ਜੇਲ ’ਚ ਬੰਦ ਗੈਂਗਸਟਰ ਨੇ ਏਅਰ ਹੋਸਟੈੱਸ ਨਾਲ ਰਚਾਇਆ ਵਿਆਹ

8/28/2019 1:46:09 PM

ਜੋਧਪੁਰ—ਰਾਜਸਥਾਨ ’ਚ ਜੋਧਪੁਰ ਦੀ ਸੈਂਟਰਲ ਜੇਲ ’ਚ ਬੰਦ ਇੱਕ ਕੈਦੀ ਵੱਲੋਂ ਅਦਾਲਤ ਦੀ ਆਗਿਆ ਨਾਲ ਇੱਥੋ ਦੇ ਇੱਕ ਮੰਦਰ ’ਚ ਏਅਰ ਹੋਸਟੈੱਸ ਨਾਲ ਵਿਆਹ ਰਚਾਇਆ ਗਿਆ। ਪੁਲਸ ਦੇ ਸਖਤ ਸੁਰੱਖਿਆ ਪ੍ਰਬੰਧਾਂ ਤਹਿਤ ਬੀਤੇ ਦਿਨੀਂ ਪਾਬੂਪੁਰ ਆਰੀਆ ਸਮਾਜ ਮੰਦਰ ’ਚ ਇਹ ਵਿਆਹ ਹੋਇਆ।

ਦੱਸ ਦੇਈਏ ਕਿ ਕੈਦੀ ਲਾੜਾ ਵਿਕ੍ਰਮਜੀਤ ਸਿੰਘ ਹਰਿਆਣਾ ਦੇ ਕਰਨਾਲ ਜ਼ਿਲੇ ਦਾ ਰਹਿਣ ਵਾਲਾ ਹੈ। ਉਸ ਦਾ ਵਿਆਹ ਏਅਰ ਹੋਸਟੈੱਸ ਗੁਰਜੀਤ ਕੌਰ ਨਾਲ ਹੋਇਆ, ਜੋ ਕਿ ਕਰਨਾਲ ਦੀ ਰਹਿਣ ਵਾਲੀ ਹੈ ਅਤੇ ਹਰਿਆਣਾ ਏਅਰਲਾਈਨ ’ਚ ਏਅਰ ਹੋਸਟੈੱਸ ਹੈ। ਬਿਕ੍ਰਮਜੀਤ ਦੇ ਵਕੀਲ ਸੰਜੈ ਵਿਸ਼ਨੋਈ ਨੇ ਦੱਸਿਆ ਕਿ ਵਿਆਹ ਲਈ ਅੰਤਰਿਮ ਜ਼ਮਾਨਤ ਮੰਗੀ ਸੀ ਪਰ ਅਦਾਲਤ ਨੇ ਨਹੀਂ ਦਿੱਤੀ। ਵਿਆਹ ਦੀਆਂ ਸਾਰੀਆਂ ਰਸਮਾਂ ਪੂਰੀਆਂ ਕਰਨ ਤੋਂ ਬਾਅਦ ਇਸ ਜੋੜੇ ਨੂੰ ਮੈਰਿਜ ਸਰਟੀਫਿਕੇਟ ਵੀ ਦਿੱਤਾ ਗਿਆ। ਸ਼ਾਮ 5 ਵਜੇ ਵਿਕ੍ਰਮਜੀਤ ਸਿੰਘ ਨੂੰ ਵਾਪਿਸ ਜੇਲ ਲਿਜਾਇਆ ਗਿਆ, ਜਦਕਿ ਉਸ ਦੀ ਪਤਨੀ ਰਿਸ਼ਤੇਦਾਰਾਂ ਨਾਲ ਵਾਪਿਸ ਘਰ ਚਲੀ ਗਈ। ਜ਼ਿਕਰਯੋਗ ਹੈ ਕਿ ਕੈਦੀ ਲਾੜਾ ਵਿਕ੍ਰਮਜੀਤ ਸਿੰਘ ਜੋਧਪੁਰ ਦੇ ਇੱਕ ਟ੍ਰੈਵਲ ਕਾਰੋਬਾਰ ’ਤੇ ਫਾਇਰਿੰਗ ਦੇ ਮਾਮਲੇ ’ਚ ਕੈਦੀ ਹੈ। ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Iqbalkaur

Edited By Iqbalkaur