ਗਿਫ਼ਟ ਦੇਣ ਦੇ ਬਹਾਨੇ ਲਿਫਟ ਇੰਜੀਨੀਅਰ ਨੇ ਨਾਬਾਲਗ ਕੁੜੀ ਨਾਲ ਕੀਤਾ ਰੇਪ, ਗ੍ਰਿਫਤਾਰ

09/26/2019 12:30:09 PM

ਗੁਰੂਗ੍ਰਾਮ— ਗੁਰੂਗ੍ਰਾਮ ਦੇ ਪਾਸ਼ ਇਲਾਕੇ ਦੇ ਐੱਮ.ਜੀ. ਰੋਡ ਸਥਿਤ ਇਕ ਸੋਸਾਇਟੀ 'ਚ 14 ਸਾਲਾ ਕੁੜੀ ਨਾਲ ਰੇਪ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਐੱਮ.ਜੀ. ਰੋਡ 'ਤੇ ਇਕ ਸੋਸਾਇਟੀ 'ਚ 14 ਸਾਲ ਦੀ ਕੁੜੀ ਨਾਲ ਰੇਪ ਕੀਤਾ ਗਿਆ ਹੈ ਅਤੇ ਪੀੜਤਾ ਨੂੰ ਮੈਕਸ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਮੌਕ 'ਤੇ ਪਹੁੰਚੀ ਪੁਲਸ ਨੇ ਪੀੜਤਾ ਦੇ ਪਰਿਵਾਰ ਵਾਲਿਆਂ ਦੇ ਬਿਆਨ 'ਤੇ 21 ਸਾਲਾ ਅਰੁਣ ਨਾਂ ਦੇ ਸ਼ਖਸ ਵਿਰੁੱਧ ਰੇਪ ਦਾ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਦੋਸ਼ੀ ਨੂੰ ਪਟੇਲ ਨਗਰ ਇਲਾਕੇ ਤੋਂ ਗ੍ਰਿਫਤਾਰ ਕੀਤਾ।

ਡੀ.ਸੀ.ਪੀ. ਕ੍ਰਾਈਮ ਰਾਜੀਵ ਦੇਸ਼ਵਾਲ ਨੇ ਇਸ ਮਾਮਲੇ 'ਚ ਦੱਸਿਆ ਕਿ ਦੋਸ਼ੀ ਅਰੁਣ ਪੇਸ਼ੇ ਤੋਂ ਲਿਫ਼ਟ ਇੰਜੀਨੀਅਰ ਹੈ ਅਤੇ ਲਿਫਟ ਦੀ ਮੇਂਟਨੇਂਸ ਦੇ ਬਹਾਨੇ ਸੋਸਾਇਟੀ 'ਚ ਆਉਂਦਾ-ਜਾਂਦਾ ਰਹਿੰਦਾ ਸੀ। ਇਸ ਕ੍ਰਮ 'ਚ ਇਸ ਦੀ ਮੁਲਾਕਾਤ ਪੀੜਤਾ ਨਾਲ ਹੋਈ ਸੀ। ਬੀਤੇ 23 ਸਤੰਬਰ ਨੂੰ ਦੋਸ਼ੀ ਨੂੰ ਦੋਸ਼ੀ ਮੌਕਾ ਦੇਖ ਕੇ ਕੁੜੀ ਨੂੰ ਗਿਫ਼ਟ ਦੇਣ ਦੇ ਬਹਾਨੇ ਸੋਸਾਇਟੀ ਦੀ ਛੱਤ 'ਤੇ ਲੈ ਗਿਆ ਅਤੇ ਉਸ ਨਾਲ ਉੱਥੇ ਰੇਪ ਕੀਤਾ।

ਵਾਰਦਾਤ ਤੋਂ ਬਾਅਦ ਦੋਸ਼ੀ ਇੰਜੀਨੀਅਰ ਫਰਾਰ ਹੋ ਗਿਆ। ਰੇਪ ਤੋਂ ਬਾਅਦ ਪੀੜਤਾ ਦੀ ਹਾਲਤ ਵਿਗੜ ਗਈ, ਜਿਸ ਤੋਂ ਬਾਅਦ ਉਸ ਨੂੰ ਸਥਾਨਕ ਲੋਕਾਂ ਦੀ ਮਦਦ ਨਾਲ ਹਸਪਤਾਲ ਲਿਜਾਇਆ ਗਿਆ। ਪੁਲਸ ਅਨੁਸਾਰ ਦੋਸ਼ੀ ਸੋਨੀਪਤ ਦਾ ਰਹਿਣ ਵਾਲਾ ਹੈ ਅਤੇ ਗੁਰੂਗ੍ਰਾਮ 'ਚ ਪਟੇਲ ਨਗਰ ਇਲਾਕੇ 'ਚ ਰਹਿ ਰਿਹਾ ਸੀ। ਫਿਲਹਾਲ ਦੋਸ਼ੀ ਨੂੰ ਗ੍ਰਿਫਤਾਰ ਕਰ ਕੇ ਪੁਲਸ ਮਾਮਲੇ ਦੀ ਜਾਂਚ 'ਚ ਜੁਟੀ ਹੈ।


DIsha

Content Editor

Related News