ਜਨਰਲ ਰਾਵਤ ਨੇ ਕੇਂਦਰੀ ਸੈਕਟਰ ’ਚ LAC ’ਤੇ ਮੋਹਰੀ ਖੇਤਰਾਂ ਦਾ ਕੀਤਾ ਦੌਰਾ, ਫ਼ੌਜੀਆਂ ਦਾ ਵਧਾਇਆ ਹੌਂਸਲਾ

Wednesday, Jun 30, 2021 - 12:34 PM (IST)

ਜਨਰਲ ਰਾਵਤ ਨੇ ਕੇਂਦਰੀ ਸੈਕਟਰ ’ਚ LAC ’ਤੇ ਮੋਹਰੀ ਖੇਤਰਾਂ ਦਾ ਕੀਤਾ ਦੌਰਾ, ਫ਼ੌਜੀਆਂ ਦਾ ਵਧਾਇਆ ਹੌਂਸਲਾ

ਨਵੀਂ ਦਿੱਲੀ— ਚੀਫ਼ ਰੱਖਿਆ ਪ੍ਰਧਾਨ (ਸੀ. ਡੀ. ਐੱਸ.) ਜਨਰਲ ਵਿਪਿਨ ਰਾਵਤ ਨੇ ਮੰਗਲਵਾਰ ਨੂੰ ਹਿਮਾਚਲ ਪ੍ਰਦੇਸ਼ ਸੈਕਟਰ ’ਚ ਚੀਨ ਨਾਲ ਲੱਗਦੀ ਅਸਲ ਕੰਟਰੋਲ ਰੇਖਾ (ਐੱਲ. ਏ. ਸੀ.) ’ਤੇ ਮੋਹਰੀ ਖੇਤਰਾਂ ਦਾ ਦੌਰਾ ਕੀਤਾ। ਉਨ੍ਹਾਂ ਸੰਵੇਦਨਸ਼ੀਲ ਖੇਤਰ ਵਿਚ ਭਾਰਤ ਦੀਆਂ ਫ਼ੌਜੀ ਤਿਆਰੀਆਂ ਦਾ ਜਾਇਜ਼ਾ ਲਿਆ। ਅਧਿਕਾਰੀਆਂ ਮੁਤਾਬਕ ਐੱਲ. ਏ.  ਸੀ. ’ਤੇ ਮੋਹਰੀ ਖੇਤਰਾਂ ’ਚ ਫ਼ੌਜੀਆਂ ਨਾਲ ਗੱਲਬਾਤ ਦੌਰਾਨ ਜਨਰਲ ਰਾਵਤ ਨੇ ਅਪੀਲ ਕੀਤੀ ਕਿ ਦੇਸ਼ ਦੀ ਖੇਤਰੀ ਅਖੰਡਤਾ ਦੀ ਰਾਖੀ ਦੇ ਆਪਣੇ ਕੰਮ ਵਿਚ ਅਟੱਲ ਹੋ ਕੇ ਲੱਗੇ ਰਹੋ।

PunjabKesari

ਐੱਲ. ਏ. ਸੀ. ’ਤੇ ਸੁਮਦੋਹ ਸੈਕਟਰ ਵਿਚ ਉਨ੍ਹਾਂ ਦਾ ਦੌਰਾ ਅਜਿਹੇ ਸਮੇਂ ਵਿਚ ਹੋਇਆ, ਜਦੋਂ ਪੂਰਬੀ ਲੱਦਾਖ ਵਿਚ ਟਕਰਾਅ ਦੇ ਕਈ ਬਿੰਦੂਆਂ ’ਤੇ ਭਾਰਤ ਅਤੇ ਚੀਨ ਦੇ ਫ਼ੌਜੀਆਂ ਵਿਚਾਲੇ ਫ਼ੌਜੀ ਖਿੱਚੋਂਤਾਣ ਬਣੀ ਹੋਈ ਹੈ। ਫ਼ੌਜ ਨੇ ਕਿਹਾ ਕਿ ਰਾਵਤ ਦੇ ਦੂਰ-ਦੁਰਾਡੇ ਦੇ ਖੇਤਰਾਂ ਵਿਚ ਤਾਇਨਾਤ ਭਾਰਤੀ ਫ਼ੌਜ ਅਤੇ ਭਾਰਤ-ਤਿੱਬਤ ਸੀਮਾ ਪੁਲਸ (ਆਈ. ਟੀ. ਬੀ. ਪੀ.) ਦੇ ਜਵਾਨਾਂ ਨਾਲ ਡੂੰਘਾਈ ਨਾਲ ਗੱਲਬਾਤ ਕੀਤੀ। ਸਾਰਿਆਂ ਨੂੰ ਉੱਚ ਪੱਧਰੀ ਚੌਕਸੀ ਅਤੇ ਪੇਸ਼ੇਵਰ ਤੌਰ-ਤਰੀਕੇ ਅਪਣਾਉਣ ਲਈ ਉਤਸ਼ਾਹਿਤ ਕੀਤਾ। ਫ਼ੌਜ ਮੁਤਾਬਕ ਜਨਰਲ ਰਾਵਤ ਨੇ ਫ਼ੌਜੀਆਂ ਨਾਲ ਗੱਲਬਾਤ ਕੀਤੀ, ਉਨ੍ਹਾਂ ਦੇ ਹੌਂਸਲੇ ਲਈ ਪ੍ਰਸ਼ੰਸਾ ਕੀਤੀ। 

ਦੱਸ ਦੇਈਏ ਕਿ ਭਾਰਤ ਅਤੇ ਚੀਨ ਵਿਚਾਲੇ ਪਿਛਲੇ ਸਾਲ ਮਈ ਤੋਂ ਪੂਰਬੀ ਲੱਦਾਖ ਵਿਚ ਕਈ ਥਾਵਾਂ ’ਤੇ ਫ਼ੌਜੀਆਂ ਵਿਚਾਲੇ ਖਿੱਚੋਂਤਾਣ ਦੀ ਸਥਿਤੀ ਬਣੀ ਹੋਈ। ਹਾਲਾਂਕਿ ਦੋਹਾਂ ਪੱਖਾਂ ਨੇ ਪੈਂਗੋਂਗ ਝੀਲ ਦੇ ਉੱਤਰੀ ਅਤੇ ਦੱਖਣੀ ਕੰਢਿਆਂ ਤੋਂ ਫ਼ੌਜੀ ਅਤੇ ਹਥਿਆਰਾਂ ਦੀ ਵਾਪਸੀ ਦਾ ਕੰਮ ਫਰਵਰੀ ’ਚ ਪੂਰਾ ਕੀਤਾ। ਇਸ ਤੋਂ ਪਹਿਲਾਂ ਕਈ ਦੌਰ ਦੀ ਫ਼ੌਜੀ ਅਤੇ ਕੂਟਨੀਤਕ ਗੱਲਬਾਤ ਦੋਹਾਂ ਪੱਖਾਂ ਵਿਚਾਲੇ ਹੋਈ। ਦੋਵੇਂ ਪੱਖ ਟਕਰਾਅ ਦੇ ਬਾਕੀ ਬਿੰਦੂਆਂ ਤੋਂ ਵੀ ਫ਼ੌਜੀਆਂ ਦੀ ਵਾਪਸੀ ਦੇ ਵਿਸ਼ੇ ’ਤੇ ਗੱਲਬਾਤ ਕਰ ਰਹੇ ਹਨ। ਫ਼ੌਜੀ ਅਧਿਕਾਰੀਆਂ ਮੁਤਾਬਕ ਸੰਵੇਦਨਸ਼ੀਲ ਸੈਕਟਰ ’ਚ ਅਸਲ ਕੰਟਰੋਲ ਰੇਖਾ (ਐੱਲ. ਏ. ਸੀ.) ’ਤੇ ਹਰੇਕ ਪਾਸੇ ਲੱਗਭਗ 50,000 ਤੋਂ 60,000 ਫ਼ੌਜੀ ਹਨ। ਕੁੱਲ 11 ਦੌਰ ਦੀ ਫ਼ੌਜੀ ਗੱਲਬਾਤ ਹੋਣ ਦੇ ਬਾਵਜੂਦ ਚੀਨ ਦੇ ਰੁਖ਼ ਵਿਚ ਲਚੀਲਾਪਣ ਨਹੀਂ ਵਿਖਾਈ ਦਿੱਤਾ।


author

Tanu

Content Editor

Related News