ਸਕੂਲ ਬੱਸ ਦੀ ਖਿੜਕੀ ’ਚੋਂ ਵਿਦਿਆਰਥੀ ਨੇ ਬਾਹਰ ਕੱਢਿਆ ਮੂੰਹ, ਖੰਭੇ ਨਾਲ ਟਕਰਾ ਹੋਈ ਮੌਤ
Thursday, Apr 21, 2022 - 03:59 PM (IST)
ਗਾਜ਼ੀਆਬਾਦ- ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਤੋਂ ਇਕ ਦਰਦਨਾਕ ਹਾਦਸੇ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਸਕੂਲ ਬੱਸ ਦੀ ਖਿੜਕੀ ਤੋਂ ਬਾਹਰ ਮੂੰਹ ਕੱਢ ਕੇ ਵੇਖ ਰਹੇ ਤੀਜੀ ਜਮਾਤ ’ਚ ਪੜ੍ਹਦੇ 10 ਸਾਲਾ ਇਕ ਵਿਦਿਆਰਥੀ ਅਨੁਰਾਗ ਭਾਰਦਵਾਜ ਦਾ ਸਿਰ ਬਿਜਲੀ ਦੇ ਖੰਭੇ ਨਾਲ ਟਕਰਾ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਜ਼ਿਲ੍ਹਾ ਅਧਿਕਾਰੀ ਆਰ. ਕੇ. ਸਿੰਘ ਨੇ ਦੱਸਿਆ ਕਿ ਮੋਦੀਨਗਰ ਖੇਤਰ ਸਥਿਤ ਇਕ ਪ੍ਰਾਈਵੇਟ ਸਕੂਲ ’ਚ ਤੀਜੀ ਜਮਾਤ ਦਾ ਇਕ ਵਿਦਿਆਰਥੀ ਸਕੂਲ ਬੱਸ ਦੀ ਖਿੜਕੀ ’ਚੋਂ ਸਿਰ ਕੱਢ ਕੇ ਬਾਹਰ ਵੇਖ ਰਿਹਾ ਸੀ। ਇਸ ਦੌਰਾਨ ਬੱਸ ਜਦੋਂ ਸਕੂਲ ਦੇ ਅੰਦਰ ਦਾਖ਼ਲ ਹੋਣ ਲਈ ਮੁੜ ਰਹੀ ਸੀ ਤਾਂ ਵਿਦਿਆਰਥੀ ਦਾ ਸਿਰ ਬਿਜਲੀ ਦੇ ਖੰਭੇ ਨਾਲ ਟਕਰਾ ਗਿਆ। ਉਸ ਨੂੰ ਗੰਭੀਰ ਹਾਲਤ ’ਚ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਇਹ ਵੀ ਪੜ੍ਹੋ : ਬ੍ਰਿਟਿਸ਼ PM ਨੇ ਸਾਬਰਮਤੀ ਆਸ਼ਰਮ ’ਚ ‘ਬਾਪੂ ਗਾਂਧੀ’ ਨੂੰ ਦਿੱਤੀ ਸ਼ਰਧਾਂਜਲੀ, ਕੱਤਿਆ ਚਰਖਾ
ਸਕੂਲ ਬੱਸ ’ਚ ਵਿਦਿਆਰਥੀ ਅਨੁਰਾਗ ਦੀ ਮੌਤ ਦੇ ਚਸ਼ਮਦੀਦ ਹੋਰ ਵਿਦਿਆਰਥੀ ਸਦਮੇ ’ਚ ਆ ਗਏ। ਕਈ ਬੱਚੇ ਬੇਹੋਸ਼ ਹੋ ਗਏ। ਬੱਸ ’ਚ ਮੌਜੂਦ ਅਧਿਆਪਕ ਨੇ ਦੱਸਿਆ ਕਿ ਬੱਚੇ ਦੀ ਸਿਹਤ ਠੀਕ ਨਹੀਂ ਸੀ। ਫ਼ਿਲਹਾਲ ਸਕੂਲ ਬੱਸ ਨੂੰ ਜ਼ਬਤ ਕਰ ਕੇ ਉਸ ਦੇ ਡਰਾਈਵਰ ਅਤੇ ਕੰਡਕਟਰ ਨੂੰ ਹਿਰਾਸਤ ’ਚ ਲੈ ਲਿਆ ਗਿਆ ਹੈ।
ਇਹ ਵੀ ਪੜ੍ਹੋ : ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 400ਵਾਂ ਪ੍ਰਕਾਸ਼ ਪੁਰਬ; ਅੱਜ ਲਾਲ ਕਿਲ੍ਹੇ ਤੋਂ ਸੰਬੋਧਿਤ ਕਰਨਗੇ PM ਮੋਦੀ
ਓਧਰ ਪੁਲਸ ਅਧਿਕਾਰੀ ਇਰਾਜ ਰਾਜਾ ਨੇ ਦੱਸਿਆ ਕਿ ਹਾਦਸੇ ’ਚ ਮ੍ਰਿਤਕ ਬੱਚੇ ਦੇ ਪਰਿਵਾਰ ਨੇ ਸਕੂਲ ਪ੍ਰਬੰਧਨ ਖਿਲਾਫ ਮੁਕੱਦਮਾ ਦਰਜ ਕਰਵਾਇਆ ਹੈ। ਉਨ੍ਹਾਂ ਦੀ ਸ਼ਿਕਾਇਤ ’ਤੇ ਸਕੂਲ ਪ੍ਰਬੰਧਨ ਦੇ ਦੋ ਲੋਕਾਂ ਅਤੇ ਬੱਸ ਡਰਾਈਵਰ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਘਟਨਾ ਮਗਰੋਂ ਪੂਰਾ ਭਾਰਦਵਾਜ ਪਰਿਵਾਰ ’ਚ ਸੋਗ ਦਾ ਮਾਹੌਲ ਹੈ। ਉੱਥੇ ਹੀ ਅਨੁਰਾਗ ਨੂੰ ਆਪਣੇ ਸਾਹਮਣੇ ਦਮ ਤੋੜਦਾ ਵੇਖਣ ਵਾਲੇ ਬੱਚਿਆਂ ਦਾ ਹੁਣ ਵੀ ਬੁਰਾ ਹਾਲ ਹੈ। ਉਹ ਇਸ ਦਰਦਨਾਕ ਹਾਦਸੇ ਦੇ ਮੰਜ਼ਰ ਨੂੰ ਭੁੱਲਾ ਨਹੀਂ ਪਾ ਰਹੇ ਹਨ।
ਇਹ ਵੀ ਪੜ੍ਹੋ :ਮਨੁੱਖਤਾ ਦੀ ਅਨੋਖੀ ਮਿਸਾਲ; ਕੁੱਤੇ ਦੀ ਮੌਤ ਮਗਰੋਂ ਪਰਿਵਾਰ ਨੇ ਕੱਢੀ ਅੰਤਿਮ ਯਾਤਰਾ, ਨਮ ਅੱਖਾਂ ਨਾਲ ਦਿੱਤੀ ਵਿਦਾਈ