''ਤੁਹਾਡੇ ਵਾਂਗ ਬਣਨਾ ਚਾਹੁੰਦੀ ਹਾਂ...'' ਇਟਲੀ ਦੀ PM ਮੇਲੋਨੀ ਨੇ ਨਰਿੰਦਰ ਮੋਦੀ ਨੂੰ ਕਹੀ ਦਿਲ ਨੂੰ ਛੂਹ ਲੈਣ ਵਾਲੀ ਗੱਲ
Tuesday, Jun 24, 2025 - 04:21 PM (IST)

ਨੈਸ਼ਨਲ ਡੈਸਕ- ਕੈਨੇਡਾ 'ਚ ਹੋਏ G7 ਸਮਿਟ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਇਟਲੀ ਦੀ ਪ੍ਰਧਾਨ ਮੰਤਰੀ ਜਿਓਰਜੀਆ ਮੇਲੋਨੀ ਦੀ ਮੁਲਾਕਾਤ ਸੋਸ਼ਲ ਮੀਡੀਆ 'ਤੇ ਛਾ ਗਈ ਹੈ। ਦੋਵੇਂ ਨੇਤਾਵਾਂ ਵਿਚਕਾਰ ਹੋਈ ਗਰਮਜੋਸ਼ੀ ਭਰੀ ਗੱਲਬਾਤ ਲੋਕਾਂ ਦੇ ਦਿਲ ਨੂੰ ਛੂਹ ਗਈ। ਮੇਲੋਨੀ ਨੇ ਪੀ.ਐੱਮ. ਮੋਦੀ ਨੂੰ ਕਿਹਾ,''ਤੁਸੀਂ ਬੈਸਟ ਹੋ, ਮੈਂ ਤੁਹਾਡਾ ਵਾਂਗ ਬਣਨ ਦੀ ਕੋਸ਼ਿਸ਼ ਕਰ ਰਹੀ ਹਾਂ।''
"You are the best. I am trying to be as you"
— BALA (@erbmjha) June 18, 2025
Jalwa hai Modiji ka 🗿 🔥 pic.twitter.com/GvxZHkxVzI
ਮੇਲੋਨੀ ਨੇ ਪੀ.ਐੱਮ. ਮੋਦੀ ਦੀ ਕੀਤੀ ਤਾਰੀਫ਼
ਜੀ7 ਸਮਿਟ 'ਚ ਪ੍ਰਧਾਨ ਮੰਤਰੀ ਅਤੇ ਮੇਲੋਨੀ ਨੇ ਇਕ-ਦੂਜੇ ਦਾ ਦਿਲੋਂ ਸਵਾਗਤ ਕੀਤਾ। ਹੱਥ ਮਿਲਾਉਂਦੇ ਹੋਏ ਮੇਲੋਨੀ ਨੇ ਪੀ.ਐੱਮ. ਮੋਦੀ ਦੀ ਤਾਰੀਫ਼ ਕੀਤੀ ਅਤੇ ਆਪਣੀ ਇੱਛਾ ਜ਼ਾਹਰ ਕੀਤੀ ਕਿ ਉਹ ਉਨ੍ਹਾਂ ਵਰਗੀ ਬਣਨਾ ਚਾਹੁੰਦੀ ਹੈ। ਇਸ ਗੱਲਬਾਤ ਨੂੰ ਸੋਸ਼ਲ ਮੀਡੀਆ 'ਤੇ #Melodi ਮੋਮੇਂਟ ਦੇ ਨਾਂ ਨਾਲ ਜਾਣਿਆ ਜਾਣ ਲੱਗਾ, ਜੋ ਦੋਵੇਂ ਆਗੂਆਂ ਵਿਚਾਲੇ ਡੂੰਘੀ ਦੋਸਤੀ ਦਾ ਪ੍ਰਤੀਕ ਬਣ ਗਿਆ।
ਭਾਰਤ-ਇਟਲੀ ਸੰਬੰਧਾਂ ਦੀ ਮਜ਼ਬੂਤੀ
ਪੀ.ਐੱਮ. ਮੋਦੀ ਨੇ ਇਸ ਮੁਲਾਕਾਤ ਤੋਂ ਬਾਅਦ ਕਿਹਾ ਕਿ ਭਾਰਤ ਅਤੇ ਇਟਲੀ ਵਿਚਾਲੇ ਦੋਸਤੀ ਹੋਰ ਵੀ ਮਜ਼ਬੂਤ ਹੋਵੇਗੀ, ਜਿਸ ਨਾਲ ਦੋਵੇਂ ਦੇਸ਼ਾਂ ਦੇ ਨਾਗਰਿਕਾਂ ਨੂੰ ਲਾਭ ਹੋਵੇਗਾ। ਮੇਲੋਨੀ ਨੇ ਵੀ ਸੋਸ਼ਲ ਮੀਡੀਆ 'ਤੇ ਭਾਰਤ-ਇਟਲੀ ਦੋਸਤੀ ਦੀ ਤਸਵੀਰ ਸਾਂਝੀ ਕੀਤੀ ਅਤੇ ਇਸ ਨੂੰ 'ਡੂੰਘੀ ਦੋਸਤੀ' ਦੱਸਿਆ। ਪੀ.ਐੱਮ. ਮੋਦੀ ਨੇ ਉਨ੍ਹਾਂ ਦੀ ਇਸ ਪੋਸਟ ਨੂੰ ਰੀ-ਸ਼ੇਅਰ ਕਰਦੇ ਹੋਏ ਕਿਹਾ ਕਿ ਉਹ ਪੂਰੀ ਤਰ੍ਹਾਂ ਨਾਲ ਇਸ ਗੱਲ ਨਾਲ ਸਹਿਮਤ ਹਨ।
ਪਹਿਲਾਂ ਵੀ ਚਰਚਾ 'ਚ ਰਿਹਾ 'Melodi' ਨਾਂ
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਨਰਿੰਦਰ ਮੋਦੀ ਅਤੇ ਮੇਲੋਨੀ ਦੀ ਦੋਸਤੀ ਚਰਚਾ 'ਚ ਆਈ ਹੈ। ਪਿਛਲੇ ਸਾਲ ਦੁਬਈ 'ਚ COP28 ਸਮਿਟ ਦੌਰਾਨ ਦੋਵੇਂ ਆਗੂਆਂ ਨਾਲ ਸੈਲਫੀ ਲਈ ਸੀ, ਜਿਸ ਨੂੰ ਮੇਲੋਨੀ ਨੇ #Melodi ਕੈਪਸ਼ਨ ਨਾਲ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਸੀ। ਉਦੋਂ ਵੀ ਇਹ ਫੋਟੋ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋਈ ਸੀ ਅਤੇ ਲੋਕਾਂ ਨੇ ਇਸ ਨੂੰ ਦੋਸਤੀ ਦੀ ਮਿਸਾਲ ਮੰਨਿਆ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8