ਗੈਂਗਸਟਰ ਲੰਡਾ ਤੇ ਹਰਵਿੰਦਰ ਰਿੰਦਾ ਗਿਰੋਹ ਦੇ 4 ਸ਼ੂਟਰ ਹਥਿਆਰਾਂ ਸਮੇਤ ਗ੍ਰਿਫ਼ਤਾਰ

Saturday, Oct 29, 2022 - 10:51 AM (IST)

ਗੈਂਗਸਟਰ ਲੰਡਾ ਤੇ ਹਰਵਿੰਦਰ ਰਿੰਦਾ ਗਿਰੋਹ ਦੇ 4 ਸ਼ੂਟਰ ਹਥਿਆਰਾਂ ਸਮੇਤ ਗ੍ਰਿਫ਼ਤਾਰ

ਨਵੀਂ ਦਿੱਲੀ (ਕਮਲ ਕਾਂਸਲ/ਭਾਸ਼ਾ)- ਦਿੱਲੀ ਪੁਲਸ ਦੀ ਸਪੈਸ਼ਲ ਸੈੱਲ ਨੇ ਪਾਕਿਸਤਾਨ ਸਮਰਥਿਤ ਖ਼ਾਲਿਸਤਾਨੀ ਹਰਵਿੰਦਰ ਸਿੰਘ ਉਰਫ਼ ਰਿੰਦਾ ਅਤੇ ਗੈਂਗਸਟਰ ਤੋਂ ਅੱਤਵਾਦੀ ਬਣੇ ਅਤੇ ਕੈਨੇਡਾ 'ਚ ਰਹਿ ਰਹੇ ਲਖਬੀਰ ਸਿੰਘ ਉਰਫ਼ ਲੰਡਾ ਦੇ 4 ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। 

PunjabKesari

ਪੁਲਸ ਅਨੁਸਾਰ, ਲਖਵਿੰਦਰ ਸਿੰਘ ਨੂੰ 24 ਸਤੰਬਰ ਨੂੰ ਸਰਾਏ ਕਲਾ ਖਾਂ ਤੋਂ ਅਤੇ ਗੁਰਜੀਤ ਨੂੰ 13 ਅਕਤੂਬਰ ਨੂੰ ਆਈ.ਐੱਸ.ਬੀ.ਟੀ. ਕਸ਼ਮੀਰੀ ਗੇਟ ਕੋਲ ਫੜਿਆ ਗਿਆ ਸੀ। ਪੁਲਸ ਅਨੁਸਾਰ ਗੁਰਜੀਤ ਤੋਂ ਮਿਲੀ ਜਾਣਕਾਰੀ ਅਨੁਸਾਰ ਹਰਮੇਂਦਰ ਸਿੰਘ ਅਤੇ ਸੁਖਦੇਵ ਨੂੰ ਪੰਜਾਬ ਦੇ ਮੋਗਾ 'ਚ ਉਨ੍ਹਾਂ ਦੇ ਟਿਕਾਣਿਆਂ ਤੋਂ ਫੜਿਆ ਗਿਆ। ਪੁਲਸ ਨੇ ਕਿਹਾ, ਦੋਸ਼ੀਆਂ ਕੋਲੋਂ 5 ਚੀਨੀ ਹੱਥਗੋਲੇ, ਏ.ਕੇ.-47, ਰਾਇਫਲ ਅਤੇ 9 ਸੈਮੀ ਆਟੋਮੈਟਿਕ ਸਮੇਤ 11 ਪਿਸਟਲ ਸਮੇਤ 35 ਤੋਂ ਵੱਧ ਗੋਲੀਆਂ ਬਰਾਮਦ ਹੋਈਆਂ ਹਨ। 

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News