ਰਾਜਸਥਾਨ ''ਚ ਵੱਡੇ ਪੱਧਰ ''ਤੇ ਰਾਜਨੀਤਿਕ ਨਿਯੁਕਤੀਆਂ ਦੀਆਂ ਤਿਆਰੀਆਂ

Sunday, Sep 22, 2019 - 12:52 PM (IST)

ਰਾਜਸਥਾਨ ''ਚ ਵੱਡੇ ਪੱਧਰ ''ਤੇ ਰਾਜਨੀਤਿਕ ਨਿਯੁਕਤੀਆਂ ਦੀਆਂ ਤਿਆਰੀਆਂ

ਜੈਪੁਰ—ਰਾਜਸਥਾਨ ਦੀ ਕਾਂਗਰਸ ਸਰਕਾਰ ਸੂਬੇ 'ਚ ਵੱਡੇ ਪੱਧਰ 'ਤੇ ਰਾਜਨੀਤਿਕ ਨਿਯੁਕਤੀਆਂ ਦੀ ਤਿਆਰੀ 'ਚ ਜੁੱਟ ਗਈ ਹੈ। ਨਿਯੁਕਤੀਆਂ ਦੀ ਇਹ ਪ੍ਰਕਿਰਿਆ ਅਗਲੇ ਮਹੀਨੇ ਸੂਬੇ ਦੀਆਂ 2 ਵਿਧਾਨ ਸਭਾ ਸੀਟਾਂ 'ਤੇ ਹੋਣ ਵਾਲੀਆਂ ਉਪ ਚੋਣਾਂ ਤੋਂ ਪਹਿਲਾਂ ਪੂਰੀਆਂ ਕੀਤੇ ਜਾਣ ਦੀ ਸੰਭਾਵਨਾ ਹੈ। ਪਾਰਟੀ ਦੇ ਸੂਬਾ ਮੁਖੀ ਅਵਿਨਾਸ਼ ਪਾਂਡੇ ਨੇ ਰਾਜਨੀਤਿਕ ਨਿਯੁਕਤੀਆਂ ਦੀ ਪ੍ਰਕਿਰਿਆ ਦੀ ਪੁਸ਼ਟੀ ਕਰਦੇ ਹੋਏ ਕਿਹਾ ਹੈ ਕਿ ਵੱਖ-ਵੱਖ ਅਹੁਦਿਆਂ 'ਤੇ ਨਿਯੁਕਤੀਆਂ ਲਈ 15 ਅਕਤੂਬਰ ਤੱਕ ਮੁਖੀ ਮੰਤਰੀਆਂ ਤੋਂ ਨਾਂ ਲਏ ਜਾਣਗੇ। ਪਾਂਡੇ ਦੇ ਨਾਲ-ਨਾਲ ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਉਪ ਮੁੱਖ ਮੰਤਰੀ ਸਚਿਨ ਪਾਇਲਟ, ਨਿਯੁਕਤੀਆਂ ਦੀ ਸੂਚੀ ਨੂੰ ਆਖਰੀ ਰੂਪ ਦੇਣਗੇ। ਪਾਰਟੀ ਪ੍ਰਧਾਨ ਸੋਨੀਆ ਗਾਂਧੀ ਦੀ ਮੋਹਰ ਲਗਾਉਣ ਤੋਂ ਬਾਅਦ ਇਹ ਨਿਯੁਕਤੀਆਂ ਕੀਤੀਆਂ ਜਾਣਗੀਆਂ।

ਪਾਰਟੀ ਦੇ ਇੱਕ ਸੀਨੀਅਰ ਨੇਤਾ ਨੇ ਕਿਹਾ ਹੈ ਕਿ ਇਹ ਪ੍ਰਕਿਰਿਆ ਅਗਲੇ ਮਹੀਨੇ ਵਿਧਾਨ ਸਭਾ ਦੀਆਂ 2 ਸੀਟਾਂ 'ਤੇ ਉਪ ਚੋਣਾਂ ਤੋਂ ਪਹਿਲਾਂ ਪੂਰਾ ਕੀਤੇ ਜਾਣ ਦੀ ਉਮੀਦ ਹੈ। ਸੂਬੇ ਦੀ ਖੀਂਵਸਰ ਅਤੇ ਮੰਡਾਵਾ ਵਿਧਾਨ ਸਭਾ ਸੀਟ ਲਈ 21 ਅਕਤੂਬਰ ਨੂੰ ਉਪ ਚੋਣਾਂ ਹੋਣੀਆਂ ਹਨ। ਇਸ ਤੋਂ ਬਾਅਦ ਨਵੰਬਰ 'ਚ ਸੂਬੇ ਦੀਆਂ 52 ਨਗਰਪਾਲਿਕਾਵਾਂ ਦੇ 2,455 ਵਾਰਡਾਂ ਲਈ ਚੋਣਾਂ ਹੋਣੀਆਂ ਹਨ।

ਜ਼ਿਕਰਯੋਗ ਹੈ ਕਿ ਸੂਬਾ ਸਰਕਾਰ ਰਾਜਸਥਾਨ ਲੋਕ ਸੇਵਾ ਕਮਿਸ਼ਨ, ਸੂਬਾ ਮਹਿਲਾ ਕਮਿਸ਼ਨ, ਘੱਟ ਗਿਣਤੀਆਂ ਕਮਿਸ਼ਨ, ਕਿਸਾਨ ਕਮਿਸ਼ਨ, ਅਨੁਸੂਚਿਤ ਜਨਜਾਤੀ ਕਮਿਸ਼ਨ, ਰਾਜਸਥਾਨ ਸਫਾਈ ਕਰਮਚਾਰੀ ਕਮਿਸ਼ਨ, ਸੂਬਾ ਪਿਛਲਾ ਵਰਗ ਕਮਿਸ਼ਨ, ਸਮਾਜ ਕਲਿਆਣ ਬੋਰਡ, ਸੂਬਾ ਸਪੋਰਟਸ ਪਰਿਸ਼ਦ, ਸਮਾਜ ਕਲਿਆਣ ਬੋਰਡ ਵਰਗੇ ਅਜਿਗੇ ਸੰਗਠਨ ਹਨ, ਜਿੱਥੇ ਇਸ ਤਰ੍ਹਾਂ ਦੀਆਂ ਰਾਜਨੀਤਿਕ ਨਿਯੁਕਤੀਆਂ ਹੋਣੀਆਂ ਹਨ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਹਰ ਜ਼ਿਲੇ ਦਰਜਨਾਂ ਸੰਗਠਨਾਂ, ਸਮਿਤੀਆਂ ਅਤੇ ਬੋਰਡਾਂ 'ਚ ਸੈਕੜੇ ਨਿਯੁਕਤੀਆਂ ਹੁੰਦੀਆਂ ਹਨ। ਇਸ ਦਾ ਮਤਲਬ ਕਿ ਸੂਬੇ ਦੇ 33 ਜ਼ਿਲਿਆਂ 'ਚ ਹਜ਼ਾਰਾਂ ਦੀ ਗਿਣਤੀ 'ਚ ਰਾਜਨੀਤਿਕ ਨਿਯੁਕਤੀਆਂ ਕੀਤੀਆਂ ਜਾਣੀਆਂ ਹਨ।


author

Iqbalkaur

Content Editor

Related News