ਕੌਣ ਹਨ ਗਿਗ ਵਰਕਰ! ਬਜਟ ਦੌਰਾਨ ਜਿਨ੍ਹਾਂ ਲਈ ਵਿੱਤ ਮੰਤਰੀ ਨੇ ਕੀਤਾ ਵੱਡਾ ਐਲਾਨ

Saturday, Feb 01, 2025 - 05:24 PM (IST)

ਕੌਣ ਹਨ ਗਿਗ ਵਰਕਰ! ਬਜਟ ਦੌਰਾਨ ਜਿਨ੍ਹਾਂ ਲਈ ਵਿੱਤ ਮੰਤਰੀ ਨੇ ਕੀਤਾ ਵੱਡਾ ਐਲਾਨ

ਨਵੀਂ ਦਿੱਲੀ- ਗਿਗ ਵਰਕਰ ਕਿਸ ਨੂੰ ਕਹਿੰਦੇ ਹਨ, ਇਹ ਵੱਡਾ ਸਵਾਲ ਹੈ? ਬਜਟ 'ਚ ਅਜਿਹੇ ਲੋਕਾਂ ਲਈ ਵੱਖ ਤੋਂ ਪਛਾਣ (ਆਈਡੀ) ਪੱਤਰ ਜਾਰੀ ਕਰਨ ਦਾ ਐਲਾਨ ਕੀਤਾ ਗਿਆ ਹੈ। ਗਿਗ ਵਰਕਰ ਇਕ ਤਰ੍ਹਾਂ ਨਾਲ ਅਸਥਾਈ ਕਰਮਚਾਰੀ ਹੁੰਦੇ ਹਨ। ਕਿਸੇ ਵੀ ਸੰਸਥਾ, ਕੰਪਨੀ 'ਚ ਸ਼ਾਰਟ ਟਰਮ ਲਈ ਜਾਂ ਅਸਥਾਈ ਤੌਰ 'ਤੇ ਕੰਮ ਕਰਨ ਵਾਲੇ ਲੋਕਾਂ ਨੂੰ ਗਿਗ ਵਰਕਰ ਕਿਹਾ ਜਾਂਦਾ ਹੈ। ਥਰਟ ਪਾਰਟੀ ਨੌਕਰੀ ਵਾਲੇ ਲੋਕ ਵੀ ਇਸੇ ਸ਼੍ਰੇਣੀ 'ਚ ਆਉਂਦੇ ਹਨ, ਕਿਉਂਕਿ ਉਹ ਕੰਮ ਕਿਸੇ ਹੋਰ ਕੰਪਨੀ ਲਈ ਕਰਦੇ ਹਨ ਪਰ ਭੁਗਤਾਨ ਉਨ੍ਹਾਂ ਨੂੰ ਕਿਸੇ ਹੋਰ ਕੰਪਨੀ ਤੋਂ ਹੁੰਦਾ ਹੈ। ਯਾਨੀ ਠੇਕੇ 'ਤੇ ਜਿਨ੍ਹਾਂ ਤੋਂ ਕੰਮ ਲਿਆ ਜਾਂਦਾ ਹੈ ਜਾਂ ਫਿਰ ਇਕ ਨਿਸ਼ਚਿਤ ਸਮੇਂ ਲਈ ਠੇਕੇ 'ਤੇ ਕੰਮ ਕਰਵਾਇਆ ਜਾਂਦਾ ਹੈ। ਉਨ੍ਹਾਂ ਨੂੰ ਗਿਗ ਵਰਕਰ ਕਹਿੰਦੇ ਹਨ।

ਇਹ ਵੀ ਪੜ੍ਹੋ : ਵੱਡਾ ਐਲਾਨ : ਇਕ ਕਰੋੜ ਡਿਲਿਵਰੀ ਬੁਆਏਜ਼ ਦਾ ਹੋਵੇਗਾ ਸਿਹਤ ਬੀਮਾ

ਆਨਲਾਈਨ ਸ਼ਾਪਿੰਗ ਅਤੇ ਫੂਡ ਐਪ ਦੇ ਡਿਲਿਵਰੀ ਏਜੰਟ, ਸ਼ਾਰਟ ਟਰਮ ਆਈ.ਟੀ. ਵਰਕਰ ਅਤੇ ਦੁਕਾਨਾਂ, ਠੇਲਿਆਂ 'ਤੇ ਜਾਂ ਫਿਰ ਖੁਦ ਦਾ ਸਵੈ-ਰੁਜ਼ਗਾਰ ਕਰਨ ਵਾਲੇ, ਫੇਰੀ ਜਾਂ ਰੇਹੜੀ ਲਗਾਉਣ ਵਾਲੇ ਲੋਕ ਗਿਗ ਵਰਕਰਾਂ ਦੇ ਦਾਇਰੇ 'ਚ ਆਉਂਦੇ ਹਨ। ਵੈਸੇ ਆਈਟੀ ਅਤੇ ਇੰਟਰਨੈੱਟਚ ਨਾਲ ਜੁੜੇ ਕੰਮ 'ਚ ਵੀ ਗਿਗ ਵਰਕਰ ਖਾਸ ਹੁੰਦੇ ਹਨ, ਕਿਉਂਕਿ ਇਹ ਕਿਸੇ ਵੀ ਪ੍ਰਾਜੈਕਟ ਦੇ ਹਿਸਾਬ ਨਾਲ ਕੰਮ ਕਰਦੇ ਹਨ। ਉਸੇ ਅਨੁਸਾਰ ਉਨ੍ਹਾਂ ਨੂੰ ਤੈਅ ਤਨਖਾਹ ਵੀ ਮਿਲਦੀ ਹੈ। ਅਜਿਹੇ ਗਿਗ ਵਰਕਰ ਲਈ ਕੋਈ ਦਫ਼ਤਰ ਨਹੀਂ ਹੁੰਦਾ, ਉਹ ਵਰਕ ਫਰਾਮ ਹੋਮ ਜਾਂ ਫਿਲਡ 'ਚ ਜਾਂ ਫਿਰ ਕੁਝ ਦੇਰ ਲਈ ਦਫ਼ਤਰ ਆ ਕੇ ਸੇਵਾ ਦਿੰਦੇ ਹਨ। ਗਿਗ ਵਰਕਰਾਂ ਵਿਚਾਲੇ ਨੌਕਰੀ ਦੀ ਸੁਰੱਖਿਆ ਨਹੀਂ ਹੁੰਦੀ ਹੈ। ਇਹ ਰਵਾਇਤੀ ਨੌਕਰੀ ਦੇ ਕਰਮਚਾਰੀ ਅਤੇ ਕੰਪਨੀ ਵਾਲੇ ਨਿਯਮਾਂ ਤੋਂ ਪਰੇ ਹੁੰਦੇ ਹਨ। ਅਜਿਹੇ ਗਿਗ ਵਰਕਰਾਂ ਲਈ ਬਜਟ 'ਚ ਪਛਾਣ ਪੱਤਰ ਦੇਣ ਅਤੇ ਜਨ ਅਰੋਗਿਆ ਸੇਵਾ ਦੇ ਅਧੀਨ ਸਿਹਤ ਬੀਮਾ ਮੁਹੱਈਆ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News