ਖੁੱਲ੍ਹੇ ਨਾਲੇ ''ਚ ਡਿੱਗਿਆ 12 ਸਾਲ ਦਾ ਬੱਚਾ, ਬਚਾਅ ਕੰਮ ਜਾਰੀ

07/20/2019 4:40:45 PM

ਗਾਜ਼ੀਆਬਾਦ— ਦਿੱਲੀ ਨਾਲ ਲੱਗਦੇ ਗਾਜ਼ੀਆਬਾਦ ਵਿਚ ਇਕ 12 ਸਾਲ ਦਾ ਬੱਚਾ ਨਾਲੇ ਵਿਚ ਡਿੱਗ ਗਿਆ ਹੈ। ਇਸ ਘਟਨਾ ਤੋਂ ਬਾਅਦ ਅਫੜਾ-ਦਫੜੀ ਦਾ ਮਾਹੌਲ ਬਣਿਆ ਹੋਇਆ ਹੈ। ਇਹ ਘਟਨਾ ਸ਼ਨੀਵਾਰ ਦੁਪਹਿਰ ਯਾਨੀ ਕਿ ਅੱਜ ਦੁਪਹਿਰ 3.00 ਵਜੇ ਦੀ ਹੈ। ਲਾਪਤਾ ਬੱਚੇ ਦੀ ਭਾਲ ਕੀਤੀ ਜਾ ਰਹੀ ਹੈ। ਬਾਰਿਸ਼ ਹੋਣ ਕਾਰਨ ਨਾਲੇ ਵਿਚ ਪਾਣੀ ਭਰਿਆ ਹੈ, ਜਿਸ ਕਾਰਨ ਬਚਾਅ ਕੰਮ 'ਚ ਪਰੇਸ਼ਾਨੀ ਆ ਰਹੀ ਹੈ। ਇਹ ਘਟਨਾ ਵਿਜੇ ਨਗਰ ਥਾਣਾ ਇਲਾਕੇ ਦੇ ਸਰਵੋਦਯ ਨਗਰ ਦੀ ਹੈ। ਐੱਨ. ਡੀ. ਆਰ. ਐੱਫ. ਦੀ ਟੀਮ ਵੀ ਮੌਕੇ 'ਤੇ ਪਹੁੰਚ ਗਈ ਹੈ। ਸਥਾਨਕ ਲੋਕ ਬੱਚੇ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ। 

ਸਥਾਨਕ ਲੋਕਾਂ ਮੁਤਾਬਕ ਬੱਚਾ ਸੜਕ 'ਤੇ ਸਾਈਕਲ ਚਲਾ ਰਿਹਾ ਸੀ। ਇਸ ਦੌਰਾਨ ਉਹ ਨਾਲੇ ਦੇ ਖੁੱਲ੍ਹੇ ਹਿੱਸੇ 'ਚ ਸਾਈਕਲ ਸਮੇਤ ਡਿੱਗ ਗਿਆ। ਬਚਾਅ ਕਰਮਚਾਰੀਆਂ ਨੇ ਬੱਚੇ ਦੀ ਸਾਈਕਲ ਨਾਲੇ 'ਚੋਂ ਬਰਾਮਦ ਕਰ ਲਈ ਹੈ ਪਰ ਬੱਚੇ ਦਾ ਅਜੇ ਤਕ ਕੋਈ ਪਤਾ ਨਹੀਂ ਲੱਗ ਸਕਿਆ। ਪੁਲਸ ਦਾ ਕਹਿਣਾ ਹੈ ਕਿ ਹੋਰ ਟੀਮਾਂ ਵੀ ਬੱਚੇ ਭਾਲ ਲਈ ਬੁਲਾਈਆਂ ਜਾ ਰਹੀਆਂ ਹਨ। ਇੱਥੇ ਦੱਸ ਦੇਈਏ ਕਿ ਬੀਤੇ ਹਫਤੇ ਮੁੰਬਈ ਦੇ ਗੋਰੇਗਾਓਂ ਇਲਾਕੇ ਵਿਚ ਖੁੱਲ੍ਹੇ ਨਾਲੇ ਵਿਚ 3 ਸਾਲਾ ਬੱਚਾ ਡਿੱਗ ਗਿਆ ਸੀ। ਫਾਇਰ ਬ੍ਰਿਗੇਡ, ਪੁਲਸ ਅਤੇ ਮੁੰਬਈ ਨਗਰ ਨਿਗਮ ਦੀ ਟੀਮ ਦੀ ਭਾਲ ਦੇ ਬਾਵਜੂਦ ਬੱਚੇ ਦਾ ਕੁਝ ਪਤਾ ਨਹੀਂ ਲੱਗ ਸਕਿਆ।


Tanu

Content Editor

Related News