜ ਤੋਂ ਪਰਦਾ ਉਠ ਗਿਆ। ਦੋਸ਼ੀ ਲੜਕੀ ਦੀ ਤੀਜੀ ਪਤਨੀ ਵੱਲੋਂ ਪੁਲਸ 'ਚ ਸ਼ਿਕਾਇਤ ਦਰਜ ਕਰਵਾਉਣ ਦੇ ਬਾਅਦ ਮਾਮਲਾ ਸਾਹਮਣੇ ਆਇਆ।
ਜਾਣਕਾਰੀ ਮੁਤਾਬਕ 18 ਸਾਲ ਦੀ ਰਾਮਾਦੇਵਾ ਪੁਲਿਵੇਂਦੁਲਾ ਦੇ ਕਾਸੀਨਯਨ ਮੰਡਲ ਦੀ ਇਕ ਕਾਰਟਨ ਮਿੱਲ 'ਚ ਕੰਮ ਕਰਦੀ ਹੈ। ਉਸੀ ਮਿੱਲ 'ਚ ਮੋਨਿਕਾ ਨਾਮ ਦੀ ਇਕ ਲੜਕੀ ਕੰਮ ਕਰਦੀ ਸੀ, ਜਿਸ ਨਾਲ ਉਸ ਦੀ ਚੰਗੀ ਦੋਸਤੀ ਹੋ ਗਈ। ਜਲਦੀ ਹੀ ਦੋਹਾਂ 'ਚ ਪਿਆਰ ਹੋ ਗਿਆ ਅਤੇ ਵਿਆਹ ਕਰਨ ਦਾ ਫੈਸਲਾ ਲਿਆ। ਦੋਹਾਂ ਨੇ ਪਰਿਵਾਰ ਵਾਲਿਆਂ ਨੂੰ ਬਿਨਾਂ ਦੱਸੇ ਵਿਆਹ ਕਰ ਲਿਆ। ਮੋਨਿਕਾ ਨੂੰ ਜਦੋਂ 2 ਮਹੀਨੇ ਬਾਅਦ ਪਤਾ ਚੱਲਿਆ ਕਿ ਉਸ ਦਾ ਵਿਆਹ ਲੜਕੇ ਨਾਲ ਨਹੀਂ ਸਗੋਂ ਲੜਕੀ ਨਾਲ ਹੋਇਆ ਹੈ ਤਾਂ ਉਹ ਹੈਰਾਨ ਹੋ ਗਈ। ਉਸ ਨੇ ਪੁਲਸ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ। 
ਮੋਨਿਕਾ ਨੇ ਪੁਲਸ ਨੂੰ ਜਾਣਕਾਰੀ ਦਿੱਤੀ ਕਿ ਉਸ ਨੂੰ ਰਮਾਦੇਵੀ ਨੇ ਲੜਕੇ ਵਰਗਾ ਵਿਵਹਾਰ ਕਰਕੇ ਧੋਖਾ ਦਿੱਤਾ ਹੈ। ਪੁਲਸ ਨੇ ਮਾਮਲੇ ਦੀ ਜਾਂਚ ਕੀਤੀ ਤਾਂ ਪਤਾ ਚੱਲਿਆ ਕਿ ਰਮਾਦੇਵੀ ਦਾ ਇਹ ਤੀਜਾ ਵਿਆਹ ਸੀ। ਇਸ ਤੋਂ ਪਹਿਲੇ 2 ਹੋਰ ਲੜਕੀਆਂ ਨਾਲ ਵਿਆਹ ਕਰ ਚੁੱਕੀ ਸੀ। ਪੁਲਸ ਨੇ ਜਦੋਂ ਉਨ੍ਹਾਂ ਦੋਹਾਂ ਲੜਕੀਆਂ ਦਾ ਮੈਡੀਕਲ ਕਰਵਾਇਆ ਤਾਂ ਪਤਾ ਚੱਲਿਆ ਕਿ ਉਨ੍ਹਾਂ ਦੀ ਮਾਨਸਿਕ ਹਾਲਤ ਠੀਕ ਨਹੀਂ ਸੀ। ਜਿਸ ਦਾ ਫਾਇਦਾ ਚੁੱਕ ਕੇ ਰਮਾਦੇਵੀ ਨੇ ਉਨ੍ਹਾਂ ਨਾਲ ਵਿਆਹ ਕਰ ਲਿਆ ਸੀ।


Related News