ਸ਼੍ਰੀਨਗਰ ਤੋਂ ਦਿੱਲੀ ਤਕ 150 ਕਰੋੜ ਦੀ ਜਾਇਦਾਦ ਛੱਡ ਗਏ ਹੁਰੀਅਤ ਨੇਤਾ ਗਿਲਾਨੀ

09/03/2021 9:43:04 AM

ਸ਼੍ਰੀਨਗਰ (ਬਿਊਰੋ)- ਹੁਰੀਅਤ ਕਾਨਫਰੰਸ ਦੇ ਕੱਟੜਪੰਥੀ ਨੇਤਾ ਸਈਦ ਅਲੀ ਸ਼ਾਹ ਗਿਲਾਨੀ ਨੇ ਆਪਣੇ ਜੀਵਨਕਾਲ ਵਿਚ ਸ਼੍ਰੀਨਗਰ ਤੋਂ ਦਿੱਲੀ ਤਕ ਬੇਹਿਸਾਬੀ ਜਾਇਦਾਦ ਬਣਾਈ। ਗਿਲਾਨੀ ਪਰਿਵਾਰ ਦੀਆਂ ਜਾਇਦਾਦਾਂ ਵਿਚ ਸਕੂਲ, ਰਿਹਾਇਸ਼ੀ ਕੰਪਲੈਕਸ, ਖੇਤੀ ਦੀ ਜ਼ਮੀਨ ਤੋਂ ਲੈ ਕੇ ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਫਲੈਟ ਵੀ ਸ਼ਾਮਲ ਹੈ। ਇਨ੍ਹਾਂ ਸਾਰਿਆਂ ਦੀ ਕੁਲ ਕੀਮਤ 100 ਤੋਂ 150 ਕਰੋੜ ਮਿੱਥੀ ਗਈ ਸੀ, ਜਿਸ ’ਤੇ 4 ਸਾਲ ਪਹਿਲਾਂ ਕਸ਼ਮੀਰ ਟੈਰਰ ਫੰਡਿੰਗ ਕੇਸ ਦੀ ਜਾਂਚ ਦੌਰਾਨ ਐੱਨ. ਆਈ. ਏ. (ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ) ਨੇ ਗਿਲਾਨੀ ’ਤੇ ਸ਼ਿਕੰਜਾ ਕੱਸਿਆ ਸੀ। ਜਾਂਚ ਏਜੰਸੀ ਨੇ ਗਿਲਾਨੀ ਤੇ ਉਨ੍ਹਾਂ ਦੇ ਪਰਿਵਾਰ ਦੀਆਂ 14 ਜਾਇਦਾਦਾਂ ਬਾਰੇ ਜਾਣਕਾਰੀ ਦਿੱਤੀ ਸੀ।

ਇਹ ਵੀ ਪੜ੍ਹੋ : ਸਪੁਰਦ-ਏ-ਖਾਕ ਕੀਤੇ ਗਏ ਵੱਖਵਾਦੀ ਆਗੂ ਸਈਅਦ ਗਿਲਾਨੀ, ਕਸ਼ਮੀਰ ’ਚ ਇੰਟਰਨੈੱਟ ਸੇਵਾਵਾਂ ਬੰਦ

ਸੋਪੋਰ ’ਚ 30 ਕਰੋੜ ਦੀ ਜਾਇਦਾਦ
ਇਸ ਤੋਂ ਇਲਾਵਾ ਬਾਰਾਮੂਲਾ ਜ਼ਿਲੇ ਦੇ ਸੋਪੋਰ ਦੇ ਡੋਰੂ ’ਚ ਉਨ੍ਹਾਂ ਕੋਲ 7 ਏਕੜ ਜ਼ਮੀਨ ਹੈ। ਇਸ ਜ਼ਮੀਨ ’ਤੇ 2 ਮੰਜ਼ਿਲਾ ਮਕਾਨ ਅਤੇ ਇਕ ਸਕੂਲ (ਯੂਨੀਕ ਪਬਲਿਕ ਸਕੂਲ) ਵੀ ਬਣਿਆ ਹੋਇਆ ਹੈ। ਇਸ ਜਾਇਦਾਦ ਦੀ ਅੰਦਾਜ਼ਨ ਕੀਮਤ 30 ਕਰੋੜ ਰੁਪਏ ਦੱਸੀ ਗਈ ਹੈ। ਐੱਨ. ਆਈ. ਏ. ਦੀ ਜਾਂਚ ਵਿਚ ਪਤਾ ਲੱਗਾ ਸੀ ਕਿ ਗਿਲਾਨੀ ਦੇ ਸੰਗਠਨ ਤਹਿਰੀਕ-ਏ-ਹੁਰੀਅਤ ਨੂੰ ਇਹ ਜ਼ਮੀਨ 2001 ਵਿਚ ਡੋਨੇਟ ਕੀਤੀ ਗਈ ਸੀ। ਸ਼੍ਰੀਨਗਰ ਦੀ ਰਹਿਮਤ ਆਬਾਦ ਕਾਲੋਨੀ ਵਿਚ ਗਿਲਾਨੀ ਦਾ ਇਕ ਆਫਿਸ-ਕਮ-ਰੈਜ਼ੀਡੈਂਸ ਹੈ। ਇਹ ਜਾਇਦਾਦ ਦਿੱਲੀ ਟਰੱਸਟ ਦੇ 5 ਮੈਂਬਰਾਂ ਬਸ਼ੀਰ ਅਹਿਮਦ ਉਰਫ ਪੀਰ ਸੈਫੁੱਲਾਹ, ਮੁਹੰਮਦ ਅਸ਼ਰਫ ਸੇਰਾਜ, ਅਲਤਾਫ ਅਹਿਮਦ ਸ਼ਾਹ (ਗਿਲਾਨੀ ਦੇ ਵੱਡੇ ਜਵਾਈ), ਜਵਾਹਿਰਾ ਬੇਗਮ (ਗਿਲਾਨੀ ਦੀ ਪਤਨੀ) ਤੇ ਡਾ. ਨਈਮ ਗਿਲਾਨੀ (ਗਿਲਾਨੀ ਦੇ ਬੇਟੇ) ਦੇ ਨਾਂ ’ਤੇ ਹੈ। ਗਿਲਾਨੀ ਦੇ 2 ਬੇਟੇ ਡਾ. ਨਈਮ ਗਿਲਾਨੀ ਤੇ ਨਸੀਮ ਗਿਲਾਨੀ ਹਨ, ਜਦੋਂਕਿ 4 ਬੇਟੀਆਂ ਅਨੀਸਾ, ਫਰਹਤ, ਚਮਸ਼ਿਦਾ ਤੇ ਜਮਸ਼ਿਦਾ ਹਨ।

ਇਹ ਵੀ ਪੜ੍ਹੋ : ਅਲਕਾਇਦਾ ਨੇ ਤਾਲਿਬਾਨ ਨੂੰ ਭੇਜਿਆ ਵਧਾਈ ਸੰਦੇਸ਼, ਕਿਹਾ- ਹੁਣ ਕਸ਼ਮੀਰ ਦੀ ਵਾਰੀ

ਨੋਟ :  ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


DIsha

Content Editor

Related News