ਲਵ ਮੈਰਿਜ ਦਾ ਦਰਦਨਾਕ ਅੰਤ, ਵਿਆਹ ਦੇ 4 ਦਿਨ ਬਾਅਦ ਪਤੀ-ਪਤਨੀ ਨੇ ਕੀਤੀ ਖੁਦਕੁਸ਼ੀ

Sunday, Jul 05, 2020 - 11:42 AM (IST)

ਗਾਜ਼ੀਆਬਾਦ- ਗਾਜ਼ੀਆਬਾਦ 'ਚ ਦਿਲ-ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਪ੍ਰੇਮ ਵਿਆਹ ਦੇ 4 ਦਿਨ ਬਾਅਦ ਹੀ ਪਤੀ ਨੇ ਟਰੇਨ ਅੱਗੇ ਛਾਲ ਮਾਰ ਕੇ ਜਾਨ ਦੇ ਦਿੱਤੀ, ਜਿਸ ਤੋਂ ਬਾਅਦ ਅਗਲੇ ਹੀ ਦਿਨ ਕੁੜੀ ਨੇ ਫਾਂਸੀ ਲਗਾ ਕੇ ਖੁਦਕੁਸ਼ੀ ਕਰ ਲਈ। ਚਾਰ ਸਾਲ ਦੇ ਪਿਆਰ ਤੋਂ ਬਾਅਦ ਦੋਵੇਂ ਵਿਆਹ ਦੇ ਬੰਧਨ 'ਚ ਬਝੇ ਸਨ। ਘਟਨਾ ਕਵੀਨਗਰ ਥਾਣਾ ਖੇਤਰ ਦੇ ਗੋਵਿੰਦਪੁਰਮ ਇਲਾਕੇ ਦੀ ਹੈ। ਲਾੜੇ ਦਾ ਨਾਂ ਵਿਸ਼ਾਲ ਹੈ, ਜੋ ਇਲਾਕੇ 'ਚ ਕੋਚਿੰਗ ਸੈਂਟਰ 'ਚ ਕਾਮਰਸ ਦੀ ਕਲਾਸ ਚਲਾਉਂਦਾ ਸੀ। ਲਾੜੀ ਦਾ ਨਾਂ ਨਿਸ਼ਾ ਹੈ, ਜੋ ਮਲਟੀ ਨੈਸ਼ਨਲ ਕੰਪਨੀ 'ਚ ਐੱਚ.ਆਰ. ਮੈਨੇਜਰ ਸੀ। ਦੋਹਾਂ ਦਾ ਵਿਆਹ ਚਾਰ ਸਾਲ ਚੱਲੇ ਪਿਆਰ ਤੋਂ ਬਾਅਦ ਬੀਤੀ 29 ਜੂਨ ਨੂੰ ਪਰਿਵਾਰ ਦੀ ਰਜਾਮੰਦੀ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਆਪਣੇ ਸਹੁਰੇ ਘਰ ਪਹੁੰਚਣ 'ਤੇ ਨਿਸ਼ਾ ਨੇ ਸਾਰੀਆਂ ਰਸਮਾਂ ਨੂੰ ਖੁਸ਼ੀ ਨਾਲ ਪੂਰਾ ਕੀਤਾ ਸੀ, ਜਿਸ ਦਾ ਸਬੂਤ ਇਕ ਵੀਡੀਓ ਵੀ ਹੈ, ਜਿਸ 'ਚ ਕੰਗਨਾ ਦੀ ਰਸਮ ਨੂੰ ਖੁਸ਼ੀ-ਖੁਸ਼ੀ ਪੂਰਾ ਕੀਤਾ ਜਾ ਰਿਹਾ ਹੈ।

ਸਾਰੀਆਂ ਰਸਮਾਂ ਨਿਭਾਉਣ ਤੋਂ ਬਾਅਦ ਵਿਆਹ ਦੇ ਅਗਲੇ ਦਿਨ ਵਿਸ਼ਾਲ ਸਵੇਰੇ ਹੀ ਬਿਨਾਂ ਦੱਸੇ ਘਰੋਂ ਚੱਲਾ ਗਿਆ, ਜਿਸ ਤੋਂ ਬਾਅਦ ਜਦੋਂ ਉਹ ਸ਼ਾਮ ਤੱਕ ਘਰ ਨਹੀਂ ਆਇਆ ਤਾਂ ਉਸ ਦੇ ਪਰਿਵਾਰ ਨੇ ਪੁਲਸ ਨੂੰ ਸੂਚਨਾ ਦਿੱਤੀ। ਵਿਸ਼ਾਲ ਦੇ ਭਰਾ ਦਾ ਕਹਿਣਾ ਹੈ ਕਿ ਜਦੋਂ ਸ਼ਾਮ ਤੱਕ ਨਹੀਂ ਆਇਆ ਤਾਂ ਅਸੀਂ ਉਸ ਨੂੰ ਫੋਨ ਲਗਾਇਆ ਜੋ ਘਰ 'ਚ ਰੱਖਿਆ ਮਿਲਿਆ। ਜਿਸ ਤੋਂ ਬਾਅਦ ਉਨ੍ਹਾਂ ਨੇ 112 'ਤੇ ਪੁਲਸ ਨੂੰ ਵਿਸ਼ਾਲ ਦੇ ਗੁੰਮ ਹੋਣ ਦੀ ਸੂਚਨਾ ਦਿੱਤੀ, ਜਿਸ 'ਤੇ ਪੁਲਸ ਨੇ ਉਸ ਦਾ ਫੋਟੋ ਪਰਿਵਾਰ ਤੋਂ ਲਿਆ ਅਤੇ ਕੁਝ ਦੇਰ ਬਾਅਦ ਹੀ ਪੁਲਸ ਨੇ ਉਨ੍ਹਾਂ ਨੂੰ ਪਛਾਣ ਕਰਨ ਲਈ ਇਕ ਲਾਸ਼ ਦੀ ਫੋਟੋ ਦਿਖਾਈ, ਜਿਸ ਦੀ ਪਛਾਣ ਉਨ੍ਹਾਂ ਨੇ ਵਿਸ਼ਾਲ ਦੇ ਰੂਪ 'ਚ ਕੀਤੀ।

ਵਿਸ਼ਾਲ ਦੇ ਭਰਾ ਨੇ ਦੱਸਿਆ ਕਿ ਉਸ ਨੇ ਰੇਲ ਅੱਗੇ ਛਾਲ ਮਾਰ ਆਪਣੀ ਜਾਨ ਦੇ ਦਿੱਤੀ ਸੀ ਪਰ ਕਾਰਨ ਕਿਸੇ ਨੂੰ ਪਤਾ ਨਹੀਂ ਕਿ ਉਸ ਨੇ ਅਜਿਹਾ ਕਿਉਂ ਕੀਤਾ। ਵਿਸ਼ਾਲ ਦੀ ਮੌਤ ਦੀ ਦੁਖਦ ਸੂਚਨਾ ਜਦੋਂ ਨਿਸ਼ਾ ਦੇ ਪਰਿਵਾਰ ਨੂੰ ਲੱਗਾ ਤਾਂ ਕੋਹਰਾਮ ਮਚ ਗਿਆ। ਮੌਤ ਤੋਂ ਬਾਅਦ ਵਿਸ਼ਾਲ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਪਰ ਪਰਿਵਾਰ ਦੇ ਲੋਕ ਨਿਸ਼ਾ ਨੂੰ ਆਪਣੇ ਪੇਕੇ ਲੈ ਆਏ ਅਤੇ ਉੱਥੇ ਆ ਕੇ ਪਰਿਵਾਰ ਨੇ ਉਸ ਤੋਂ ਵਿਸ਼ਾਲ ਦੀ ਮੌਤ ਦਾ ਕਾਰਨ ਜਾਣਨ ਦੀ ਕੋਸ਼ਿਸ਼ ਕੀਤੀ।

ਨਿਸ਼ਾ ਦੇ ਭਰਾ ਤੋਂ ਜਦੋਂ ਇਸ 'ਤੇ ਸਵਾਲ ਕੀਤਾ ਤਾਂ ਉਸ ਦਾ ਕਹਿਣਾ ਸੀ ਕਿ ਵਿਸ਼ਾਲ ਅਤੇ ਨਿਸ਼ਾ ਦੋਵੇਂ ਹੀ ਇਕ-ਦੂਜੀ ਨੂੰ ਚਾਹੁੰਦੇ ਸਨ। ਦੋਵੇਂ ਹੀ ਚੰਗਾ ਕੰਮ ਕਰਦੇ ਸਨ। ਵਿਸ਼ਾਲ ਕੋਚਿੰਗ ਚਲਾਉਂਦਾ ਸੀ, ਜਦੋਂ ਕਿ ਭੈਣ ਨਿਸ਼ਾ ਮਲਟੀ ਨੈਸ਼ਨਲ ਕੰਪਨੀ 'ਚ ਐੱਚ.ਆਰ. ਦੀ ਪੋਸਟ 'ਤੇ ਕੰਮ ਕਰ ਰਹੀ ਸੀ। ਨਿਸ਼ਾ ਵਿਸ਼ਾਲ ਦੀ ਮੌਤ ਤੋਂ ਬਾਅਦ ਗੁੰਮਸੁੰਮ ਹੋ ਗਈ ਸੀ ਅਤੇ ਬੀਤੀ ਰਾਤ ਉਸ ਨੇ ਵੀ ਫਾਂਸੀ ਲਗਾ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ। ਫਿਲਹਾਲ ਪੁਲਸ ਪੂਰੇ ਮਾਮਲੇ ਦੀ ਜਾਂਚ 'ਚ ਜੁਟੀ ਹੈ ਅਤੇ ਜਾਂਚ ਤੋਂ ਬਾਅਦ ਘਟਨਾ ਦਾ ਅਸਲ ਕਾਰਨ ਸਾਹਮਣੇ ਆ ਸਕੇਗਾ।


DIsha

Content Editor

Related News