LPG ਦੀ ਕਾਲਾਬਾਜ਼ਾਰੀ ''ਤੇ ਛਾਪਾ, 20 ਘਰੇਲੂ ਅਤੇ 7 ਕਮਰਸ਼ੀਅਲ ਸਿਲੰਡਰ ਬਰਾਮਦ

Saturday, Jul 25, 2026 - 01:52 PM (IST)

LPG ਦੀ ਕਾਲਾਬਾਜ਼ਾਰੀ ''ਤੇ ਛਾਪਾ, 20 ਘਰੇਲੂ ਅਤੇ 7 ਕਮਰਸ਼ੀਅਲ ਸਿਲੰਡਰ ਬਰਾਮਦ

ਝੱਜਰ- ਹਰਿਆਣਾ ਦੇ ਝੱਜਰ 'ਚ ਘਰੇਲੂ ਗੈਸ ਸਿਲੰਡਰਾਂ ਦੀ ਕਾਲਾਬਾਜ਼ਾਰੀ ਅਤੇ ਵਪਾਰਕ ਇਸਤੇਮਾਲ ਦੀਆਂ ਸ਼ਿਕਾਇਤਾਂ ਤੋਂ ਬਾਅਦ ਫੂਡ, ਸਿਵਲ ਸਪਲਾਈ ਅਤੇ ਉਪਭੋਗਤਾ ਮਾਮਲੇ ਵਿਭਾਗ ਨੇ ਵੱਡੀ ਕਾਰਵਾਈ ਕੀਤੀ। ਵਿਭਾਗ ਦੀ ਟੀਮ ਨੇ ਝੱਜਰ ਸ਼ਹਿਰ ਅਤੇ ਸਿਲਾਨੀ ਪਿੰਡ 'ਚ ਯੋਜਨਾਬੱਧ ਤਰੀਕੇ ਨਾਲ ਕਈ ਦੁਕਾਨਾਂ 'ਤੇ ਛਾਪੇਮਾਰੀ ਕਰ ਕੇ 20 ਘਰੇਲੂ ਅਤੇ 7 ਕਮਰਸ਼ੀਅਲ ਗੈਸ ਸਿਲੰਡਰ ਬਰਾਮਦ ਕੀਤੇ। ਵਿਭਾਗ ਨੂੰ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਕੁਝ ਥਾਵਾਂ 'ਤੇ ਘਰੇਲੂ ਗੈਸ ਸਿਲੰਡਰਾਂ ਦੀ ਗੈਰ-ਕਾਨੂੰਨੀ ਵਿਕਰੀ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਦਾ ਵਪਾਰਕ ਕੰਮਾਂ 'ਚ ਇਸਤੇਮਾਲ ਹੋ ਰਿਹਾ ਹੈ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਵਿਭਾਗ ਨੇ ਵਿਸ਼ੇਸ਼ ਮੁਹਿੰਮ ਚਲਾਈ।

ਟੀਮ ਦੇ ਪਹੁੰਚਦੇ ਹੀ ਕਈ ਦੁਕਾਨਦਾਰਾਂ 'ਚ ਹੜਕੰਪ ਮਚ ਗਿਆ। ਫੂਡ ਸਪਲਾਈ ਵਿਭਾਗ ਦੇ ਇੰਸਪੈਕਟਰ ਰੰਜਨ ਯਾਦਵ ਨੇ ਦੱਸਿਆ ਕਿ ਸ਼ਿਕਾਇਤਾਂ ਦੇ ਆਧਾਰ 'ਤੇ ਇਹ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਘਰੇਲੂ ਗੈਸ ਸਿਲੰਡਰਾਂ ਦੀ ਕਾਲਾਬਾਜ਼ਾਰੀ, ਗੈਰ-ਕਾਨੂੰਨੀ ਵਿਕਰੀ ਜਾਂ ਵਪਾਰਕ ਉਪਯੋਗ ਕਿਸੇ ਵੀ ਸਥਿਤੀ 'ਚ ਸਵੀਕਾਰ ਨਹੀਂ ਕੀਤਾ ਜਾਵੇਗਾ। ਛਾਪੇਮਾਰੀ ਮੁਹਿੰਮ 'ਚ ਇੰਸਪੈਕਟਰ ਅਜੇ ਰਾਠੀ, ਇੰਸਪੈਕਟਰ ਰੰਜਨ ਯਾਦਵ, ਅਜੇ ਅਤੇ ਸਬ ਇੰਸਪੈਕਟਰ ਰਿਤੂ ਕੁਮਾਰੀ ਸਮੇਤ ਵਿਭਾਗ ਦੀ ਟੀਮ ਸ਼ਾਮਲ ਰਹੀ। ਵਿਭਾਗ ਨੇ ਆਮ ਨਾਗਰਿਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਜੇਕਰ ਕਿਤੇ ਘਰੇਲੂ ਗੈਸ ਸਿਲੰਡਰਾਂ ਦੀ ਗੈਰ-ਕਾਨੂੰਨੀ ਵਿਕਰੀ, ਕਾਲਾਬਾਜ਼ਾਰੀ ਜਾਂ ਦੁਰਵਰਤੋਂ ਦੀ ਜਾਣਕਾਰੀ ਮਿਲੇ ਤਾਂ ਇਸ ਦੀ ਸੂਚਨਾ ਤੁਰੰਤ ਵਿਭਾਗ ਨੂੰ ਦਿਓ ਤਾਂ ਕਿ ਸਮੇਂ ਰਹਿੰਦੇ ਜ਼ਰੂਰੀ ਕਾਰਵਾਈ ਕੀਤੀ ਜਾ ਸਕੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News