Silver ਨੇ ਕਰ ਦਿੱਤਾ ਮਾਲਾਮਾਲ! 130 ਫ਼ੀਸਦੀ ਰਿਟਰਨ ਦੇ ਕੇ ਸਾਰਿਆਂ ਨੂੰ ਕੀਤਾ ਹੈਰਾਨ
Tuesday, Dec 23, 2025 - 12:25 PM (IST)
ਨਵੀਂ ਦਿੱਲੀ - ਭਾਰਤ ’ਚ ਜਦੋਂ ਵੀ ਨਿਵੇਸ਼ ਦੀ ਗੱਲ ਆਉਂਦੀ ਹੈ ਤਾਂ ਅਸੀਂ ਸਭ ਤੋਂ ਪਹਿਲਾਂ ਸੋਨੇ ਬਾਰੇ ਸੋਚਦੇ ਹਾਂ ਪਰ ਸਾਲ 2025 ’ਚ ਚਾਂਦੀ ਦੀਆਂ ਕੀਮਤਾਂ ’ਚ ਆਈ ਤੇਜ਼ੀ ਨੇ ਨਿਵੇਸ਼ਕਾਂ ਅਤੇ ਆਮ ਜਨਤਾ ਦੋਵਾਂ ਨੂੰ ਹੈਰਾਨ ਕਰ ਦਿੱਤਾ ਹੈ।
ਸਾਲ 2025 ਚਾਂਦੀ ਦੇ ਨਿਵੇਸ਼ਕਾਂ ਲਈ ਕਿਸੇ ਸਰਪ੍ਰਾਈਜ਼ ਤੋਂ ਘੱਟ ਨਹੀਂ ਰਿਹਾ। ਰਿਕਾਰਡ ’ਤੇ ਰਿਕਾਰਡ ਟੁੱਟੇ ਅਤੇ ਚਾਂਦੀ ਨੇ ਅਜਿਹਾ ਰਿਟਰਨ ਦਿੱਤਾ ਕਿ ਸ਼ੇਅਰ ਬਾਜ਼ਾਰ ਅਤੇ ਸੋਨਾ ਵੀ ਪਿੱਛੇ ਰਹਿ ਗਏ।
ਇਹ ਵੀ ਪੜ੍ਹੋ : 1 ਜਨਵਰੀ ਤੋਂ ਦੇਸ਼ ਭਰ 'ਚ ਲਾਗੂ ਹੋਣਗੇ ਨਵੇਂ ਨਿਯਮ, ਬੈਂਕਿੰਗ-UPI ਭੁਗਤਾਨ ਤੇ ਕਿਸਾਨਾਂ ਲਈ ਹੋਣਗੇ ਕਈ ਬਦਲਾਅ
ਸਿਰਫ਼ ਇਕ ਸਾਲ ਦੇ ਅੰਦਰ ਚਾਂਦੀ ਨੇ 130 ਫ਼ੀਸਦੀ ਦਾ ਮਲਟੀਬੈਗਰ ਰਿਟਰਨ ਦੇ ਕੇ ਲੋਕਾਂ ਦੇ ਪੈਸੇ ਨੂੰ ਦੋਗੁਣਾ ਤੋਂ ਵੀ ਵੱਧ ਕਰ ਦਿੱਤਾ ਹੈ। ਹੁਣ ਨਿਵੇਸ਼ਕਾਂ ਦੇ ਮਨ ’ਚ ਇਕ ਹੀ ਸਵਾਲ ਹੈ ਕਿ ਕੀ 2026 ’ਚ ਇਸ ਦੀ ਕੀਮਤ 2.50 ਲੱਖ ਰੁਪਏ ਪ੍ਰਤੀ ਕਿੱਲੋ ਤੱਕ ਜਾ ਸਕਦੀ ਹੈ।
ਜੇਕਰ ਪੂਰੇ ਸਾਲ 2025 ਦੀ ਗੱਲ ਕਰੀਏ ਤਾਂ ਚਾਂਦੀ ਨੇ ਨਿਵੇਸ਼ਕਾਂ ਨੂੰ ਮਾਲਾਮਾਲ ਕਰ ਦਿੱਤਾ ਹੈ। ਸਾਲ ਦੀ ਸ਼ੁਰੂਆਤ ’ਚ ਭਾਵ 1 ਜਨਵਰੀ 2025 ਨੂੰ ਚਾਂਦੀ ਲੱਗਭਗ 90,500 ਰੁਪਏ ਪ੍ਰਤੀ ਕਿੱਲੋ ’ਤੇ ਸੀ। ਕੁਝ ਹੀ ਮਹੀਨਿਆਂ ’ਚ ਇਸ ’ਚ ਲੱਗਭਗ 1,17,000 ਰੁਪਏ ਤੋਂ ਵੱਧ ਦੀ ਤੇਜ਼ੀ ਆਈ, ਜੋ ਲੱਗਭਗ 130 ਫੀਸਦੀ ਰਿਟਰਨ ਦੇ ਬਰਾਬਰ ਹੈ।
ਇਹ ਵੀ ਪੜ੍ਹੋ : ਅੱਜ ਖ਼ਰੀਦੋ 2 ਲੱਖ ਦਾ ਸੋਨਾ, 2035 'ਚ ਮਿਲਣ ਵਾਲੀ ਇਸਦੀ ਕੀਮਤ ਕਰੇਗੀ ਹੈਰਾਨ
ਇਸ ਦਰਮਿਆਨ ਚਾਂਦੀ ਤੋਂ ਇਲਾਵਾ ਸੋਨੇ ਦੀਆਂ ਕੀਮਤਾਂ ’ਚ ਵੀ ਤੇਜ਼ੀ ਆਈ ਹੈ। ਅੱਜ ਭਾਵ ਸੋਮਵਾਰ ਨੂੰ ਹਾਜ਼ਰ ਸੋਨਾ 4,383.73 ਡਾਲਰ ਪ੍ਰਤੀ ਔਂਸ ਦੇ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਿਆ। ਇਸ ਦੀ ਵਜ੍ਹਾ ਪਿਛਲੇ ਹਫਤੇ ਫੈਡਰਲ ਰਿਜ਼ਰਵ ਵੱਲੋਂ ਵਿਆਜ ਦਰਾਂ ’ਚ ਕਟੌਤੀ ਅਤੇ ਅੱਗੇ ਵੀ ਦਰਾਂ ਘਟਣ ਦੀ ਉਮੀਦ, ਲਗਾਤਾਰ ਸੁਰੱਖਿਅਤ ਨਿਵੇਸ਼ ਦੀ ਮੰਗ ਅਤੇ ਡਾਲਰ ਦਾ ਕਮਜ਼ੋਰ ਹੋਣਾ ਰਿਹਾ।
ਐੱਮ. ਸੀ. ਐਕਸ. ’ਤੇ ਚਾਂਦੀ ਰਿਕਾਰਡ ਉੱਚੇ ਪੱਧਰ ’ਤੇ
ਵਾਅਦਾ ਬਾਜ਼ਾਰ ’ਚ ਸੋਨੇ ਅਤੇ ਚਾਂਦੀ ਦੀ ਕੀਮਤ ’ਚ ਭਾਰੀ ਉਛਾਲ ਵੇਖਿਆ ਜਾ ਰਿਹਾ ਹੈ। ਖਬਰ ਲਿਖੇ ਜਾਣ ਤੱਕ ਮਲਟੀ ਕਮੋਡਿਟੀ ਐਕਸਚੇਂਜ ਭਾਵ ਐੱਮ. ਸੀ. ਐਕਸ. ’ਤੇ ਫਰਵਰੀ ਡਲਿਵਰੀ ਸੰਧੀ ਲਈ ਪ੍ਰਤੀ 10 ਗ੍ਰਾਮ ਸੋਨੇ ਦੀ ਕੀਮਤ ਬੀਤੇ ਸੈਸ਼ਨ ਦੇ ਮੁਕਾਬਲੇ 1.38 ਫ਼ੀਸਦੀ ਦੀ ਤੇਜ਼ੀ ਨਾਲ 1,36,050 ਰੁਪਏ ਦਰਜ ਕੀਤੀ ਗਈ।
ਇਸ ਸਮੇਂ ਮਾਰਚ ਡਲਿਵਰੀ ਸੰਧੀ ਲਈ ਚਾਂਦੀ ਦੀ ਕੀਮਤ 2.49 ਫ਼ੀਸਦੀ ਦੇ ਉਛਾਲ ਨਾਲ ਰਿਕਾਰਡ ਉੱਚੇ ਪੱਧਰ ਭਾਵ 2,13,634 ਰੁਪਏ ਪ੍ਰਤੀ ਕਿੱਲੋਗ੍ਰਾਮ ’ਤੇ ਪਹੁੰਚ ਗਈ।
ਇਹ ਵੀ ਪੜ੍ਹੋ : ਕਦੇ ਨਹੀਂ ਡੁੱਬੇਗਾ ਇਨ੍ਹਾਂ ਬੈਂਕਾਂ 'ਚ ਰੱਖਿਆ ਪੈਸਾ... RBI ਨੇ ਜਾਰੀ ਕੀਤੀ 3 ਸਭ ਤੋਂ ਸੁਰੱਖਿਅਤ ਬੈਂਕਾਂ ਦੀ ਸੂਚੀ
1,38,300 ਰੁਪਏ ਪ੍ਰਤੀ 10 ਗ੍ਰਾਮ ’ਤੇ ਪਹੁੰਚਿਆ ਸੋਨਾ
ਦੇਸ਼ ’ਚ ਵੀ ਸੋਨੇ ਦੀਆਂ ਕੀਮਤਾਂ ਅੱਜ ਆਪਣੇ ਕੁੱਲ-ਵਕਤੀ ਉੱਚੇ ਪੱਧਰ ’ਤੇ ਪਹੁੰਚ ਗਈਆਂ। ਇੰਡੀਆ ਬੁਲੀਅਨ ਐਂਡ ਜਿਊਲਰਜ਼ ਐਸੋਸੀਏਸ਼ਨ ਅਨੁਸਾਰ ਸੋਨਾ 1,900 ਰੁਪਏ ਵਧ ਕੇ 1,38,300 ਰੁਪਏ ਪ੍ਰਤੀ 10 ਗ੍ਰਾਮ ਹੋ ਗਿਆ ਹੈ। ਸੋਨਾ, ਜਿਸ ਨੂੰ ਹਮੇਸ਼ਾ ਤੋਂ ਸੁਰੱਖਿਅਤ ਨਿਵੇਸ਼ ਮੰਨਿਆ ਜਾਂਦਾ ਹੈ, ਇਸ ਸਾਲ ਹੁਣ ਤੱਕ ਲੱਗਭਗ 67 ਫ਼ੀਸਦੀ ਚੜ੍ਹ ਚੁੱਕਿਆ ਹੈ। ਉੱਥੇ ਹੀ, ਚਾਂਦੀ 4,000 ਰੁਪਏ ਦੇ ਉਛਾਲ ਨਾਲ 2,15,000 ਰੁਪਏ ਪ੍ਰਤੀ ਕਿੱਲੋ ’ਤੇ ਪਹੁੰਚ ਗਈ।
ਸੋਨੇ-ਚਾਂਦੀ ਦੀਆਂ ਕੀਮਤਾਂ ’ਚ ਉਛਾਲ ਦੇ ਕਾਰਨ
ਕੀਮਤਾਂ ’ਚ ਉਛਾਲ ਦੀ ਵਜ੍ਹਾ ਦੁਨੀਆ ’ਚ ਵਧਦਾ ਤਣਾਅ, ਵਪਾਰ ਵਿਵਾਦ, ਸੈਂਟਰਲ ਬੈਂਕਾਂ ਦੀ ਲਗਾਤਾਰ ਖਰੀਦਦਾਰੀ ਅਤੇ ਅਗਲੇ ਸਾਲ ਵਿਆਜ ਦਰਾਂ ਘੱਟ ਹੋਣ ਦੀਆਂ ਉਮੀਦਾਂ ਹਨ। ਉੱਥੇ ਹੀ, ਡਾਲਰ ਦੇ ਕਮਜ਼ੋਰ ਹੋਣ ਨਾਲ ਵਿਦੇਸ਼ੀ ਨਿਵੇਸ਼ਕਾਂ ਲਈ ਸੋਨਾ ਸਸਤਾ ਪਿਆ ਹੈ।
ਨਿਵੇਸ਼ਕਾਂ ਨੂੰ ਉਮੀਦ ਹੈ ਕਿ 2026 ’ਚ ਅਮਰੀਕਾ ਵਿਆਜ ਦਰਾਂ ’ਚ ਦੋ ਵਾਰ ਕਟੌਤੀ ਕਰ ਸਕਦਾ ਹੈ। ਇਸ ਨਾਲ ਬਿਨਾਂ ਵਿਆਜ ਦੇਣ ਵਾਲੇ ਸੋਨੇ ਦੀ ਮੰਗ ਹੋਰ ਵਧ ਗਈ ਹੈ।
ਇਹ ਵੀ ਪੜ੍ਹੋ : RBI ਦੀ ਚਿਤਾਵਨੀ ਤੋਂ ਬਾਅਦ ਬੈਂਕਾਂ ਨੇ ਬਦਲੇ Gold Loan ਨਿਯਮ, ਸਰਕਾਰ ਨੇ ਇਸ ਕਾਰਨ ਕੀਤੀ ਸਖ਼ਤੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
