ਫਲਾਈਟ ''ਚ ਬੈਠੇ ਨਜ਼ਰ ਆਏ ਗਣਪਤੀ ਬੱਪਾ, ਹੱਥ ''ਚ ਫੜਿਆ ਹੈ ਮੋਦਕ, ਇੰਡੀਗੋ ਨੇ ਸ਼ੇਅਰ ਕੀਤੀ ਤਸਵੀਰ

09/21/2023 1:06:16 PM

ਨੈਸ਼ਨਲ ਡੈਸਕ- ਦੇਸ਼ ਭਰ 'ਚ ਗਣੇਸ਼ ਚਤੁਰਥੀ ਦੀ ਧੂਮ ਹੈ। ਘਰ-ਘਰ ਗਣਪਤੀ ਬੱਪਾ ਬਿਰਾਜਮਾਨ ਹੋ ਰਹੇ ਹਨ। ਥਾਂ-ਥਾਂ ਵੱਡੇ-ਵੱਡੇ ਪੰਡਾਲ ਸਜਾਏ ਜਾ ਰਹੇ ਹਨ, ਜਿਸ 'ਚ ਗਣੇਸ਼ ਜੀ ਬਿਰਾਜੇ ਹਨ। ਇਨ੍ਹਾਂ ਪੰਡਾਲਾਂ ਵਿਚ ਇਸ ਵਾਰ ਚੰਦਰਯਾਨ-3 ਥੀਮ 'ਤੇ ਜਾਂ ਬਿਸਕੁੱਟ ਅਤੇ ਪਿੱਪਲ ਦੇ ਪੱਤਿਆਂ ਨਾਲ ਤਿਆਰ ਭਗਵਾਨ ਗਣੇਸ਼ ਸਾਰਿਆਂ ਦਾ ਦਿਲ ਜਿੱਤ ਰਹੇ ਹਨ। ਇਸ ਦਰਮਿਆਨ ਸੋਸ਼ਲ ਮੀਡੀਆ ਸਾਈਟ ਇੰਸਟਾਗ੍ਰਾਮ 'ਤੇ ਇਕ ਤਸਵੀਰ ਵਾਇਰਲ ਹੋ ਰਹੀ ਹੈ, ਜਿਸ ਨੂੰ ਲੋਕ ਵਾਰ-ਵਾਰ ਵੇਖ ਰਹੇ ਹਨ।

ਇਸ ਵਾਇਰਲ ਤਸਵੀਰ ਦੀ ਕ੍ਰਿਏਟੀਵਿਟੀ ਵੇਖਦੇ ਹੀ ਬਣ ਰਹੀ ਹੈ। ਵਾਇਰਲ ਤਸਵੀਰ 'ਚ ਭਗਵਾਨ ਸ਼੍ਰੀ ਗਣੇਸ਼ ਫਲਾਈਟ ਦੀ ਵਿੰਡੋ ਸੀਟ 'ਤੇ ਬਿਰਾਜਮਾਨ ਨਜ਼ਰ ਆ ਰਹੇ ਹਨ ਅਤੇ ਉਨ੍ਹਾਂ ਦੇ ਸਾਹਮਣੇ ਸੋਹਣੀ ਜਿਹੀ ਥਾਲੀ ਸਜੀ ਹੋਈ ਹੈ, ਜਿਸ 'ਚ ਮੋਦਕ ਅਤੇ ਲੱਡੂ ਰੱਖੇ ਹੋਏ ਹਨ। ਗਣਪਤੀ ਬੱਪਾ ਦੇ ਹੱਥ 'ਚ ਵੀ ਮੋਦਕ ਫੜਿਆ ਹੋਇਆ ਹੈ।

PunjabKesari

ਇਸ ਤਸਵੀਰ ਨੂੰ ਇੰਸਟਾਗ੍ਰਾਮ 'ਤੇ ਇੰਡੀਗੋ ਏਅਰਲਾਈਨਜ਼ ਨੇ ਆਪਣੇ ਅਕਾਊਂਟ indigo.6e ਤੋਂ ਸ਼ੇਅਰ ਕੀਤਾ ਹੈ। ਪੋਸਟ ਨੂੰ ਸ਼ੇਅਰ ਕਰਦਿਆਂ ਕੈਪਸ਼ਨ 'ਚ ਲਿਖਿਆ ਗਿਆ ਹੈ, ਬੱਪਾ ਘਰ ਵਾਪਸੀ ਕਰਦੇ ਹੋਏ। ਇਕ ਦਿਨ ਪਹਿਲਾਂ ਸ਼ੇਅਰ ਕੀਤੀ ਗਈ ਇਸ ਪੋਸਟ ਨੂੰ ਵੱਡੀ ਗਿਣਤੀ 'ਚ ਲੋਕ ਲਾਈਕ ਕਰ ਚੁੱਕੇ ਹਨ। 
 


Tanu

Content Editor

Related News