ਕੈਮਰੇ ''ਚ ਕੈਦ ਹੋਈ ਚੁੜੇਲ, ਚੀਕਾਂ ਸੁਣ ਕੇ ਡਰ ਗਏ ਪੁਲਸ ਵਾਲੇ, ਮਿਲੇ ਜਾਂਚ ਦੇ ਹੁਕਮ

Wednesday, Jul 17, 2024 - 10:18 PM (IST)

ਕੈਮਰੇ ''ਚ ਕੈਦ ਹੋਈ ਚੁੜੇਲ, ਚੀਕਾਂ ਸੁਣ ਕੇ ਡਰ ਗਏ ਪੁਲਸ ਵਾਲੇ, ਮਿਲੇ ਜਾਂਚ ਦੇ ਹੁਕਮ

ਨੈਸ਼ਨਲ ਡੈਸਕ : ਉੱਤਰ ਪ੍ਰਦੇਸ਼ ਦੇ ਅਮੇਠੀ ਜ਼ਿਲ੍ਹੇ ਦੇ ਸੰਗਰਾਮਪੁਰ ਥਾਣਾ ਖੇਤਰ ਦੇ ਗਡੇਰੀ ਪਿੰਡ ਦੇ ਨਿਵਾਸੀ ਪਿਛਲੇ ਕੁਝ ਦਿਨਾਂ ਤੋਂ ਅਜੀਬ ਡਰ 'ਚ ਜੀਅ ਰਹੇ ਹਨ। ਹਰ ਰੋਜ਼ ਨੇੜੇ ਦੇ ਜੰਗਲ ਵਿੱਚੋਂ ਕਿਸੇ ਔਰਤ ਦੇ ਰੋਣ ਅਤੇ ਚੀਕਣ ਦੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਹਨ। ਪਿੰਡ ਵਾਸੀਆਂ ਵੱਲੋਂ ਸੂਚਨਾ ਮਿਲਣ ’ਤੇ ਜਦੋਂ ਪੁਲਸ ਨੇ ਮੌਕੇ ’ਤੇ ਜਾ ਕੇ ਮੁਆਇਨਾ ਕੀਤਾ ਤਾਂ ਉਨ੍ਹਾਂ ਨੂੰ ਵੀ ਇਹੋ ਜਿਹੀਆਂ ਆਵਾਜ਼ਾਂ ਸੁਣਾਈ ਦਿੱਤੀਆਂ। ਉਥੇ ਕੁਝ ਵੀ ਨਜ਼ਰ ਨਹੀਂ ਆਇਆ ਪਰ ਜਦੋਂ ਪੁਲਸ ਨੇ ਫੋਟੋਗ੍ਰਾਫੀ ਅਤੇ ਵੀਡੀਓਗ੍ਰਾਫੀ ਕੀਤੀ ਤਾਂ ਉਨ੍ਹਾਂ ਨੇ ਇਕ ਔਰਤ ਦੀ ਪਾਰਦਰਸ਼ੀ ਤਸਵੀਰ ਕੈਮਰੇ ਵਿਚ ਕੈਦ ਕਰ ਲਈ। ਇਸ ਘਟਨਾ ਨੇ ਪੁਲਸ ਮੁਲਾਜ਼ਮਾਂ ਨੂੰ ਵੀ ਹੈਰਾਨ ਕਰ ਦਿੱਤਾ। ਹੁਣ ਸੀਓ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਐੱਲਆਈਯੂ ਨੂੰ ਵੀ ਸ਼ਾਮਲ ਕੀਤਾ ਗਿਆ ਹੈ।

ਪਿੰਡ ਦੇ ਮੁਖੀ ਨੇ ਪੁਲਸ ਨੂੰ ਸੂਚਨਾ ਦਿੱਤੀ
ਕੁਝ ਦਿਨ ਪਹਿਲਾਂ ਪਿੰਡ ਗਡੇਰੀ ਦੇ ਪ੍ਰਾਇਮਰੀ ਸਕੂਲ ਨੇੜੇ ਸਥਿਤ ਜੰਗਲ ਵਿੱਚੋਂ ਰਾਤ ਸਮੇਂ ਇੱਕ ਔਰਤ ਦੇ ਰੋਣ ਦੀ ਆਵਾਜ਼ ਪਿੰਡ ਵਾਸੀਆਂ ਨੂੰ ਸੁਣਾਈ ਦਿੱਤੀ। ਇਹ ਆਵਾਜ਼ਾਂ ਹਰ ਰੋਜ਼ ਸੁਣਾਈ ਦੇਣ ਲੱਗ ਪਈਆਂ, ਜਿਸ ਕਾਰਨ ਪਿੰਡ ਵਾਸੀ ਡਰ ਦੇ ਸਾਏ ਹੇਠ ਰਹਿਣ ਲੱਗੇ। ਪਹਿਲਾਂ ਉਸ ਨੇ ਖੁਦ ਜਾਂਚ ਕੀਤੀ, ਪਰ ਕੁਝ ਨਹੀਂ ਮਿਲਿਆ। ਇਸ ਤੋਂ ਬਾਅਦ ਪਿੰਡ ਦੇ ਮੁਖੀ ਨੇ ਡਾਇਲ 112 'ਤੇ ਕਾਲ ਕਰਕੇ ਪੁਲਸ ਨੂੰ ਸੂਚਨਾ ਦਿੱਤੀ। ਮੌਕੇ 'ਤੇ ਪਹੁੰਚੇ ਪੁਲਿਸ ਮੁਲਾਜ਼ਮ ਵੀਡਿਓ ਅਤੇ ਫੋਟੋਆਂ ਖਿੱਚ ਕੇ ਵਾਪਸ ਪਰਤ ਗਏ। ਜਦੋਂ ਪੁਲਿਸ ਨੇ ਤਸਵੀਰਾਂ ਅਤੇ ਵੀਡੀਓਜ਼ ਨੂੰ ਦੇਖਿਆ ਤਾਂ ਉਹ ਦੰਗ ਰਹਿ ਗਏ। ਇੱਕ ਫੋਟੋ ਵਿਚ ਇੱਕ ਔਰਤ ਦੀ ਪਾਰਦਰਸ਼ੀ ਤਸਵੀਰ ਦਿਖਾਈ ਦਿੱਤੀ। ਇਸ ਤੋਂ ਬਾਅਦ ਪੁਲਿਸ ਵੀ ਹਰਕਤ ਵਿੱਚ ਆ ਗਈ।

ਕੁਝ ਸਮੇਂ ਲਈ ਦਿਖਦੀ ਹੈ ਔਰਤ ਤੇ ਫਿਰ ਹੋ ਜਾਂਦੀ ਗਾਇਬ
ਸੀਓ ਅਮੇਠੀ ਲਲਨ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਅਤੇ ਜੰਗਲ ਵਿਚ ਕਾਂਬਿੰਗ ਕੀਤੀ ਜਾਵੇਗੀ। ਫਿਲਹਾਲ LIU ਮਾਮਲੇ ਦੀ ਜਾਂਚ ਕਰ ਰਿਹਾ ਹੈ। ਸਥਾਨਕ ਲੋਕਾਂ ਮੁਤਾਬਕ ਉਨ੍ਹਾਂ ਨੇ ਕਈ ਵਾਰ ਜਾਂਚ ਕੀਤੀ, ਪਰ ਕੋਈ ਔਰਤ ਨਹੀਂ ਮਿਲੀ। ਔਰਤ ਕੁਝ ਸਮੇਂ ਲਈ ਦਿਖਾਈ ਦਿੰਦੀ ਹੈ ਅਤੇ ਫਿਰ ਅਲੋਪ ਹੋ ਜਾਂਦੀ ਹੈ। ਪੁਲਸ ਵੱਲੋਂ ਲਈ ਗਈ ਫੋਟੋ ਵਿੱਚ ਇੱਕ ਔਰਤ ਦੀ ਪਾਰਦਰਸ਼ੀ ਤਸਵੀਰ ਸਾਹਮਣੇ ਆਈ ਹੈ, ਜਿਸ ਕਾਰਨ ਲੋਕਾਂ ਵਿਚ ਡਰ ਤੇ ਸਹਿਮ ਹੋਰ ਵਧ ਗਿਆ ਹੈ।


author

DILSHER

Content Editor

Related News