ਰੇਲ ਟ੍ਰੈਕ ’ਤੇ ਵੀਡੀਓ ਬਣਾਉਣਾ ਪਿਆ ਮਹਿੰਗਾ, ਟ੍ਰੇਨ ਦੀ ਲਪੇਟ ’ਚ ਆਉਣ ਨਾਲ ਜੋੜੇ ਸਮੇਤ 3 ਦੀ ਮੌਤ

Friday, Dec 16, 2022 - 12:05 PM (IST)

ਗਾਜ਼ੀਆਬਾਦ– ਰੇਲਵੇ ਟ੍ਰੈਕ ’ਤੇ ਰਾਤ ਦੇ ਹਨੇਰੇ ’ਚ ਮੋਬਾਈਲ ਨਾਲ ਵੀਡੀਓ ਸ਼ੂਟ ਕਰਨਾ ਵਾਹਨ ਚਾਲਕ ਅਤੇ ਜੋੜੇ ਨੂੰ ਮਹਿੰਗਾ ਪੈ ਗਿਆ। ਇਸ ਦੌਰਾਨ ਤੇਜ਼ ਰਫਤਾਰ ਟ੍ਰੇਨ ਦੀ ਲਪੇਟ ’ਚ ਆਉਣ ਨਾਲ ਤਿੰਨਾਂ ਦੀ ਮੌਤ ਹੋ ਗਈ। ਜੋੜੇ ਨੇ ਕੁਝ ਮਹੀਨੇ ਪਹਿਲਾਂ ਪ੍ਰੇਮ ਵਿਆਹ ਕੀਤਾ ਸੀ। ਹਾਦਸੇ ਦੀ ਸੂਚਨਾ ਮਿਲਣ ’ਤੇ ਪੁਲਸ ਨੇ ਜਾਂਚ ਕੀਤੀ। 

ਇਹ ਵੀ ਪੜ੍ਹੋ– ਵਾਇਰਲ ਹੋ ਰਹੀ ਅਨੋਖੀ ਜੋੜੀ, 21 ਸਾਲ ਦੇ ਮੁੰਡੇ ਨੇ ਮਾਂ ਦੀ ਉਮਰ ਦੀ ਜਨਾਨੀ ਨਾਲ ਕਰਵਾਇਆ ਵਿਆਹ

ਮਸੂਰੀ ਥਾਣੇ ਤਹਿਤ ਕੱਲੂਗੜ੍ਹੀ ਫਾਟਕ ਕੋਲ ਰੇਲ ਟ੍ਰੈਕ ’ਤੇ ਬੁੱਧਵਾਰ ਦੀ ਦੇਰ ਰਾਤ ਔਰਤ ਅਤੇ 2 ਵਿਅਕਤੀ ਪਹੁੰਚੇ। ਉਥੇ ਰੌਸ਼ਨੀ ਦੀ ਵਿਵਸਥਾ ਨਾ ਹੋਣ ਕਾਰਨ ਕਾਫੀ ਹਨੇਰਾ ਸੀ। ਇਸ ਦੌਰਾਨ ਤਿੰਨੋਂ ਰੇਲਵੇ ਟ੍ਰੈਕ ’ਤੇ ਖੜੇ ਹੋ ਕੇ ਮੋਬਾਈਲ ਨਾਲ ਵੀਡੀਓ ਸ਼ੂਟ ਕਰਨ ਲੱਗੇ। ਉਸ ਸਮੇਂ ਗਾਜ਼ੀਆਬਾਦ ਤੋਂ ਮੁਰਾਦਾਬਾਦ ਲਈ ਪਦਮਾਵਤ ਐਕਸਪ੍ਰੈੱਸ ਆ ਗਈ। ਟ੍ਰੇਨ ਚਾਲਕ ਵੱਲੋਂ ਦੂਰ ਤੋਂ ਵਾਰ-ਵਾਰ ਹਾਰਨ ਵਜਾਉਣ ਦੇ ਬਾਵਜੂਦ ਔਰਤ ਤੇ ਦੋਵੇਂ ਵਿਅਕਤੀ ਟ੍ਰੈਕ ਤੋਂ ਨਹੀਂ ਹਟੇ। ਨਤੀਜੇ ਵਜੋਂ ਟ੍ਰੇਨ ਦੀ ਲਪੇਟ ’ਚ ਆਉਣ ਨਾਲ ਤਿੰਨੋਂ ਦੀ ਜਾਨ ਚਲੀ ਗਈ।

ਇਹ ਵੀ ਪੜ੍ਹੋ– ਦਿੱਲੀ ’ਚ ਕੁੜੀ ’ਤੇ ਤੇਜ਼ਾਬੀ ਹਮਲਾ, ਸੀ.ਸੀ.ਟੀ.ਵੀ. ਫੁਟੇਜ ਆਈ ਸਾਹਮਣੇ

ਮ੍ਰਿਤਕਾਂ ਦੀ ਸ਼ਿਨਾਖਤ ਸ਼ਕੀਲ (32) ਪੁੱਤਰ ਬਸੀਰ ਨਿਵਾਸੀ ਮਸੂਰੀ ਤੇ ਨਦੀਮ (23) ਪੁੱਤਰ ਇਸਰਾਰ ਤੇ ਨਦੀਮ ਦੀ ਪਤਨੀ ਜੈਨਬ (21) ਨਿਵਾਸੀ ਮੁਰਸ਼ਿਦਾਬਾਦ ਕਲੋਨੀ ਮਸੂਰੀ ਦੇ ਰੂਪ ’ਚ ਹੋਈ। ਸ਼ਕੀਲ ਤੇ ਨਦੀਮ ਦੋਵੇਂ ਦੋਸਤ ਸਨ।

ਇਹ ਵੀ ਪੜ੍ਹੋ– ਪੈਸਿਆਂ ਦੇ ਲਾਲਚ 'ਚ ਹੈਵਾਨ ਬਣਿਆ ਮਕਾਨ ਮਾਲਕ, PhD ਸਕਾਲਰ ਦਾ ਕਤਲ ਕਰ ਲਾਸ਼ ਦੇ ਕੀਤੇ ਟੁਕੜੇ


Rakesh

Content Editor

Related News