ਖੂਹ ''ਚ ਡਿੱਗੇ ਵੱਛੇ ਨੂੰ ਬਚਾਉਣ ਗਏ 4 ਲੋਕਾਂ ਦੀ ਮੌਤ, ਝੱਜਰ ''ਚ ਪਸਰਿਆ ਮਾਤਮ

Monday, Jul 20, 2026 - 12:31 PM (IST)

ਖੂਹ ''ਚ ਡਿੱਗੇ ਵੱਛੇ ਨੂੰ ਬਚਾਉਣ ਗਏ 4 ਲੋਕਾਂ ਦੀ ਮੌਤ, ਝੱਜਰ ''ਚ ਪਸਰਿਆ ਮਾਤਮ

ਝੱਜਰ (ਏਜੰਸੀ)- ਹਰਿਆਣਾ ਦੇ ਝੱਜਰ ਜ਼ਿਲ੍ਹੇ 'ਚ ਇਕ ਵੱਛੇ ਨੂੰ ਬਚਾਉਣ ਲਈ ਬੰਦ ਪਏ ਖੂਹ 'ਚ ਉਤਰੇ ਚਾਰ ਲੋਕਾਂ ਦੀ ਮੌਤ ਹੋ ਗਈ। ਪੁਲਸ ਨੂੰ ਸ਼ੱਕ ਹੈ ਕਿ ਜ਼ਹਿਰੀਲੀ ਗੈਸ ਕਾਰਨ ਉਨ੍ਹਾਂ ਦੀ ਮੌਤ ਹੋਈ। ਘਟਨਾ ਐਤਵਾਰ ਸ਼ਾਮ ਮੁਨੀਮਪੁਰ ਪਿੰਡ 'ਚ ਵਾਪਰੀ। 

ਝੱਜਰ ਦੇ ਸਦਰ ਥਾਣਾ ਦੇ ਇੰਚਾਰਜ (ਐੱਸਐੱਚਓ) ਇੰਸਪੈਕਟਰ ਪਰਮਜੀਤ ਨੇ ਸੋਮਵਾਰ ਨੂੰ ਦੱਸਿਆ,''ਇਕ ਵੱਛਾ ਕਰੀਬ 40 ਤੋਂ 50 ਸਾਲ ਪੁਰਾਣੇ, ਬੰਦ ਪਏ ਖੂਹ 'ਚ ਡਿੱਗ ਗਿਆ ਸੀ। ਪਸ਼ੂ ਨੂੰ ਬਚਾਉਣ ਲਈ 2 ਲੋਕ ਖੂਹ 'ਚ ਉਤਰੇ। ਜਦੋਂ ਉਹ ਬਾਹਰ ਨਹੀਂ ਆਏ ਤਾਂ 2 ਹੋਰ ਲੋਕ ਖੂਹ 'ਚ ਉਤਰੇ ਪਰ ਉਹ ਵੀ ਬਾਹਰ ਨਹੀਂ ਨਿਕਲ ਸਕੇ। ਇਸ ਤੋਂ ਬਾਅਦ ਬਚਾਅ ਮੁਹਿੰਮ ਚਲਾਈ ਗਈ ਅਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।''  ਐੱਸਐੱਚਓ ਨੇ ਦੱਸਿਆ ਕਿ ਮਰਨ ਵਾਲਿਆਂ ਦੀ ਪਛਾਣ ਸਥਾਨਕ ਵਾਸੀ ਮੋਨੂੰ, ਦਲਬੀਰ ਅਤੇ ਨਰੇਂਦਰ ਅਤੇ ਇਕ ਪ੍ਰਵਾਸੀ ਮਜ਼ਦੂਰ ਰਾਮੂ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਇਸ ਘਟਨਾ 'ਚ ਵੱਛਾ ਵੀ ਮ੍ਰਿਤਕ ਮਿਲਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News