ਚਾਹ ਦੀ ਪੱਤੀ ਨਾਲ ਬਣਾ ਦਿੱਤਾ ਗਣੇਸ਼, ਦੇਖਣ ਪਹੁੰਚੇ ਹਜ਼ਾਰਾ ਸ਼ਰਧਾਲੂ

Wednesday, Sep 04, 2019 - 06:17 PM (IST)

ਚਾਹ ਦੀ ਪੱਤੀ ਨਾਲ ਬਣਾ ਦਿੱਤਾ ਗਣੇਸ਼, ਦੇਖਣ ਪਹੁੰਚੇ ਹਜ਼ਾਰਾ ਸ਼ਰਧਾਲੂ

ਗਰਿਆਬੰਦ—ਦੇਸ਼ ਭਰ ’ਚ ਇਨੀਂ ਦਿਨੀ ਗਣੇਸ਼ ਉਤਸਵ ਦੀ ਕਾਫੀ ਧੂਮ ਹੈ।ਛੱਤੀਸਗੜ੍ਹ ਦੇ ਗਰਿਆਬੰਦ ਜ਼ਿਲੇ ’ਚ ਗਣੇਸ਼ ਉਤਸਵ ਦੌਰਾਨ ਇਕ ਗਣੇਸ਼ ਉਤਸਵ ਕਮੇਟੀ ਨੇ ਅਨੋਖਾ ਪ੍ਰਯੋਗ ਕਰਦੇ ਹੋਏ ਇਸ ਵਾਰ ਚਾਹ ਪੱਤੀ ਨਾਲ ਗਣੇਸ਼ ਦੀ ਮੂਰਤੀ ਤਿਆਰ ਕੀਤੀ ਹੈ। ਜ਼ਿਲੇ ਦੇ ਰਾਜਿਮ ਚੌਕ ਸਥਿਤ ਨਿਊ ਆਜ਼ਾਦ ਗਣੇਸ਼ ਉਤਸਵ ਕਮੇਟੀ ਦੇ ਨੌਜਵਾਨਾਂ ਨੇ ਇਸ ਵਾਰ ਚਾਹ ਪੱਤੀ ਨਾਲ ਬਣੇ ਗਣੇਸ਼ ਦੀ ਮੂਰਤੀ ਸਥਾਪਤ ਕੀਤੀ ਹੈ। ਇਹ ਸ਼ਰਧਾਲੂਆਂ ਲਈ ਆਕਰਸ਼ਣ ਦਾ ਕੇਂਦਰ ਬਣੀ ਹੋਈ ਹੈ।
 


author

Iqbalkaur

Content Editor

Related News