ਕਰਨਾਟਕ ਦੇ ਗ੍ਰਹਿ ਮੰਤਰੀ ਦਾ ਦਾਅਵਾ- ਜਲਦ ਫੜੇ ਜਾਣਗੇ ਗੌਰੀ ਲੰਕੇਸ਼ ਦੇ ਕਾਤਲ

Sunday, Nov 12, 2017 - 03:30 PM (IST)

ਕਰਨਾਟਕ ਦੇ ਗ੍ਰਹਿ ਮੰਤਰੀ ਦਾ ਦਾਅਵਾ- ਜਲਦ ਫੜੇ ਜਾਣਗੇ ਗੌਰੀ ਲੰਕੇਸ਼ ਦੇ ਕਾਤਲ

ਕਰਨਾਟਕ— ਇੱਥੋਂ ਦੇ ਗ੍ਰਹਿ ਮੰਤਰੀ ਰਾਮਲਿੰਗਾ ਰੈੱਡੀ ਨੇ ਦਾਅਵਾ ਕੀਤਾ ਹੈ ਕਿ ਸੀਨੀਅਰ ਪੱਤਰਕਾਰ ਗੌਰੀ ਲੰਕੇਸ਼ ਦੇ ਕਾਤਲਾਂ ਨੂੰ ਕੁਝ ਹਫਤਿਆਂ 'ਚ ਫੜ ਲਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਵਿਸ਼ੇਸ਼ ਜਾਂਚ ਟੀਮ (ਐੱਸ.ਆਈ.ਟੀ.) ਕਤਲ ਮਾਮਲੇ ਦੀ ਜਾਂਚ 'ਚ ਜੁਟੀ ਹੋਈ ਹੈ। ਗ੍ਰਹਿ ਮੰਤਰੀ ਨੇ ਕਿਹਾ ਕਿ ਕਿਸ ਨੇ ਕਤਲ ਕੀਤਾ ਮੈਂ ਇਸ ਬਾਰੇ ਜਾਣ ਗਿਆ ਹਾਂ, ਧੰਨਵਾਦ ਐੱਸ.ਆਈ.ਟੀ. ਨੂੰ ਜਿਸ ਨੇ ਜਾਣਕਾਰੀ ਮੁਹੱਈਆ ਕਰਵਾਈ ਹੈ ਪਰ ਮੈਂ ਅਜੇ ਇਸ ਨੂੰ ਜ਼ਾਹਰ ਨਹੀਂ ਕਰ ਸਕਦਾ।
ਪ੍ਰੈੱਸ ਕਲੱਬ ਬੈਂਗਲੁਰੂ ਵੱਲੋਂ ਆਯੋਜਿਤ ਪ੍ਰੈੱਸ ਤੋਂ ਮਿਲੇ ਪ੍ਰੋਗਰਾਮ 'ਚ ਉਨ੍ਹਾਂ ਨੇ ਕਿਹਾ ਕਿ ਗੌਰੀ ਦੇ ਕਾਤਲ ਕੁਝ ਹਫਤਿਆਂ 'ਚ 100 ਫੀਸਦੀ ਫੜੇ ਜਾਣਗੇ। ਹਾਲਾਂਕਿ ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਇਸ ਦਾ ਮਤਲਬ ਇਕ ਜਾਂ ਫਿਰ 2 ਹਫਤੇ ਨਹੀਂਹੈ, ਇਹ ਕੁਝ ਹਫਤਿਆਂ 'ਚ ਹੋਵੇਗਾ। ਰੈੱਡੀ ਨੇ ਮਾਮਲੇ 'ਚ ਕੁਝ ਸੁਰਾਗ ਜੁਟਾਉਣ ਬਾਰੇ 9 ਸਤੰਬਰ ਨੂੰ ਇਸੇ ਤਰ੍ਹਾਂ ਦਾ ਦਾਅਵਾ ਕੀਤਾ ਸੀ। ਉਨ੍ਹਾਂ ਨੇ ਦੋਸ਼ੀਆਂ ਨੂੰ ਜਲਦ ਫੜਨ ਦੀ ਆਸ ਜ਼ਾਹਰ ਕੀਤੀ ਸੀ। ਕਰਨਾਟਕ ਸਰਕਾਰ ਨੇ ਆਈ.ਜੀ.ਪੀ. (ਖੁਫੀਆ) ਬੀ.ਕੇ. ਸਿੰਘ ਦੀ ਅਗਵਾਈ 'ਚ ਇਕ ਐੱਸ.ਆਈ.ਟੀ. ਗਠਿਤ ਕੀਤੀ ਸੀ। ਰਾਜ ਸਰਕਾਰ ਨੇ ਗੌਰੀ ਦੇ ਕਤਲ ਨਾਲ ਜੁੜਿਆ ਸੁਰਾਗ ਦੇਣ ਵਾਲੇ ਵਿਅਕਤੀ ਨੂੰ 10 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਸੀ। ਜ਼ਿਕਰਯੋਗ ਹੈ ਕਿ 6 ਸਤੰਬਰ ਨੂੰ ਸੀਨੀਅਰ ਪੱਤਰਕਾਰ ਗੌਰੀ ਲੰਕੇਸ਼ ਦੀ ਬੈਂਗਲੁਰੂ 'ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਐੱਸ.ਆਈ.ਟੀ. ਨੇ ਇਸ ਮਾਮਲੇ 'ਚ 2 ਸ਼ੱਕੀਆਂ ਦੇ ਸਕੈਚ ਅਤੇ ਸੀ.ਸੀ.ਟੀ.ਵੀ. ਫੁਟੇਜ ਜਾਰੀ ਕੀਤੇ ਸਨ।


Related News