ਮੇਘਾਲਿਆ ''ਚ ਇਕ ਟਰੱਕ ਤੋਂ 4.7 ਕਰੋੜ ਰੁਪਏ ਮੁੱਲ ਦਾ ਡੇਢ ਟਨ ਗਾਂਜਾ ਬਰਾਮਦ

08/10/2022 2:47:47 PM

ਸ਼ਿਲਾਂਗ (ਭਾਸ਼ਾ)- ਮੇਘਾਲਿਆ ਦੇ ਪੂਰਬੀ ਜਯੰਤੀਆ ਹਿਲਸ ਜ਼ਿਲ੍ਹੇ 'ਚ ਡੇਢ ਟਨ ਤੋਂ ਵੱਧ ਮਾਤਰਾ 'ਚ ਗਾਂਜਾ ਜ਼ਬਤ ਕੀਤਾ ਗਿਆ ਹੈ, ਜਿਸ ਦੀ ਕੌਮਾਂਤਰੀ ਬਜ਼ਾਰ 'ਚ ਅਨੁਮਾਨਿਤ ਕੀਮਤ 4.7 ਕਰੋੜ ਰੁਪਏ ਤੋਂ ਵੱਧ ਹੈ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੂੰ ਸ਼ੱਕ ਹੈ ਕਿ ਨਸ਼ੀਲਾ ਪਦਾਰਥ ਤ੍ਰਿਪੁਰਾ ਤੋਂ ਆਇਆ ਸੀ ਅਤੇ ਗੁਹਾਟੀ ਦੇ ਰਸਤੇ ਬਿਹਾਰ ਲਿਜਾਇਆ ਜਾ ਰਿਹਾ ਸੀ। ਜ਼ਿਲ੍ਹੇ ਦੇ ਪੁਲਸ ਸੁਪਰਡੈਂਟ ਜਗਪਾਲ ਧਨੋਆ ਨੇ ਦੱਸਿਆ,''ਅਸੀਂ ਮੰਗਲਵਾਰ ਸ਼ਾਮ ਤ੍ਰਿਪੁਰਾ ਦੇ ਨੰਬਰ ਪਲੇਟ ਵਾਲੇ ਇਕ ਟਰੱਕ ਤੋਂ 4 ਕਿਲੋ ਟਨ ਭਾਰ ਵਾਲੇ 212 ਗੱਤੇ ਦੇ ਡੱਬਿਆਂ 'ਚ ਬੰਦ 1,555.38 ਕਿਲੋਗ੍ਰਾਮ ਗਾਂਜਾ ਜ਼ਬਤ ਕੀਤਾ ਹੈ।''

ਉਨ੍ਹਾਂ ਕਿਹਾ ਕਿ ਟਰੱਕ ਦੇ ਡਰਾਈਵਰ ਨੂੰ ਲੁਮਸ਼ਨੋਂਗ ਥਾਣਾ ਖੇਤਰ 'ਚ ਇਕ ਪੁਲਸ ਚੌਕੀ 'ਤੇ ਰੁਕਣ ਲਈ ਕਿਹਾ ਗਿਆ ਪਰ ਉਸ ਨੇ ਵਾਹਨ ਨਹੀਂ ਰੋਕਿਆ। ਉਨ੍ਹਾਂ ਦੱਸਿਆ ਕਿ ਬਾਅਦ 'ਚ ਵਾਹਨ ਕੁਝ ਦੂਰੀ 'ਤੇ ਖੜ੍ਹਾ ਪਾਇਆ ਗਿਆ, ਜਿਸ 'ਚ ਕੋਈ ਸਵਾਰ ਨਹੀਂ ਸਨ। ਸੁਪਰਡੈਂਟ ਨੇ ਕਿਹਾ ਕਿ ਟਰੱਕ ਦੀ ਤਲਾਸ਼ੀ ਲੈਣ 'ਤੇ ਗਾਂਜੇ ਦੇ ਪੈਕੇਟ ਮਿਲੇ ਅਤੇ ਲੁਮਸ਼ਨੋਂਗ ਥਾਣੇ 'ਚ ਮਾਮਲਾ ਦਰਜ ਕੀਤਾ ਗਿਆ। ਧਨੋਆ ਨੇ ਦੱਸਿਆ ਕਿ ਖੇਪ ਭੇਜਣ ਵਾਲੇ ਵਿਅਕਤੀ ਅਤੇ ਟਰੱਕ ਦੇ ਮਾਲਕ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।


DIsha

Content Editor

Related News