ਖ਼ੌਫ਼ਨਾਕ ਵਾਰਦਾਤ: ਸ਼ੱਕੀ ਪਤੀ ਨੇ ਗੈਸ ਸਿਲੰਡਰ ਮਾਰ ਕਰ 'ਤਾ ਪਤਨੀ ਦਾ ਕਤਲ, ਫਿਰ ਜਵਾਕ ਨੂੰ ਗੋਦੀ 'ਚ...

Tuesday, Mar 31, 2026 - 08:14 AM (IST)

ਖ਼ੌਫ਼ਨਾਕ ਵਾਰਦਾਤ: ਸ਼ੱਕੀ ਪਤੀ ਨੇ ਗੈਸ ਸਿਲੰਡਰ ਮਾਰ ਕਰ 'ਤਾ ਪਤਨੀ ਦਾ ਕਤਲ, ਫਿਰ ਜਵਾਕ ਨੂੰ ਗੋਦੀ 'ਚ...

ਨਵੀਂ ਦਿੱਲੀ: ਰਾਜਧਾਨੀ ਦਿੱਲੀ ਦੇ ਪੁਲ ਪ੍ਰਹਿਲਾਦਪੁਰ ਇਲਾਕੇ ਤੋਂ ਦਿਲ ਕੰਬਾਊ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਵਿਅਕਤੀ ਨੇ ਘਰੇਲੂ ਕਲੇਸ਼ ਦੇ ਚਲਦਿਆਂ ਆਪਣੀ ਪਤਨੀ ਦੇ ਸਿਰ 'ਚ ਛੋਟਾ ਰਸੋਈ ਗੈਸ ਸਿਲੰਡਰ ਮਾਰ ਕੇ ਬੇਰਹਿਮੀ ਨਾਲ ਉਸ ਦਾ ਕਤਲ ਕਰ ਦਿੱਤਾ। ਇਸ ਘਟਨਾ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ। ਪੁਲਸ ਨੇ ਮੁਲਜ਼ਮ ਪਤੀ ਨੂੰ ਮੌਕੇ ਤੋਂ ਹੀ ਗ੍ਰਿਫ਼ਤਾਰ ਕਰ ਲਿਆ।

ਇਹ ਵੀ ਪੜ੍ਹੋ - ਬੈਂਕ ਲਾਕਰ 'ਚ ਰੱਖੇ ਸਮਾਨ ਦਾ ਹੋਇਆ ਨੁਕਸਾਨ ਤਾਂ ਕਿੰਨਾ ਮਿਲੇਗਾ ਮੁਆਵਜ਼ਾ! ਵਿੱਤ ਮੰਤਰੀ ਨੇ ਦਿੱਤਾ ਜਵਾਬ

ਕੀ ਹੈ ਪੂਰਾ ਮਾਮਲਾ?
ਜਾਣਕਾਰੀ ਅਨੁਸਾਰ ਮ੍ਰਿਤਕਾ ਦੀ ਪਛਾਣ ਪੂਨਮ ਵਜੋਂ ਹੋਈ ਹੈ। ਪੂਨਮ ਅਤੇ ਉਸ ਦਾ ਪਤੀ ਸੁਰੇਸ਼ ਕਰੀਬ ਇੱਕ ਮਹੀਨਾ ਪਹਿਲਾਂ ਹੀ ਇੱਥੋਂ ਦੇ ਡੀ.ਡੀ.ਏ. ਹਾਊਸਿੰਗ ਕੰਪਲੈਕਸ ਵਿੱਚ ਰਹਿਣ ਆਏ ਸਨ। ਬੀਤੀ 29 ਮਾਰਚ ਦੀ ਰਾਤ ਕਰੀਬ 9:30 ਵਜੇ ਦੋਵਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਈ। ਗੁੱਸੇ ਵਿੱਚ ਆ ਕੇ ਸੁਰੇਸ਼ ਨੇ ਘਰ ਵਿੱਚ ਪਏ ਐਲ.ਪੀ.ਜੀ. ਸਿਲੰਡਰ ਨਾਲ ਪੂਨਮ 'ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਘਟਨਾ ਦੌਰਾਨ ਚੀਕਾਂ ਦੀ ਆਵਾਜ਼ ਸੁਣ ਕੇ ਜਦੋਂ ਗੁਆਂਢੀ ਮੌਕੇ 'ਤੇ ਪਹੁੰਚੇ ਤਾਂ ਘਰ ਦਾ ਦਰਵਾਜ਼ਾ ਅੰਦਰੋਂ ਬੰਦ ਸੀ। 

ਇਹ ਵੀ ਪੜ੍ਹੋ - ਮਾਤਾ-ਪਿਤਾ ਦੀ ਸੇਵਾ ਨਾ ਕਰਨ 'ਤੇ ਮੁਲਾਜ਼ਮਾਂ ਦੀ ਕੱਟੀ ਜਾਵੇਗੀ 15 ਫ਼ੀਸਦੀ ਤਨਖ਼ਾਹ, ਇਸ ਸੂਬੇ ਦੀ ਸਰਕਾਰ ਦਾ ਵੱਡਾ ਫੈਸਲਾ

ਮਕਾਨ ਮਾਲਕ ਦੀ ਮਦਦ ਨਾਲ ਦਰਵਾਜ਼ਾ ਤੋੜ ਕੇ ਜਦੋਂ ਲੋਕ ਅੰਦਰ ਦਾਖ਼ਲ ਹੋਏ ਤਾਂ ਉੱਥੋਂ ਦਾ ਨਜ਼ਾਰਾ ਦੇਖ ਕੇ ਸਭ ਦੇ ਹੋਸ਼ ਉੱਡ ਗਏ। ਪੂਨਮ ਦੀ ਲਾਸ਼ ਫਰਸ਼ 'ਤੇ ਖੂਨ ਨਾਲ ਲੱਥਪੱਥ ਪਈ ਸੀ ਅਤੇ ਕੋਲ ਹੀ ਖੂਨ ਨਾਲ ਭਰਿਆ ਸਿਲੰਡਰ ਪਿਆ ਸੀ। ਹੈਰਾਨੀ ਦੀ ਗੱਲ ਇਹ ਸੀ ਕਿ ਮੁਲਜ਼ਮ ਪਤੀ ਆਪਣੇ 18 ਮਹੀਨਿਆਂ ਦੇ ਮਾਸੂਮ ਬੱਚੇ ਨੂੰ ਗੋਦੀ ਵਿੱਚ ਲੈ ਕੇ ਲਾਸ਼ ਦੇ ਕੋਲ ਹੀ ਬੈਠਾ ਸੀ। ਇਸ ਮਾਮਲੇ ਦੇ ਸਬੰਧ ਵਿਚ ਗੁਆਂਢੀਆਂ ਨੇ ਕਿਹਾ, "ਅਸੀਂ ਜਦੋਂ ਅੰਦਰ ਗਏ ਤਾਂ ਸਭ ਕੁਝ ਖ਼ਤਮ ਹੋ ਚੁੱਕਾ ਸੀ। ਮਾਸੂਮ ਬੱਚਾ ਆਪਣੀ ਮਾਂ ਦੀ ਲਾਸ਼ ਕੋਲ ਆਪਣੇ ਪਿਤਾ ਦੀ ਗੋਦ ਵਿੱਚ ਸੀ, ਜਿਸ ਨੂੰ ਸ਼ਾਇਦ ਇਹ ਵੀ ਨਹੀਂ ਪਤਾ ਸੀ ਕਿ ਉਸ ਦਾ ਪਿਤਾ ਹੀ ਉਸ ਦੀ ਮਾਂ ਦਾ ਕਾਤਲ ਹੈ।"

ਇਹ ਵੀ ਪੜ੍ਹੋ - ਪਤਨੀ ਤੋਂ ਖਹਿੜਾ ਛੁੱਟਣ 'ਤੇ ਪਤੀ ਨੇ ਲਿਆ ਸੁੱਖ ਦਾ ਸਾਹ! 9 KM ਗੋਡਿਆਂ ਭਾਰ ਪਹੁੰਚਿਆ ਮਾਂ ਦੇ ਦਰਬਾਰ

ਕਤਲ ਪਿੱਛੇ 'ਸ਼ੱਕ' ਵੱਡੀ ਵਜ੍ਹਾ
ਪੁਲਸ ਦੀ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਸੁਰੇਸ਼ ਆਪਣੀ ਪਤਨੀ 'ਤੇ ਬਹੁਤ ਜ਼ਿਆਦਾ ਸ਼ੱਕ ਕਰਦਾ ਸੀ, ਜਿਸ ਕਾਰਨ ਅਕਸਰ ਉਨ੍ਹਾਂ ਵਿਚਾਲੇ ਲੜਾਈ ਹੁੰਦੀ ਰਹਿੰਦੀ ਸੀ। ਪੁਲਸ ਹੁਣ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਕੀ ਇਹ ਕਤਲ ਪਹਿਲਾਂ ਤੋਂ ਮਿੱਥੀ ਗਈ ਸਾਜ਼ਿਸ਼ ਸੀ ਜਾਂ ਮੌਕੇ 'ਤੇ ਹੋਏ ਗੁੱਸੇ ਦਾ ਨਤੀਜਾ। ਘਟਨਾ ਸਥਾਨ 'ਤੇ ਪਹੁੰਚੀ ਪੁਲਸ ਨੇ ਔਰਤ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਅਤੇ ਮੁਲਜ਼ਮ ਸੁਰੇਸ਼ ਵਿਰੁੱਧ ਕਤਲ ਦਾ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ - ਰੁਕ ਸਕਦੀ ਹੈ ਤੁਹਾਡੀ ਪੈਨਸ਼ਨ! ਅੱਜ ਹੀ ਕਰ ਲਓ ਆਹ ਕੰਮ, ਸਰਕਾਰ ਨੇ ਜਾਰੀ ਕਰ 'ਤਾ ਨਿਰਦੇਸ਼

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News