ਇਮਾਰਤ ਦੀ 14ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਨੌਜਵਾਨ ਜੋੜੇ ਨੇ ਕੀਤੀ ਖੁਦਕੁਸ਼ੀ

10/21/2018 2:07:19 PM

ਗਾਜ਼ੀਆਬਾਦ-ਦਿੱਲੀ ਦੇ ਨੇੜੇ ਗਾਜ਼ੀਆਬਾਦ ਦੇ ਰਾਜਨਗਰ ਐਕਸਟੈਂਸ਼ਨ ਦੀ ਰਿਵਰ ਹਾਈਟਸ ਸੋਸਾਇਟੀ 'ਚ ਇਕ ਦਰਦਨਾਕ ਹਾਦਸਾ ਵਾਪਰਿਆ ਹੈ। ਰਿਪੋਰਟ ਮੁਤਾਬਕ ਰਿਵਰ ਹਾਈਟਸ ਅਪਾਰਟਮੈਂਟ ਦੀ 14ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਨੌਜਵਾਨ ਲੜਕੇ ਅਤੇ ਲੜਕੀ ਨੇ ਖੁਦਕੁਸ਼ੀ ਕਰ ਲਈ ਹੈ। ਮੌਕੇ 'ਤੇ ਪਹੁੰਚੀ ਪੁਲਸ ਨੂੰ ਲਾਸ਼ਾਂ ਓਪਨ ਪਾਰਕਿੰਗ ਏਰੀਏ 'ਚੋਂ ਮਿਲੀਆਂ ਅਤੇ ਪੋਸਟਮਾਰਟਮ ਲਈ ਭੇਜ ਦਿੱਤੀਆਂ। ਫਿਲਹਾਲ ਪੁਲਸ ਨੇ ਇਸ ਮਾਮਲੇ 'ਚ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਹੈ ਅਤੇ ਜਾਂਚ ਕਰ ਰਹੀ ਹੈ। ਮੌਕੇ 'ਤੇ ਕੋਈ ਸੁਸਾਇਡ ਨੋਟ ਵੀ ਨਹੀਂ ਮਿਲੀਆ। 

ਇਸ ਹਾਦਸੇ ਸੰਬੰਧੀ ਮਿਲੀ ਜਾਣਕਾਰੀ ਮੁਤਾਬਕ ਸ਼ਨੀਵਾਰ ਦੁਪਹਿਰ ਨੂੰ ਨੌਜਵਾਨ ਲੜਕਾ ਅਤੇ ਲੜਕੀ ਲਿਫਟ ਰਾਹੀਂ ਇਮਾਰਤ ਦੀ 15ਵੀਂ ਮੰਜ਼ਿਲ 'ਤੇ ਜਾਂਦੇ ਦੇਖੇ ਗਏ ਹਨ। ਫਿਰ ਸਭ ਤੋਂ ਪਹਿਲਾਂ ਲੜਕੀ ਨੇ ਛਾਲ ਮਾਰੀ ਅਤੇ ਜਦੋਂ ਸਕਿਓਰਿਟੀ ਗਾਰਡ ਨੇ ਆਵਾਜ਼ ਸੁਣੀ ਤਾਂ ਲੜਕੀ ਦੀ ਲਾਸ਼ ਪਈ ਦੇਖੀ। ਇਸ ਤੋਂ ਇਲਾਵਾ ਸਕਿਓਰਿਟੀ ਗਾਰਡ ਉੱਥੇ ਖੜਾ ਹੀ ਸੀ ਕਿ ਨੌਜਵਾਨ ਲੜਕੇ ਨੇ ਛਾਲ ਮਾਰ ਦਿੱਤੀ, ਜੋ ਸਕਿਓਰਿਟੀ ਗਾਰਡ ਦੇ ਉੱਪਰ ਆ ਕੇ ਡਿੱਗ ਪਿਆ। ਇਸ ਹਾਦਸੇ 'ਚ ਸਕਿਓਰਿਟੀ ਗਾਰਡ ਜ਼ਖਮੀ ਹੋ ਗਿਆ। ਇਮਾਰਤ 'ਚ ਮੌਜੂਦ ਲੋਕਾਂ ਨੇ ਦੱਸਿਆ ਹੈ ਕਿ ਇਮਾਰਤ ਦੀ 15ਵੀਂ ਮੰਜ਼ਿਲ 'ਤੇ ਕੰਮ ਚੱਲ ਰਿਹਾ ਸੀ।  


Related News