ਕੋਰੋਨਾ: ਸੂਰਤ ’ਚ ਵੱਡੀ ਲਾਪਰਵਾਹੀ, ਕੂੜਾ ਢੋਹਣ ਵਾਲੀ ਗੱਡੀ ’ਚ ਭੇਜੇ ਵੈਂਟੀਲੇਟਰ
Tuesday, Apr 06, 2021 - 03:49 PM (IST)
ਸੂਰਤ– ਗੁਜਰਾਤ ਮਾਡਲ ਨੂੰ ਲੈ ਕੇ ਦਮ ਭਰਨ ਵਾਲੀ ਸੂਬੇ ਦੀ ਸਰਕਾਰ ਦੀ ਪੋਲ ਖੁਲ੍ਹਦੀ ਨਜ਼ਰ ਆ ਰਹੀ ਹੈ। ਗੁਜਰਾਤ ਦੇ ਸੂਰਤ ’ਚ ਇਕ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦੇਈਏ ਕਿ ਸੂਰਤ ’ਚ ਕੋਰੋਨਾ ਦੇ ਵਧਦੇ ਮਾਮਲਿਆਂ ਦੇ ਚਲਦੇ ਵੈਂਟੀਲੇਟਰ ਦੀ ਕਮੀ ਸਾਹਮਣੇ ਆਈ ਹੈ। ਉਥੇ ਹੀ ਉਸ ’ਤੇ ਵੀ ਹਾਲਾਤ ਇਹ ਹਨ ਕਿ ਵੈਂਟੀਲੇਟਰ ਲਿਆਉਣ ਲਈ ਸੂਰਤ ਮਹਾ ਨਗਰ ਪਾਲਿਕਾ ਨੇ ਕੂੜਾ ਢੋਹਣ ਵਾਲੇ ਵਾਹਨ ਭੇਜੇ।
ਇਹ ਵੀ ਪੜ੍ਹੋ– ਕੋਰੋਨਾ: ਦਿੱਲੀ ’ਚ ਲੱਗਾ ਨਾਈਟ ਕਰਫਿਊ, ਜਾਣੋ ਕੀ ਕੁਝ ਖੁੱਲ੍ਹਾ ਰਹੇਗਾ ਤੇ ਕੀ ਬੰਦ
ਗੁਜਰਾਤ ’ਚ ਕੋਰੋਨਾ ਦਾ ਕਹਿਰ ਤੇਜ਼ੀ ਨਾਲ ਵਧ ਰਿਹਾ ਹੈ। ਇਥੇ ਲਗਾਤਾਰ ਦੂਜੇ ਦਿਨ 2800 ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ ਹਨ। ਸੂਰਤ ’ਚ ਫਿਰ ਤੋਂ ਸਭ ਤੋਂ ਜ਼ਿਆਦਾ 724 ਨਵੇਂ ਮਾਮਲੇ ਆਏ ਹਨ। ਇਸ ਦੇ ਚਲਦੇ ਸੂਰਤ ਦੇ ਸਿਵਲ ਹਸਪਤਾਲਾਂ ’ਚ ਵੈਂਟੀਲੇਟਰ ਦੀ ਕਮੀ ਹੋ ਗਈ ਹੈ। ਵੈਂਟੀਲੇਟਰ ਦੀ ਕਮੀ ਨੂੰ ਵੇਖਦੇ ਹੋਏ ਰਾਜ ਸਰਕਾਰ ਨੇ ਵਲਸਾਡ ਸ਼ਹਿਰ ਤੋਂ 34 ਵੈਂਟੀਲੇਟਰ ਭੇਜਣ ਦਾ ਹੁਕਮ ਦਿੱਤਾ ਪਰ ਸਰਕਾਰੀ ਤੰਤਰ ਦਾ ਖਸਤਾਹਲਤ ਰਵੱਈਆ ਇਥੇ ਵੀ ਵੇਖਣ ਨੂੰ ਮਿਲਿਆ। ਸੂਰਤ ਮਹਾ ਨਗਰ ਪਾਲਿਕਾ ਨੇ 34 ਵੈਂਟੀਲੇਟਰ ਲੈਣ ਲਈ ਕੂੜਾ ਢੋਹਣ ਵਾਲੇ ਵਾਹਨ ਭੇਜ ਦਿੱਤੇ। ਰਸਤੇ ’ਚ ਜਿਸ ਨੇ ਵੀ ਇਹ ਨਜ਼ਾਰਾ ਵੇਖਿਆ, ਸਿਰ ਫੜ ਕੇ ਰਹਿ ਗਿਆ।
ਇਹ ਵੀ ਪੜ੍ਹੋ– ਮੁਖਤਾਰ ਅੰਸਾਰੀ ਦਾ ਹੋ ਸਕਦੈ ਐਨਕਾਊਂਟਰ! ਪਤਨੀ ਨੇ SC ’ਚ ਦਾਖ਼ਲ ਕੀਤੀ ਅਰਜ਼ੀ
ਬਿਨਾਂ ਪੈਕ ਕੀਤੇ ਹੀ ਵਾਹਨਾਂ ’ਚ ਕਰਵਾ ਦਿੱਤੇ ਲੋਡ
ਕਲਸਾਡ ਦਾ ਪ੍ਰਸ਼ਾਸਨ ਵੀ ਇਸ ਮਾਮਲੇ ’ਚ ਸੂਰਤ ਨਗਰ ਨਿਗਮ ਤੋਂ ਘੱਟ ਨਹੀਂ ਰਿਹਾ। ਇਥੇ ਵੀ ਹਸਪਤਾਲ ਤੋਂ ਵੈਂਟੀਲੇਟਰ ਚੁੱਕ ਕੇ ਜਿਉਂ ਦੇ ਤਿਉਂ ਕੂੜਾ ਢੋਹਣ ਵਾਲੇ ਵਾਹਨਾਂ ’ਚ ਲੋਡ ਕਰ ਦਿੱਤੇ ਗਏ। ਜ਼ਿੰਮੇਵਾਰਾਂ ਨੂੰ ਇੰਨੀ ਹੀ ਹੋਸ਼ ਨਹੀਂ ਰਹੀ ਕਿ ਘੱਟੋ-ਘੱਟ ਇਸ ਮਸ਼ੀਨਰੀ ਨੂੰ ਢੰਗ ਨਾਲ ਪੈਕ ਹੀ ਕਰਵਾ ਦਿੱਤਾ ਹੁੰਦਾ। ਹਾਲਾਂਕਿ ਹੁਣ ਥੂ-ਥੂ ਹੋਣ ’ਤੇ ਕੋਈ ਵੀ ਅਧਿਕਾਰੀ ਕੁਝ ਕਹਿਣ ਤੋਂ ਬਚ ਰਿਹਾ ਹੈ।
ਨੋਟ: ਸੂਰਤ ਨਗਰ ਨਿਗਮ ਦੀ ਇਸ ਲਾਪਰਵਾਹੀ ਨੂੰ ਲੈ ਕੇ ਕੀ ਹੈ ਤੁਹਾਡੀ ਰਾਏ