ਹੱਥ ਬੱਝੇ, ਸਿਰ ''ਤੇ ਜ਼ਖ਼ਮ ! ਨਹਿਰ ''ਚੋਂ ਮਿਲੀਆਂ ਬੰਦੇ-ਜਨਾਨੀ ਦੀਆਂ ਲਾਸ਼ਾਂ ਨੇ ਮਚਾਈ ਸਨਸਨੀ

Tuesday, Jul 14, 2026 - 11:29 AM (IST)

ਹੱਥ ਬੱਝੇ, ਸਿਰ ''ਤੇ ਜ਼ਖ਼ਮ ! ਨਹਿਰ ''ਚੋਂ ਮਿਲੀਆਂ ਬੰਦੇ-ਜਨਾਨੀ ਦੀਆਂ ਲਾਸ਼ਾਂ ਨੇ ਮਚਾਈ ਸਨਸਨੀ

ਫਰੀਦਾਬਾਦ- ਹਰਿਆਣਾ ਦੇ ਫਰੀਦਾਬਾਦ 'ਚ ਆਗਰਾ ਨਹਿਰ 'ਚੋਂ ਇਕ ਨੌਜਵਾਨ ਅਤੇ ਔਰਤ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਉਨ੍ਹਾਂ ਦੇ ਹੱਥ ਡਾਟਾ ਕੇਬਲ ਨਾਲ ਬੰਨ੍ਹੇ ਹੋਏ ਸਨ ਅਤੇ ਉਨ੍ਹਾਂ ਦੇ ਚਿਹਰੇ 'ਤੇ ਸੱਟਾਂ ਦੇ ਨਿਸ਼ਾਨ ਸਨ। ਪੁਲਸ ਦੇ ਅਨੁਸਾਰ, ਮ੍ਰਿਤਕਾਂ ਦੀ ਪਛਾਣ ਆਕਾਸ਼ ਉਰਫ਼ ਅੱਕੂ (23) ਅਤੇ ਰਸ਼ਮੀ ਉਰਫ਼ ਰਜਨੀ (27) ਵਜੋਂ ਹੋਈ ਹੈ। ਦੋਵਾਂ ਦੇ ਸ਼ਨੀਵਾਰ ਸ਼ਾਮ ਨੂੰ ਨਹਿਰ 'ਚ ਛਾਲ ਮਾਰਨ ਦੀ ਸੂਚਨਾ ਮਿਲਣ ਦੇ ਬਾਅਦ ਤੋਂ ਪੁਲਸ ਉਨ੍ਹਾਂ ਦੀ ਭਾਲ ਕਰ ਰਹੀ ਸੀ। ਐਤਵਾਰ ਸ਼ਾਮ ਨੂੰ ਸ਼ਾਹਪੁਰ ਕਲਾਂ ਨੇੜੇ ਆਗਰਾ ਨਹਿਰ 'ਚੋਂ ਉਨ੍ਹਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।

ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਦੋਵਾਂ ਦੀ ਮੌਤ ਡੁੱਬਣ ਨਾਲ ਹੋਈ ਜਾਂ ਫਿਰ ਹਥੌੜੇ ਵਰਗੇ ਕਿਸੇ ਭਾਰੀ ਵਸਤੂ ਨਾਲ ਵਾਰ ਕੀਤੇ ਜਾਣ ਕਾਰਨ ਹੋਈ। ਉਨ੍ਹਾਂ ਕਿਹਾ ਕਿ ਪੋਸਟਮਾਰਟਮ ਰਿਪੋਰਟ ਅਤੇ ਫੋਰੈਂਸਿਕ ਜਾਂਚ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ। ਇਸ ਮਾਮਲੇ 'ਚ ਬੀਪੀਟੀਪੀ ਪੁਲਸ ਨੇ ਸ਼ਨੀਵਾਰ ਨੂੰ ਸੈਕਟਰ-31 ਵਾਸੀ ਸ਼ਿਵਮ ਕੁਮਾਰ ਦੀ ਸ਼ਿਕਾਇਤ ਭਾਰਤੀ ਨਿਆਂ ਸੰਹਿਤਾ (ਬੀਐੱਨਐੱਸ) ਦੀ ਸੰਬੰਧਤ ਧਾਰਾ ਦੇ ਅਧੀਨ ਐੱਫਆਈਆਰ ਦਰਜ ਕੀਤੀ ਸੀ। ਸ਼ਿਕਾਇਤ 'ਚ ਸ਼ਿਵਮ ਨੇ ਦੋਸ਼ ਲਗਾਇਆ ਕਿ ਸੈਕਟਰ-31 ਦੇ ਇਕ ਜਿੰਮ 'ਚ ਆਉਣ ਵਾਲਾ ਆਕਾਸ਼ ਉਸ਼ ਦੀ ਪਤਨੀ ਰਸ਼ਮੀ ਨੂੰ ਪਰੇਸ਼ਾਨ ਕਰਦਾ ਸੀ। 

ਹਾਲਾਂਕਿ ਇਸ ਸੰਬੰਧ 'ਚ ਉਸ ਤੋਂ ਪੁੱਛੇ ਜਾਣ ਤੋਂ ਬਾਅਦ ਉਸ ਨੇ ਮੁਆਫ਼ੀ ਮੰਗ ਲਈ ਸੀ ਪਰ ਪਿਛਲੇ 10 ਦਿਨਾਂ ਤੋਂ ਉਹ ਮੁੜ ਤੋਂ ਰਸ਼ਮੀ ਨੂੰ ਪਰੇਸ਼ਾਨ ਕਰ ਰਿਹਾ ਸੀ। ਪੁਲਸ ਅਨੁਸਾਰ, ਰਸ਼ਮੀ ਸ਼ਨੀਵਾਰ ਦੁਪਹਿਰ ਕਰੀਬ 2 ਵਜੇ ਆਕਾਸ਼ ਨੂੰ ਮਿਲਣ ਲਈ ਆਪਣੀ ਕਾਰ 'ਤੇ ਘਰੋਂ ਨਿਕਲੀ ਸੀ। ਉਸੇ ਦਿਨ ਸ਼ਾਮ ਕਰੀਬ 4.30 ਵਜੇ ਪੁਲਸ ਨੂੰ ਸੂਚਨਾ ਮਿਲੀ ਕਿ ਬੀਪੀਟੀਪੀ ਪੁਲ ਕੋਲ ਆਗਰਾ ਨਹਿਰ 'ਚ ਇਕ ਨੌਜਵਾਨ ਅਤੇ ਇਕ ਔਰਤ ਨੇ ਛਾਲ ਮਾਰ ਦਿੱਤੀ ਸੀ। ਪੁਲਸ ਨੇ ਦੱਸਿਆ ਕਿ ਮੌਕੇ 'ਤੇ ਪਹੁੰਚਣ 'ਤੇ ਰਸ਼ਮੀ ਦੀ ਕਾਰ ਮਿਲੀ। ਕਾਰ ਦੀ ਤਲਾਸ਼ਈ ਲੈਣ 'ਤੇ ਉਸ 'ਚੋਂ 2 ਮੋਬਾਈਲ ਫੋਨ ਅਤੇ ਖੂਨ ਨਾਲ ਲੱਥਪੱਥ ਹਥੌੜਾ ਬਰਾਮਦ ਹੋਇਆ, ਜਿਸ ਨੂੰ ਪੁਲਸ ਨੇ ਕਬਜ਼ੇ 'ਚ ਲੈ ਲਿਆ ਹੈ। 

ਅਧਿਕਾਰੀਆਂ ਅਨੁਸਾਰ, ਸ਼ਨੀਵਾਰ ਸ਼ਾਮ ਤੋਂ ਰਾਜ ਆਫ਼ਤ ਰਿਸਪਾਂਸ ਫੋਰਸ (ਐੱਸਡੀਆਰਐੱਫ) ਅਤੇ ਹੋਰ ਜਾਂਚ ਏਜੰਸੀਆਂ ਦੋਵਾਂ ਦੀ ਤਲਾਸ਼ 'ਚ ਜੁਟੀ ਸੀ। ਉਨ੍ਹਾਂ ਦੱਸਿਆ ਕਿ ਦੋਵੇਂ ਲਾਸ਼ਾਂ ਬਰਾਮਦ ਹੋਣ ਤੋਂ ਬਾਅਦ ਮਾਮਲੇ ਦੀ ਜਾਂਚ ਦਾ ਦਾਇਰਾ ਵਧਾ ਦਿੱਤਾ ਹੈ। ਇਸ ਵਿਚ ਆਕਾਸ਼ ਦੇ ਰਿਸ਼ਤੇਦਾਰ ਅਜੇ ਨਾਗਰ ਨੇ ਦੋਸ਼ ਲਗਾਇਆ ਕਿ ਇਹ ਕਤਲ ਦਾ ਮਾਮਲਾ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਆਕਾਸ਼ ਨੂੰ ਇਕ ਸਾਜਿਸ਼ ਦੇ ਅਧੀਨ ਬੁਲਾਇਆ ਗਿਆ ਸੀ, ਜਿਸ ਤੋਂ ਬਾਅਦ ਉਸ ਦਾ ਅਤੇ ਔਰਤ ਦਾ ਕਤਲ ਕਰ ਦਿੱਤਾ ਗਿਆ। 

ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ,''ਪੁਲਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਔਰਤ ਦੀ ਮੌਤ ਹਥੌੜੇ ਨਾਲ ਵਾਰ ਕੀਤੇ ਜਾਣ ਕਾਰਨ ਹੋਈ ਹੈ ਜਾਂ ਨਹਿਰ 'ਚ ਡੁੱਬਣ ਨਾਲ। ਦੋਵਾਂ ਦੇ ਹੱਥ ਡਾਟਾ ਕੇਬਲ ਨਾਲ ਬੰਨ੍ਹੇ ਮਿਲੇ ਹਨ, ਇਸ ਲਈ ਮਾਮਲੇ ਦੀ ਹਰ ਪਹਿਲੂ ਨਾਲ ਜਾਂਚ ਕੀਤੀ ਜਾ ਰਹੀ ਹੈ।'' ਉਨ੍ਹਾਂ ਕਿਹਾ ਕਿ ਪੋਸਟਮਾਰਟਮ ਰਿਪੋਰਟ, ਫੋਰੈਂਸਿਕ ਸਬੂਤਾਂ, ਮੋਬਾਈਲ ਫੋਨ ਅਤੇ ਹੋਰ ਇਲੈਕਟ੍ਰਾਨਿਕ ਸਬੂਤਾਂ ਦੇ ਆਧਾਰ 'ਤੇ ਘਟਨਾਕ੍ਰਮ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਧਿਕਾਰੀ ਨੇ ਕਿਹਾ,''ਤਸਵੀਰ ਜਲਦੀ ਹੀ ਸਾਫ਼ ਹੋ ਜਾਵੇਗੀ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

DIsha

Content Editor

Related News