ਗੌਤਮ ਗੰਭੀਰ ਕਰਣਗੇ ‘ਜਨ ਰਸੋਈ’ ਦੀ ਸ਼ੁਰੂਆਤ, ਸਿਰਫ਼ 1 ਰੁਪਏ ’ਚ ਜ਼ਰੂਰਤਮੰਦਾਂ ਨੂੰ ਮਿਲੇਗਾ ਭੋਜਨ

Wednesday, Dec 23, 2020 - 04:50 PM (IST)

ਨਵੀਂ ਦਿੱਲੀ (ਭਾਸ਼ਾ) : ਭਾਰਤੀ ਟੀਮ ਦੇ ਸਾਬਕਾ ਸਲਾਮੀ ਬੱਲੇਬਾਜ਼ ਅਤੇ ਭਾਜਪਾ ਸੰਸਦ ਮੈਂਬਰ ਗੌਤਮ ਗੰਭੀਰ ‘ਜਨ ਰਸੋਈ’ ਦੀ ਸ਼ੁਰੂਆਤ ਕਰਣਗੇ, ਜਿਸ ਵਿਚ ਉਨ੍ਹਾਂ ਦੇ ਸੰਸਦੀ ਚੋਣ ਖੇਤਰ ਪੂਰਬੀ ਦਿਲੀ ਵਿਚ ਜ਼ਰੂਰਤਮੰਦ ਲੋਕਾਂ ਨੂੰ 1 ਰੁਪਏ ਵਿਚ ਦੁਪਹਿਰ ਦਾ ਭੋਜਨ ਦਿੱਤਾ ਜਾਵੇਗਾ। ਗੰਭੀਰ ਦੇ ਦਫ਼ਤਰ ਨੇ ਕਿਹਾ ਕਿ ਉਹ ਵੀਰਵਾਰ ਨੂੰ ਗਾਂਧੀ ਨਗਰ ਵਿਚ ਪਹਿਲੇ ਰੈਸਟੋਰੈਂਟ ਦੀ ਸ਼ੁਰੂਆਤ ਕਰਣਗੇ, ਜਿਸ ਤੋਂ ਬਾਅਦ ਗਣਤੰਤਰ ਦਿਵਸ ’ਤੇ ਅਸ਼ੋਕ ਨਗਰ ਵਿਚ ਵੀ ਅਜਿਹੀ ਹੀ ਰਸੋਈ ਖੋਲ੍ਹੀ ਜਾਵੇਗੀ।

ਇਹ ਵੀ ਪੜ੍ਹੋ: ਜ਼ਮਾਨਤ ਮਿਲਣ ਤੋਂ ਬਾਅਦ ਸਾਹਮਣੇ ਆਏ ਸੁਰੇਸ਼ ਰੈਨਾ, ਆਪਣੀ ਗ਼ਲਤੀ ਮੰਨਦਿਆਂ ਆਖੀ ਇਹ ਗੱਲ

ਗੰਭੀਰ ਨੇ ਕਿਹਾ, ‘ਮੇਰਾ ਹਮੇਸ਼ਾ ਤੋਂ ਮੰਨਣਾ ਰਿਹਾ ਹੈ ਕਿ ਜਾਂਤੀ, ਪੰਥ, ਧਰਮ ਅਤੇ ਵਿੱਤੀ ਹਾਲਾਤ ਤੋਂ ਪਰੇ ਸਾਰਿਆਂ ਨੂੰ ਸਿਹਤਮੰਦ ਸਾਫ਼ ਭੋਜਨ ਕਰਨ ਦਾ ਅਧਿਕਾਰ ਹੈ। ਇਹ ਦੇਖ਼ ਕੇ ਅਫ਼ਸੋਸ ਹੁੰਦਾ ਹੈ ਕਿ ਬੇਘਰ ਅਤੇ ਬੇਸਹਾਰਾ ਲੋਕਾਂ ਨੂੰ ਦਿਨ ਵਿਚ 2 ਸਮੇਂ ਦੀ ਰੋਟੀ ਵੀ ਨਸੀਬ ਨਹੀਂ ਹੋ ਪਾਉਂਦੀ।’ ਗੰਭੀਰ ਨੇ ਪੂਰਬੀ ਦਿੱਲੀ ਦੇ 10 ਵਿਧਾਨਸਭਾ ਖੇਤਰਾਂ ਵਿੱਚ ਘੱਟ ਤੋਂ ਘੱਟ 1 ‘ਜਨ ਰਸੋਈ’ ਖੋਲ੍ਹਣ ਦੀ ਯੋਜਨਾ ਬਣਾਈ ਹੈ।

ਇਹ ਵੀ ਪੜ੍ਹੋ: ਕਿਸਾਨਾਂ ਨੇ ਬ੍ਰਿਟੇਨ ਦੇ ਸੰਸਦ ਮੈਂਬਰਾਂ ਨੂੰ ਪੱਤਰ ਲਿਖ ਕੇ ਬੌਰਿਸ ਜਾਨਸਨ ਨੂੰ ਭਾਰਤ ਆਉਣ ਤੋਂ ਰੋਕਣ ਦੀ ਕੀਤੀ ਅਪੀਲ

ਸਾਂਸਦ ਦੇ ਦਫ਼ਤਰ ਵਲੋਂ ਬਿਆਨ ਵਿੱਚ ਕਿਹਾ ਗਿਆ ਹੈ, ‘ਦੇਸ਼ ਦੇ ਸਭ ਤੋਂ ਵੱਡੇ ਥੋਕ ਕੱਪੜਾ ਬਾਜ਼ਾਰਾਂ ਵਿੱਚ ਸ਼ੁਮਾਰ ਗਾਂਧੀ ਨਗਰ ਵਿੱਚ ਖੋਲ੍ਹੀ ਜਾਣ ਵਾਲੀ ਜਨ ਰਸੋਈ ਪੂਰੀ ਤਰ੍ਹਾਂ ਆਧੁਨਿਕ ਹੋਵੇਗੀ, ਜਿਸ ਵਿੱਚ ਜ਼ਰਰੂਤਮੰਦਾਂ ਨੂੰ 1 ਰੁਪਏ ਵਿੱਚ ਭੋਜਨ ਉਪਲੱਬਧ ਕਰਾਇਆ ਜਾਵੇਗਾ।’ ਬਿਆਨ ਅਨੁਸਾਰ ਇਸ ਵਿੱਚ ਇੱਕ ਸਮੇਂ ਵਿੱਚ 100 ਲੋਕਾਂ ਦੇ ਬੈਠਣ ਦੀ ਵਿਵਸਥਾ ਹੋਵੇਗੀ ਪਰ ਕੋਵਿਡ-19 ਲਾਗ ਦੀ ਬੀਮਾਰੀ ਦੇ ਚਲਦੇ ਸਿਰਫ਼ 50 ਲੋਕਾਂ ਨੂੰ ਹੀ ਬੈਠਣ ਦੀ ਇਜਾਜ਼ਤ ਦਿੱਤੀ ਜਾਵੇਗੀ।  ਦੁਪਹਿਰ ਦੇ ਭੋਜਨ ਵਿੱਚ ਚਾਵਲ, ਦਾਲਾਂ ਅਤੇ ਸਬਜ਼ੀ ਦਿੱਤੀ ਜਾਵੇਗੀ। ਬਿਆਨ ਵਿੱਚ ਕਿਹਾ ਗਿਆ ਹੈ ਕਿ ਇਸ ਪਰਿਯੋਜਨਾ ਦਾ ਵਿੱਤਪੋਸ਼ਣ ਗੌਤਮ ਗੰਭੀਰ ਫਾਊਂਡੇਸ਼ਨ ਅਤੇ ਸਾਂਸਦ ਦੇ ਨਿੱਜੀ ਸੰਸਾਧਨਾਂ ਨਾਲ ਕੀਤਾ ਜਾਵੇਗਾ ਅਤੇ ਸਰਕਾਰ ਦੀ ਮਦਦ ਨਹੀਂ ਲਈ ਜਾਵੇਗੀ ।

ਇਹ ਵੀ ਪੜ੍ਹੋ: ਇਕ-ਦੂਜੇ ਦੇ ਹੋਏ ਧਨਾਸ਼੍ਰੀ ਅਤੇ ਯੁਜਵੇਂਦਰ ਚਾਹਲ, ਵੇਖੋ ਹਲਦੀ ਦੀ ਰਸਮ ਤੋਂ ਵਿਆਹ ਤੱਕ ਦੀਆਂ ਤਸਵੀਰਾਂ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News