ਪਾਕਿਸਤਾਨ ਨਾਲ ਗੱਲਬਾਤ ਦਾ ਫੈਸਲਾ ਸਿਆਸੀ : ਰਾਵਤ

10/21/2017 4:03:39 PM

ਨਵੀਂ ਦਿੱਲੀ— ਫੌਜ ਅਧਿਕਾਰੀ ਜਨਰਲ ਬਿਪੀਨ ਸਿੰਘ ਰਾਵਤ ਨੇ ਅੱਜ ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਜੰਮੂ ਕਸ਼ਮੀਰ 'ਚ ਸੁਰੱਖਿਆ ਦੀ ਸਥਿਤੀ 'ਚ ਕਾਫੀ ਸੁਧਾਰ ਹੋਇਆ ਹੈ ਕਿ ਇਸ ਦਾ ਅੰਦਾਜ਼ਾ ਅੱਤਵਾਦੀਆਂ ਦੇ ਹਤਾਸ਼ ਹੋਣ ਨਾਲ ਲਗਾਇਆ ਜਾ ਸਕਦਾ ਹੈ।
ਰਾਵਤ ਨੇ ਕਿਹਾ ਹੈ ਕਿ ਸਰਕਾਰ ਦੀ ਨੀਤੀਆਂ ਦਾ ਪਾਲਨ ਕਰਦੇ ਹੋਏ ਫੌਜ ਇਥੇ ਦੀ ਸਥਿਤੀ 'ਚ ਸੁਧਾਰ ਲਿਆਉਣ 'ਚ ਲੱਗੀ ਹੋਈ ਹੈ। ਨਾਲ ਹੀ ਉਨ੍ਹਾਂ ਨੇ ਕਿਹਾ ਹੈ ਕਿ ਘਾਟੀ ਦੀ ਸ਼ਾਂਤੀ ਵਿਅਸਥਾ ਬਣਾਏ ਰੱਖਣ ਲਈ ਰਾਸ਼ਟਰੀ ਜਾਂਚ ਏਜੰਸੀ (ਐੈੱਨ. ਆਈ. ਈ.) ਦੇ ਛਾਪੇ ਵੀ ਕਾਫੀ ਖਾਸ ਰਹੇ।
ਜਨਰਲ ਰਾਵਤ ਨੇ ਕਿਹਾ ਹੈ ਕਿ ਫੌਜ ਨੂੰ ਜੋ ਵੀ ਕੰਮ ਮਿਲਿਆ ਹੈ, ਉਹ ਉਸ ਨੂੰ ਸਫਲਤਾਪੂਰਵਕ ਨਿਭਾਅ ਰਹੀ ਹੈ। ਇਸ ਦੌਰਾਨ ਪਾਕਿਤਸਾਨ ਨਾਲ ਗੱਲਬਾਤ ਨੂੰ ਲੈ ਕੇ ਰਾਵਤ ਨੇ ਕਿਹਾ ਹੈ ਕਿ ਇਸ ਤਰ੍ਹਾਂ ਦਾ ਕੋਈ ਫੈਸਲਾ ਰਾਜਨੀਤਿਕ ਤੌਰ 'ਤੇ ਕੀਤਾ ਜਾਵੇਗਾ, ਵਾਲ ਕੱਟਣ ਨੂੰ ਲੈ ਕੇ ਉਨ੍ਹਾਂ ਨੇ ਕਿਹਾ ਵਾਲ ਕੱਟਣ ਕਾਂਡ ਕੋਈ ਚੁਣੌਤੀ ਨਹੀਂ ਹੈ।


Related News