ਜਰਮਨ ਲੜਕੀ ਨੂੰ ਹੋਇਆ ਯੂ.ਪੀ. ਦੇ ਲੜਕੇ ਨਾਲ ਪਿਆਰ
Wednesday, Oct 25, 2017 - 01:47 PM (IST)

ਉੱਤਰ ਪ੍ਰਦੇਸ਼— ਇੱਥੋਂ ਦੇ ਸ਼ਾਮਲੀ ਜ਼ਿਲੇ 'ਚ ਖੁਸ਼ੀ ਦਾ ਮਾਹੌਲ ਹੈ। ਕਾਰਨ ਹੈ ਇਕ ਵਿਆਹ, ਇੱਥੇ ਇਕ ਲੜਕੇ ਦਾ ਵਿਆਹ ਵਿਦੇਸ਼ੀ ਲੜਕੀ ਨਾਲ ਹੋਇਆ ਹੈ, ਜਿਸ ਦੀ ਚਰਚਾ ਜ਼ਿਲੇ ਭਰ 'ਚ ਹੈ। ਦੋਹਾਂ ਨੇ ਕੋਰਟ ਮੈਰਿਜ ਲਈ ਵੀ ਅਰਜ਼ੀ ਦਿੱਤੀ ਹੈ। ਉਂਝ ਇਸ ਜ਼ਿਲੇ 'ਚ ਕਈ ਹੋਰ ਵਿਦੇਸ਼ੀ ਨੂੰਹਾਂ ਵੀ ਹਨ।ਸ਼ਾਮਲੀ ਦੇ ਲਿਸਾਂਢ ਪਿੰਡ ਦਾ ਰਹਿਣ ਵਾਲਾ ਅਰਵਿੰਦ ਕੁਮਾਰ ਮਰਚੈਂਟ ਨੇਵੀ 'ਚ ਕੰਮ ਕਰਦਾ ਹੈ। 2 ਸਾਲ ਪਹਿਲਾਂ ਉਹ ਜਰਮਨੀ ਗਿਆ ਸੀ, ਜਿੱਥੇ ਉਸ ਦੀ ਮੁਲਾਕਾਤ ਮਾਰੀਆ ਹਾਫਮੈਨ ਨਾਲ ਹੋਈ। ਮੁਲਾਕਾਤਾਂ ਦੋਸਤੀ 'ਚ ਬਦਲੀਆਂ ਅਤੇ ਦੋਸਤੀ ਪਿਆਰ 'ਚ। ਇਕ ਸਾਲ ਪਹਿਲਾਂ ਅਰਵਿੰਦ ਨੇ ਨੌਕਰੀ ਛੱਡ ਦਿੱਤੀ ਅਤੇ ਦਿੱਲੀ 'ਚ ਹਾਇਰ ਐਜ਼ੂਕੇਸ਼ਨ ਲਈ ਦਾਖਲਾ ਲੈ ਲਿਆ।
ਇਸ ਦੌਰਾਨ ਮਾਰੀਆ ਵੀ ਮੁੰਬਈ ਆ ਗਈ ਅਤੇ ਦੋਹਾਂ ਦਰਮਿਆਨ ਮੁਲਾਕਾਤਾਂ ਦਾ ਸਿਲਸਿਲਾ ਜਾਰੀ ਰਿਹਾ। ਕੁਝ ਦਿਨ ਪਹਿਲਾਂ ਲੜਕੀ ਦਾ ਪਰਿਵਾਰ ਪਿੰਡ ਪੁੱਜਿਆ ਅਤੇ ਦੀਵਾਲੀ ਵੀ ਮਨਾਈ। ਦੋਹਾਂ ਪਰਿਵਾਰਾਂ ਨੇ ਮਿਲ ਕੇ ਵਿਆਹ ਦੀ ਤਾਰੀਕ ਤੈਅ ਕੀਤੀ ਅਤੇ 21 ਅਕਤੂਬਰ ਨੂੰ ਅਰਵਿੰਦ-ਮਾਰੀਆ ਵਿਆਹ ਦੇ ਬੰਧਨ 'ਚ ਬੱਝ ਗਏ। ਹੁਣ ਦੋਹਾਂ ਨੇ ਵਿਆਹ ਰਜਿਸਟਰ ਕਰਵਾਉਣ ਲਈ ਅਦਾਲਤ 'ਚ ਅਰਜ਼ੀ ਦਿੱਤੀ ਹੈ। ਮਾਰੀਆ ਨੇ ਮੀਡੀਆ ਨੂੰ ਦੱਸਿਆ ਕਿ ਉਸ ਨੂੰ ਅਰਵਿੰਦ ਦੀ ਸਿੰਪਲੀਸਿਟੀ ਪਸੰਦ ਆਈ ਅਤੇ ਉਸ ਨੇ ਵਿਆਹ ਦਾ ਫੈਸਲਾ ਕਰ ਲਿਆ। ਉਸ ਨੇ ਇਹ ਵੀ ਕਿਹਾ ਕਿ ਭਾਰਤ 'ਚ ਉਹ ਬਹੁਤ ਖੁਸ਼ ਹੈ, ਖਾਸ ਤੌਰ 'ਤੇ ਦੀਵਾਲੀ ਦਾ ਤਿਉਹਾਰ ਉਸ ਨੂੰ ਬਹੁਤ ਪਸੰਦ ਆਇਆ।