ਪ੍ਰਵਾਸੀ ਮਜ਼ਦੂਰਾਂ ਦੇ ਇਕੱਠਾ ਹੋਣ ਅਤੇ ਤਬਲੀਗੀ ਜਮਾਤ ਦੇ ਪ੍ਰੋਗਰਾਮ ਨਾਲ ਧੱਕਾ ਲੱਗਾ : ਰਾਸ਼ਟਰਪਤੀ ਕੋਵਿੰਦ

04/03/2020 6:33:34 PM

ਨਵੀਂ ਦਿੱਲੀ — ਕੋਰੋਨਾ ਵਇਰਸ ਨੂੰ ਲੈ ਕੇ ਅੱਜ ਪੂਰਾ ਦੇਸ਼ ਲੜਾਈ ਲੜ੍ਹ ਰਿਹਾ ਹੈ। ਇਸੇ ਦੌਰਾਨ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸ਼ੁੱਕਰਵਾਰ ਨੂੰ ਦੇਸ਼ ਨੂੰ ਸੰਬੋਧਿਤ ਕੀਤਾ। ਰਾਸ਼ਟਰਪਤੀ ਨੇ ਕਿਹਾ ਕਿ ਕੋਰੋਨਾ ਵਾਇਰਸ ਨਾਲ ਮੁਕਾਬਲਾ ਕਰਨ ਦੀਆਂ ਕੋਸ਼ਿਸ਼ਾਂ ਨੂੰ ਆਨੰਦ ਵਿਹਾਰ 'ਚ ਪ੍ਰਵਾਸੀ ਮਜ਼ਦੂਰਾਂ ਦੇ ਇਕੱਠਾ ਹੋਣ ਅਤੇ ਨਿਜ਼ਾਮੂਦੀਨ 'ਚ ਤਬਲੀਗੀ ਜਮਾਤ ਦੇ ਪ੍ਰੋਗਰਾਮ ਨਾਲ ਧੱਕਾ ਲੱਗਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਲਾਗੂ ਦੇਸ਼ਵਿਆਪੀ ਲਾਕਡਾਊਨ 'ਚ ਕੋਈ ਭੁੱਖਾ ਨਾ ਰਹੇ, ਇਹ ਯਕੀਨੀ ਕਰਨ ਦੀ ਜ਼ਰੂਰਤ ਹੈ।

ਰਾਸ਼ਟਰਪਤੀ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਡਾਕਟਰਾਂ, ਸਿਹਤ ਕਰਮਚਾਰੀਆਂ 'ਤੇ ਹਮਲੇ ਦੀਆਂ ਘਟਨਾਵਾਂ 'ਤੇ ਚਿੰਤਾ ਜ਼ਾਹਿਰ ਕੀਤੀ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਖਿਲਾਫ ਲੜਾਈ 'ਚ ਇਹ ਧਿਆਨ ਰੱਖਣਾ ਹੋਵੇਗਾ ਕਿ ਸਾਮਾਜਿਕ ਤਾਲਮੇਲ ਤੋਂ ਦੂਰੀ ਬਣਾ ਕੇ ਰੱਖਣ 'ਚ ਕੋਈ ਸਮਝੌਤਾ ਨਾ ਹੋਵੇ।

ਅੱਜ ਹੀ ਸਿਹਤ ਮੰਤਰਾਲਾ ਨੇ ਕੋਰੋਨਾ ਵਾਇਰਸ ਨੂੰ ਲੈ ਕੇ ਦੇਸ਼ ਦੇ ਨਵੇਂ ਅੰਕੜੇ ਜਾਰੀ ਕੀਤੇ ਹਨ। ਉਨ੍ਹਾਂ ਦੱਸਿਆ ਕਿ ਹੁਣ ਤਕ 2300 ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ ਕੁਲ 56 ਲੋਕਾਂ ਦੀ ਮੌਤ ਹੋਈ ਹੈ। ਮੰਤਰਾਲਾ ਵੱਲੋਂ ਇਹ ਦੱਸਿਆ ਗਿਆ ਕਿ ਕਲ ਤੋਂ ਲੈ ਕੇ ਅੱਜ ਤਕ ਕੋਰੋਨਾ ਵਾਇਰਸ ਦੇ ਕੱਲ 336 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਵਾਇਰਸ ਕਾਰਣ ਵੀਰਵਾਰ ਨੂੰ ਇਕ ਦਿਨ 'ਚ 12 ਮੌਤਾਂ ਹੋਈਆਂ ਹਨ।


Inder Prajapati

Content Editor

Related News