ਗੁਲਾਮ ਨਬੀ ਆਜ਼ਾਦ ਡੈਮੋਕ੍ਰੇਟਿਕ ਆਜ਼ਾਦ ਪਾਰਟੀ ਦੇ ਪ੍ਰਧਾਨ ਚੁਣੇ ਗਏ
Saturday, Oct 01, 2022 - 11:58 AM (IST)
ਜੰਮੂ (ਭਾਸ਼ਾ)- ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਗੁਲਾਮ ਨਬੀ ਆਜ਼ਾਦ ਨੂੰ ਆਪਣੀ ਨਵੀਂ ਬਣੀ ਡੈਮੋਕ੍ਰੇਟਿਕ ਆਜ਼ਾਦ ਪਾਰਟੀ (ਡੀ.ਏ.ਪੀ.) ਦਾ ਪ੍ਰਧਾਨ ਚੁਣ ਲਿਆ ਗਿਆ ਹੈ। ਡੀ.ਏ.ਪੀ. ਦੇ ਇਕ ਨੇਤਾ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਨੇਤਾ ਅਨੁਸਾਰ, ਇਸ ਨਾਲ ਜੁੜਿਆ ਇਕ ਪ੍ਰਸਤਾਵ ਸੰਸਥਾਪਕ ਮੈਂਬਰਾਂ ਦੇ ਸੈਸ਼ਨ 'ਚ ਸਰਬਸੰਮਤੀ ਨਾਲ ਪਾਸ ਕੀਤਾ ਗਿਆ, ਜੋ ਜੰਮੂ ਅਤੇ ਸ਼੍ਰੀਨਗਰ, ਦੋਵੇਂ ਹੀ ਥਾਂਵਾਂ 'ਤੇ ਆਯੋਜਿਤ ਕੀਤਾ ਗਿਆ ਸੀ। ਆਜ਼ਾਦ (73) ਨੇ 26 ਅਗਸਤ ਨੂੰ ਕਾਂਗਰਸ ਛੱਡ ਦਿੱਤੀ ਸੀ।
ਇਹ ਵੀ ਪੜ੍ਹੋ : ਨਾਬਾਲਗ ਨਾਲ ਜਬਰ ਜ਼ਿਨਾਹ ਦੇ ਦੋਸ਼ੀ ਨੂੰ ਕੋਰਟ ਨੇ ਸੁਣਵਾਈ 142 ਸਾਲ ਦੀ ਸਜ਼ਾ
ਉਨ੍ਹਾਂ 26 ਸਤੰਬਰ ਨੂੰ ਉਨ੍ਹਾਂ ਦਰਜਨਾਂ ਸਾਬਕਾ ਮੰਤਰੀਆਂ, ਸਾਬਕਾ ਵਿਧਾਇਕਾਂ ਅਤੇ ਹੋਰ ਪ੍ਰਮੁੱਖ ਨੇਤਾਵਾਂ ਦੇ ਸਹਿਯੋਗ ਤੋਂ ਡੀ.ਏ.ਪੀ. ਦਾ ਗਠਨ ਕੀਤਾ ਸੀ, ਜਿਨ੍ਹਾਂ ਨੇ ਉਨ੍ਹਾਂ ਦੇ ਸਮਰਥਨ 'ਚ ਕਾਂਗਰਸ ਤੋਂ ਅਸਤੀਫ਼ਾ ਦੇ ਦਿੱਤਾ ਸੀ। ਇਨ੍ਹਾਂ 'ਚ ਸਾਬਕਾ ਉੱਪ ਮੁੱਖ ਮੰਤਰੀ ਤਾਰਾ ਚੰਦ, ਸਾਬਕਾ ਮੰਤਰੀ ਪੀਰਜਾਦਾ ਮੁਹੰਮਦ ਸਈਦ, ਤਾਜ ਮੋਹਿਊਦੀਨ, ਜੀ.ਐੱਮ. ਸਰੂਰੀ, ਆਰ.ਐੱਸ. ਛਿਬ, ਜੁਗਲ ਕਿਸ਼ੋਰ, ਮਾਜਿਦ ਵਾਨੀ ਅਤੇ ਮਨੋਹਰ ਲਾਲ ਸ਼ਰਮਾ ਸਾਮਲ ਹਨ। ਜੰਮੂ ਪਰਤਣ ਤੋਂ ਪਹਿਲਾਂ ਆਜ਼ਾਦ ਨੇ 27 ਤੋਂ 30 ਸਤੰਬਰ ਦਰਮਿਆਨ ਚਾਰ ਦਿਨ ਕਸ਼ਮੀਰ ਘਾਟੀ 'ਚ ਬਿਤਾਏ ਸਨ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ