ਦੇਸ਼ ਦੇ 200 ਸ਼ਹਿਰਾਂ 'ਚ ਜੀਓ ਮਾਰਟ ਲਾਂਚ, ਵਾਟਸਐਪ 'ਤੇ ਕੰਪਨੀ ਲੈ ਰਹੀ ਆਰਡਰ

Monday, May 25, 2020 - 05:51 PM (IST)

ਦੇਸ਼ ਦੇ 200 ਸ਼ਹਿਰਾਂ 'ਚ ਜੀਓ ਮਾਰਟ ਲਾਂਚ, ਵਾਟਸਐਪ 'ਤੇ ਕੰਪਨੀ ਲੈ ਰਹੀ ਆਰਡਰ

ਨਵੀਂ ਦਿੱਲੀ — ਕੋਰੋਨਾ ਵਾਇਰਸ ਦਰਮਿਆਨ ਰਿਲਾਇੰਸ ਇੰਡਸਟਰੀਜ਼ ਲਿਮਟਿਡ (RIL) ਨੇ ਆਪਣੇ ਆਨਲਾਈਨ ਪੋਰਟਲ https://www.jiomart.com/ ਜੀਓਮਾਰਟ ਦੀ ਸ਼ੁਰੂਆਤ ਕਰ ਦਿੱਤੀ ਹੈ। ਰਿਲਾਇੰਸ ਰਿਟੇਲ ਦੇ ਕਰਿਆਨੇ ਦੇ ਕਾਰੋਬਾਰ ਦੇ ਸੀ.ਈ.ਓ. ਦਮੋਦਰ ਮੱਲ ਨੇ ਕਿਹਾ ਕਿ ਜੀਓਮਾਰਟ ਦੇਸ਼ ਦੇ 200 ਤੋਂ ਵੱਧ ਸ਼ਹਿਰਾਂ ਵਿਚ ਆਪਣੀਆਂ ਸੇਵਾਵਾਂ ਦੇ ਰਹੀ ਹੈ। ਕੰਪਨੀ ਉਤਪਾਦ ਦੀ ਐਮ.ਆਰ.ਪੀ. 'ਤੇ 5% ਤੱਕ ਦੀ ਛੋਟ ਦੇ ਰਹੀ ਹੈ। ਜਿਓਮਾਰਟ ਨੇ ਗਾਹਕਾਂ ਦੀ ਸੇਵਾ ਲਈ ਪਿਛਲੇ ਮਹੀਨੇ ਮੁੰਬਈ ਦੇ ਤਿੰਨ ਸ਼ਹਿਰਾਂ 'ਚ ਪਾਇਲਟ ਪ੍ਰਾਜੈਕਟ ਦੇ ਤਹਿਤ ਸ਼ੁਰੂਆਤ ਕੀਤੀ ਸੀ।

ਫਿਲਹਾਲ ਕੰਪਨੀ ਪਿਨ ਕੋਡ ਦੇ ਜ਼ਰੀਏ ਆਰਡਰ ਲੈ ਰਹੀ ਹੈ। ਕੰਪਨੀ ਵੈਬਸਾਈਟ 'ਤੇ ਉਪਲਬਧ ਉਤਪਾਦ ਨੂੰ ਐਮ.ਆਰ.ਪੀ. ਨਾਲੋਂ ਆ ਫੀਸਦੀ ਘੱਟ ਕੀਮਤ 'ਤੇ ਵੇਚ ਰਹੀ ਹੈ। ਜ਼ਿਕਰਯੋਗ ਹੈ ਕਿ ਵੈਬਸਾਈਟ ਦੀ ਦੇਸ਼ ਭਰ ਵਿਚ ਲਾਂਚਿੰਗ ਨੂੰ ਲੈ ਕੇ ਕੰਪਨੀ ਪਿਛਲੇ ਕਈ ਮਹੀਨਿਆਂ ਤੋਂ ਤਿਆਰੀ ਕਰ ਰਹੀ ਸੀ। 

ਇਸ ਤਰ੍ਹਾਂ ਕਰ ਸਕੋਗੇ ਆਰਡਰ

ਆਰਡਰ ਦੇਣ ਲਈ ਜਦੋਂ ਤੁਸੀਂ ਜਿਓਮਾਰਟ ਦੀ ਵੈਬਸਾਈਟ ਖੋਲ੍ਹੋਗੇ ਤਾਂ ਇਕ ਬਾਕਸ ਦਿਖਾਈ ਦੇਵੇਗਾ। ਇਸ ਬਾਕਸ ਵਿਚ ਤੁਹਾਨੂੰ ਆਪਣੇ ਖੇਤਰ ਦਾ ਪਿਨ ਕੋਡ ਲਿਖਣਾ ਹੋਵੇਗਾ। ਇਸ ਤੋਂ ਬਾਅਦ ਜੇਕਰ ਤੁਹਾਡੇ ਖੇਤਰ ਵਿਚ ਕੋਈ ਸਪੁਰਦਗੀ ਹੋ ਸਕਦੀ ਹੋਵੇਗੀ ਤਾਂ ਤੁਹਾਨੂੰ ਤੁਰੰਤ ਜਾਣਕਾਰੀ ਦੇ ਦਿੱਤੀ ਜਾਏਗੀ। ਕੰਪਨੀ ਨੇ ਦਾਅਵਾ ਹੈ ਕਿ ਇਹ ਸਿੱਧੇ ਤੌਰ 'ਤੇ ਕਿਸਾਨਾਂ ਤੋਂ ਉਤਪਾਦ ਖਰੀਦ ਕੇ ਸਪੁਰਦਗੀ ਕਰ ਰਹੀ ਹੈ।

ਇਨ੍ਹਾਂ ਉਤਪਾਦਾਂ ਦਾ ਕਰ ਸਕੋਗੇ ਆਰਡਰ

ਡੇਅਰੀ ਅਤੇ ਬੇਕਰੀ ਉਤਪਾਦ,ਫਲ ਅਤੇ ਸਬਜ਼ੀਆਂ,ਬੱਚੇ ਦੀ ਦੇਖਭਾਲ ਦੇ ਉਤਪਾਦ,ਨਿੱਜੀ ਦੇਖਭਾਲ ਦੇ ਉਤਪਾਦ,ਘਰ ਦੀ ਦੇਖਭਾਲ ਦੇ ਉਤਪਾਦ,ਸਨੈਕਸ ਦੇ ਨਾਲ ਬ੍ਰਾਂਡ ਵਾਲੇ ਭੋਜਨ ਉਤਪਾਦ, ਚਾਵਲ, ਦਾਲ, ਤੇਲ, ਪੈਕਡ ਭੋਜਨ, ਡੇਅਰੀ ਚੀਜ਼, ਫ੍ਰੋਜ਼ਨ, ਪਾਲਤੂ ਜਾਨਵਰਾਂ ਲਈ ਉਤਪਾਦ,ਪੀਣ ਵਾਲੇ ਉਤਪਾਦ

ਮੁਫਤ ਹੋਮ ਡਿਲਿਵਰੀ ਲੈਣ ਲਈ ਹੋਵੇਗੀ ਇਹ ਸ਼ਰਤ

ਜੀਓਮਾਰਟ ਡਾਟ ਕਾਮ 'ਤੇ ਉਪਲਬਧ ਜਾਣਕਾਰੀ ਅਨੁਸਾਰ 750 ਰੁਪਏ ਤੋਂ ਵੱਧ ਦੇ ਸਮਾਨ ਦੀ ਖਰੀਦਦਾਰੀ ਕਰਨ 'ਤੇ ਹੋਮ ਡਿਲਿਵਰੀ ਮੁਫਤ ਹੋਵੇਗੀ। ਇਸ ਤੋਂ ਘੱਟ ਕੀਮਤ ਦੇ ਸਮਾਨ ਦੀ ਸਪੁਰਦਗੀ ਲਈ ਗ੍ਰਾਹਕ ਨੂੰ ਘਰੇਲੂ ਸਪੁਰਦਗੀ ਲਈ 25 ਰੁਪਏ ਦਾ ਭੁਗਤਾਨ ਕਰਨਾ ਪਏਗਾ।

ਵਾਟਸਐਪ 'ਤੇ ਵੀ ਕੰਪਨੀ ਲੈ ਰਹੀ ਆਰਡਰ

ਜਿਓਮਾਰਟ ਨੇ ਗਾਹਕਾਂ ਦੀ ਸਹੂਲਤ ਲਈ ਇੱਕ ਵਟਸਐਪ ਨੰਬਰ 88500 08000 ਵੀ ਜਾਰੀ ਕੀਤਾ ਹੈ। ਗਾਹਕ ਇਸ ਨੰਬਰ ਰਾਹੀਂ ਆਰਡਰ ਦੇ ਸਕਦੇ ਹਨ। ਹਾਲਾਂਕਿ ਇਸ ਨੰਬਰ ਜ਼ਰੀਏ ਸਿਰਫ ਨਵੀਂ ਮੁੰਬਈ, ਠਾਣੇ ਅਤੇ ਕਲਿਆਣ ਦੇ ਕੁਝ ਖੇਤਰ ਵਾਲੇ ਗਾਹਕ ਹੀ ਸਮਾਨ ਮੰਗਵਾ ਸਕਣਗੇ।

ਫਲਿੱਪਕਾਰਟ, ਐਮਾਜ਼ੋਨ ਨਾਲ ਸਿੱਧਾ ਮੁਕਾਬਲਾ

ਜਿਓਮਾਰਟ ਦੀ ਸ਼ੁਰੂਆਤ ਦੇ ਨਾਲ ਹੀ ਏਸ਼ੀਆ ਦੇ ਸਭ ਤੋਂ ਅਮੀਰ ਆਦਮੀ ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੇ ਚੇਅਰਮੈਨ ਮੁਕੇਸ਼ ਅੰਬਾਨੀ ਈ-ਕਾਮਰਸ ਮਾਰਕੀਟ ਵਿਚ ਅਮੇਜ਼ਨ ਅਤੇ ਫਲਿੱਪਕਾਰਟ ਨਾਲ ਨਾਲ ਸਿੱਧਾ ਮੁਕਾਬਲਾ ਕਰਨ ਲਈ ਇੱਕ ਕਦਮ ਨੇੜੇ ਪਹੁੰਚ ਗਏ ਹਨ। ਕੇਪੀਐਮਜੀ ਦੇ ਇੱਕ ਅਨੁਮਾਨ ਮੁਤਾਬਕ ਦੇਸ਼ ਵਿਚ ਈ-ਕਾਮਰਸ ਮਾਰਕੀਟ 2027 ਤੱਕ 200 ਬਿਲੀਅਨ ਡਾਲਰ ਤੱਕ ਪਹੁੰਚ ਸਕਦੀ ਹੈ। ਹਾਲਾਂਕਿ, ਰਿਲਾਇੰਸ ਦੇ ਬੁਲਾਰੇ ਨੇ ਜਿਓਮਾਰਟ ਦੀ ਸ਼ੁਰੂਆਤ 'ਤੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ।


author

Harinder Kaur

Content Editor

Related News