ਰਾਜਸਥਾਨ ਪੰਚਾਇਤ ਸੂਬਾ ਚੋਣਾਂ ''ਚ ਗਹਿਲੋਤ ਨੂੰ ਲੱਗਾ ਝਟਕਾ, ਭਾਜਪਾ ਨੇ ਦਿਖਾਇਆ ਦਮ

Wednesday, Dec 09, 2020 - 12:55 AM (IST)

ਰਾਜਸਥਾਨ ਪੰਚਾਇਤ ਸੂਬਾ ਚੋਣਾਂ ''ਚ ਗਹਿਲੋਤ ਨੂੰ ਲੱਗਾ ਝਟਕਾ, ਭਾਜਪਾ ਨੇ ਦਿਖਾਇਆ ਦਮ

ਨਵੀਂ ਦਿੱਲੀ - ਰਾਜਸਥਾਨ ਦੇ ​21 ਜ਼ਿਲ੍ਹਿਆਂ ਵਿੱਚ ਮੰਗਲਵਾਰ ਨੂੰ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਕਮੇਟੀ ਮੈਬਰਾਂ ਦੀਆਂ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਨੇ ਸੱਤਾਧਾਰੀ ਕਾਂਗਰਸ ਨਾਲੋਂ ਬਿਹਤਰ ਪ੍ਰਦਰਸ਼ਨ ਕੀਤਾ ਹੈ। ਸੂਬਾ ਚੋਣ ਕਮਿਸ਼ਨ ਨੇ ਦੱਸਿਆ ਹੈ ਕਿ ਭਾਜਪਾ ਨੇ 1833 ਚੋਣ ਖੇਤਰਾਂ ਵਿੱਚ ਜਿੱਤ ਹਾਸਲ ਕੀਤੀ ਹੈ। ਉਥੇ ਹੀ, ਕਾਂਗਰਸ ਨੂੰ 1713 ਚੋਣ ਸੀਟਾਂ 'ਤੇ ਜਿੱਤ ਮਿਲੀ ਹੈ।

ਰਾਜਸਥਾਨ ਦੇ 636 ਜ਼ਿਲ੍ਹਾ ਪਰਿਸ਼ਦ ਮੈਬਰਾਂ ਅਤੇ 4371 ਪੰਚਾਇਤ ਕਮੇਟੀ ਮੈਂਬਰ ਲਈ ਚਾਰ ਪੜਾਅ ਵਿੱਚ 23 ਅਤੇ 27 ਨਵੰਬਰ, 1 ਅਤੇ 5 ਦਸੰਬਰ ਨੂੰ ਵੋਟਾਂ ਪਈਆਂ ਸਨ। ਰਾਜਸਥਾਨ ਦੇ ਅਜਮੇਰ, ਬਾਂਸਵਾੜਾ, ਬਾਰਮੇਰ, ਭੀਲਵਾੜਾ, ਬੀਕਾਨੇਰ, ਬੂੰਦੀ, ਚਿੱਤੌੜਗੜ੍ਹ, ਚੂਰੂ, ਡੂੰਗਰਪੁਰ, ਹਨੁੰਮਾਨਗੜ੍ਹ, ਜੈਸਲਮੇਰ, ਜਾਲੌਰ, ਝਾਲਾਵਾੜ, ਝੁੰਝੁਨੂੰ, ਨਾਗੌਰ, ਪਾਲੀ, ਪ੍ਰਤਾਪਗੜ੍ਹ, ਰਾਜਸਮੰਦ, ਸੀਕਰ, ਟੋਂਕ ਅਤੇ ਉਦੈਪੁਰ ਵਿੱਚ ਚੋਣਾਂ ਹੋਈਆਂ ਹਨ।

ਸੂਬੇ ਵਿੱਚ 636 ਜ਼ਿਲ੍ਹਾ ਪਰਿਸ਼ਦ ਮੈਬਰਾਂ ਦੀਆਂ ਚੋਣਾਂ ਵਿੱਚ 1778 ਅਤੇ 4371 ਪੰਚਾਇਤ ਕਮੇਟੀ ਮੈਬਰਾਂ ਦੀਆਂ ਚੋਣਾਂ ਵਿੱਚ 12 ਹਜ਼ਾਰ 663 ਉਮੀਦਵਾਰ ਕਿਸਮਤ ਆਜਮਾ ਰਹੇ ਹਨ। ਸਾਰੇ ਜ਼ਿਲ੍ਹਾ ਮੁੱਖ ਦਫਤਰਾਂ 'ਤੇ ਸਵੇਰੇ 9 ਵਜੇ ਤੋਂ ਵੋਟਿੰਗ ਸ਼ੁਰੂ ਹੋਈ ਹੈ। ਜ਼ਿਲ੍ਹਾ ਪ੍ਰਮੁੱਖ ਅਤੇ ਪ੍ਰਧਾਨ ਦੀ ਚੋਣ 10 ਦਸੰਬਰ ਅਤੇ 11 ਦਸੰਬਰ ਨੂੰ ਉਪ ਜ਼ਿਲ੍ਹਾ ਪ੍ਰਮੁੱਖ ਅਤੇ ਉਪ ਪ੍ਰਧਾਨ ਦੀ ਚੋਣ ਹੋਵੇਗੀ।


author

Inder Prajapati

Content Editor

Related News