ਪ੍ਰੀਖਿਆ ਦੇ ਡਰ ਕਾਰਨ ਦੌੜੀ ਲੜਕੀ, ਮੰਤਰੀ ਨੇ ਦਿੱਤਾ ਗਿਆਨ

Saturday, Mar 10, 2018 - 05:55 PM (IST)

ਪ੍ਰੀਖਿਆ ਦੇ ਡਰ ਕਾਰਨ ਦੌੜੀ ਲੜਕੀ, ਮੰਤਰੀ ਨੇ ਦਿੱਤਾ ਗਿਆਨ

ਨਵੀਂ ਦਿੱਲੀ— ਪ੍ਰੀਖਿਆ ਦੇ ਡਰ ਕਾਰਨ ਘਰੋਂ ਦੌੜਨ ਵਾਲੀ ਵਿਦਿਆਰਥਣ ਅਨੀਸ ਜੋਸਮਾਨ ਨੂੰ ਰੇਲਵੇ ਨੇ ਲੱਭ ਲਿਆ ਅਤੇ ਉਸ ਨੂੰ ਉਸ ਦੇ ਪਰਿਵਾਰ ਨੂੰ ਸੌਂਪ ਦਿੱਤਾ। ਰੇਲ ਮੰਤਰੀ ਪੀਊਸ਼ ਗੋਇਲ ਨੇ ਖੁਦ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਵਿਦਿਆਰਥਣ ਅਤੇ ਉਸ ਦੇ ਪਰਿਵਾਰ ਨਾਲ ਮੁਲਾਕਾਤ ਵੀ ਕੀਤੀ ਹੈ। ਪੀਊਸ਼ ਗੋਇਲ ਨੇ ਲੜਕੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਲਿਖੀ 'ਐਗਜ਼ਾਮ ਵਾਰੀਅਰਜ਼' ਕਿਤਾਬ ਵੀ ਗਿਫਟ ਕੀਤੀ। ਉਨ੍ਹਾਂ ਨੇ ਟਵੀਟ ਕੀਤਾ,''ਨਵੀਂ ਦਿੱਲੀ ਦੀ ਰਹਿਣ ਵਾਲੀ ਅਨੀਸ ਜੋਸਮਾਨ ਨਾਲ ਮੁਲਾਕਾਤ ਕੀਤੀ ਜੋ ਪ੍ਰੀਖਿਆ ਦੇ ਦਬਾਅ ਕਾਰਨ ਘਰੋਂ ਦੌੜੀ ਸੀ। ਉਸ ਨੂੰ ਰੇਲਵੇ ਨੇ ਤੁਰੰਤ ਲੱਭ ਲਿਆ ਅਤੇ ਪਰਿਵਾਰ ਨਾਲ ਮਿਲਾਇਆ। ਮੈਂ ਉਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਲਿਖੀ ਕਿਤਾਬ ਐਗਜ਼ਾਮ ਵਾਰੀਅਰਜ਼ ਦਿੱਤਾ ਅਤੇ ਉਸ ਨੂੰ ਕਿਹਾ ਕਿ 'ਐਗਜ਼ਾਮ ਵਾਰੀਅਰਜ਼ ਬਣੋ, ਐਗਜ਼ਾਮ ਵਰੀਅਰ' ਨਹੀਂ। ਪੀਊਸ਼ ਗੋਇਲ ਨੇ ਲੜਕੀ ਅਤੇ ਉਸ ਦੇ ਪਰਿਵਾਰ ਨਾਲ ਲਈ ਗਈ ਫੋਟੋ ਵੀ ਟਵਿੱਟਰ 'ਤੇ ਸ਼ੇਅਰ ਕੀਤੀ ਹੈ।

ਦਰਅਸਲ ਪ੍ਰੀਖਿਆ ਦੇ ਦਬਾਅ ਕਾਰਨ ਅਨੀਸ ਘਰ ਛੱਡ ਕੇ ਰੇਲਵੇ ਸਟੇਸ਼ਨ ਪੁੱਜ ਗਈ ਸੀ, ਜਿੱਥੇ ਉਸ ਨੂੰ ਆਰ.ਪੀ.ਐੱਫ. ਦੀ ਮਹਿਲਾ ਜਵਾਨਾਂ ਨੇ ਦੇਖਿਆ। ਪਰੇਸ਼ਾਨ ਅਨੀਸ ਨੂੰ ਦੇਖ ਕੇ ਉਨ੍ਹਾਂ ਦੇ ਮਨ 'ਚ ਸ਼ੱਕ ਪੈਦਾ ਹੋਇਆ ਅਤੇ ਫਿਰ ਉਸ ਤੋਂ ਪੁੱਛ-ਗਿੱਛ ਕੀਤੀ ਗਈ। ਹਕੀਕਤ ਜਾਣਨ ਤੋਂ ਬਾਅਦ ਉਸ ਨੂੰ ਪਰਿਵਾਰ ਨੂੰ ਸੌਂਪਣ ਦਾ ਫੈਸਲਾ ਕੀਤਾ ਗਿਆ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੀਊਸ਼ ਗੋਇਲ ਨੇ ਲੜਕੀ ਅਤੇ ਉਸ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ।


Related News