ਸੁੱਖਾਂ ਕਾਹਲਵਾਂ ਵਾਂਗ ਘੇਰ ਕੇ ਮਾਰ'ਤਾ ਗੈਂਗਸਟਰ, ਪੁਲਸ ਨੇ ਕਰ ਦਿੱਤਾ ਅਲਰਟ ਜਾਰੀ
Saturday, Dec 27, 2025 - 11:38 AM (IST)
ਰਿਸ਼ੀਕੇਸ਼- ਉੱਤਰਾਖੰਡ 'ਚ ਗੈਂਗਸਟਰ ਵਿਨੇ ਤਿਆਗੀ ਦੀ ਏਮਜ਼ ਰਿਸ਼ੀਕੇਸ਼ 'ਚ ਇਲਾਜ ਦੌਰਾਨ ਮੌਤ ਹੋ ਗਈ ਹੈ। ਬੀਤੇ ਦਿਨੀਂ ਉਸ ਨੂੰ ਹਰਿਦੁਆਰ 'ਚ ਪੇਸ਼ੀ ਲਈ ਲਿਜਾਇਆ ਜਾ ਰਿਹਾ ਸੀ, ਉਦੋਂ ਰਸਤੇ 'ਚ ਬਦਮਾਸ਼ਾਂ ਨੇ ਉਸ 'ਤੇ ਜਾਨਲੇਵਾ ਹਮਲਾ ਕਰ ਦਿੱਤਾ ਸੀ। ਗੋਲੀਬਾਰੀ ਦੀ ਘਟਨਾ 'ਚ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਸੀ, ਜਿਸ ਤੋਂ ਬਾਅਦ ਉਸ ਨੂੰ ਤੁਰੰਤ ਏਮਜ਼ ਰਿਸ਼ੀਕੇਸ਼ ਰੈਫਰ ਕੀਤਾ ਗਿਆ। ਇੱਥੇ ਡਾਕਟਰਾਂ ਦੀ ਨਿਗਰਾਨੀ 'ਚ ਤਿਆਗੀ ਨੂੰ ਰੱਖਿਆ ਗਿਆ ਸੀ ਪਰ ਸ਼ਨੀਵਾਰ ਸਵੇਰੇ ਉਸ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ।
ਕੋਤਵਾਲ ਚੰਦਰ ਸ਼ੇਖਰ ਭੱਟ ਨੇ ਦੱਸਿਆ ਕਿ ਫਿਲਹਾਲ ਪੁਲਸ ਕਾਰਵਾਈ 'ਚ ਜੁਟੀ ਹੋਈ ਹੈ। ਦੱਸਣਯੋਗ ਹੈ ਕਿ ਵਿਨੇ ਤਿਆਗੀ ਖ਼ਿਲਾਫ਼ ਪਹਿਲਾਂ ਤੋਂ ਹੀ ਕਈ ਅਪਰਾਧਕ ਮਾਮਲੇ ਦਰਜ ਸਨ ਅਤੇ ਉਹ ਹਿਸਟ੍ਰੀਸ਼ੀਟਰ ਵਜੋਂ ਚਿੰਨ੍ਹਿਤ ਸੀ। ਉਸ ਦੀ ਮੌਤ ਤੋਂ ਬਾਅਦ ਖੇਤਰ 'ਚ ਕਿਸੇ ਵੀ ਸੰਭਾਵਿਤ ਤਣਾਅ ਨੂੰ ਦੇਖਦੇ ਹੋਏ ਸੁਰੱਖਿਆ ਵਿਵਸਥਾ ਸਖ਼ਤ ਕਰ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਪੰਜਾਬ 'ਚ ਨਾਮੀ ਗੈਂਗਸਟਰ ਸੁੱਖਾ ਕਾਹਲਵਾਂ ਨੂੰ ਵੀ ਇਸੇ ਤਰ੍ਹਾਂ ਪੇਸ਼ੀ 'ਤੇ ਜਾਂਦੇ ਹੋਏ ਘੇਰ ਕੇ ਗੋਲੀਆਂ ਮਾਰ ਦਿੱਤੀਆਂ ਗਈਆਂ ਸਨ।
ਇਹ ਵੀ ਪੜ੍ਹੋ : ਵਿਦਿਆਰਥੀਆਂ ਦੀਆਂ ਮੌਜਾਂ ! ਹਰਿਆਣਾ 'ਚ 1 ਤੋਂ 15 ਜਨਵਰੀ ਤੱਕ ਛੁੱਟੀਆਂ ਦਾ ਐਲਾਨ
