ਵੱਡੀ ਖ਼ਬਰ: ਸਿੱਧੂ ਮੂਸੇਵਾਲਾ ਕਤਲ ਕੇਸ ’ਚ ਸ਼ਾਮਲ ਗੈਂਗਸਟਰ ਦੀਪਕ ਮੁੰਡੀ ਗ੍ਰਿਫ਼ਤਾਰ

Saturday, Sep 10, 2022 - 04:39 PM (IST)

ਵੱਡੀ ਖ਼ਬਰ: ਸਿੱਧੂ ਮੂਸੇਵਾਲਾ ਕਤਲ ਕੇਸ ’ਚ ਸ਼ਾਮਲ ਗੈਂਗਸਟਰ ਦੀਪਕ ਮੁੰਡੀ ਗ੍ਰਿਫ਼ਤਾਰ

ਨਵੀਂ ਦਿੱਲੀ (ਕਮਲ ਕਾਂਸਲ)- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ’ਚ ਪੁਲਸ ਹੱਥ ਵੱਡੀ ਸਫ਼ਲਤਾ ਲੱਗੀ ਹੈ। ਪੁਲਸ ਨੇ ਸਿੱਧੂ ਮੂਸੇਵਾਲਾ ਦੇ ਕਤਲ ਕੇਸ ’ਚ ਸ਼ਾਮਲ 6ਵਾਂ ਗੈਂਗਸਟਰ ਦੀਪਕ ਉਰਫ਼ ਮੁੰਡੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਮੁਤਾਬਕ ਪੰਜਾਬ ਪੁਲਸ ਨੇ ਕੇਂਦਰੀ ਏਜੰਸੀਆਂ ਅਤੇ ਦਿੱਲੀ ਪੁਲਸ ਨਾਲ ਇਕ ਸਾਂਝੀ ਮੁਹਿੰਮ ’ਚ ਫਰਾਰ ਗੈਂਗਸਟਰ ਸ਼ੂਟਰ ਦੀਪਕ ਮੁੰਡੀ ਨੂੰ ਉਸ ਦੇ 2 ਹੋਰ ਸਹਿਯੋਗੀਆਂ-ਕਪਿਲ ਪੰਡਿਤ ਅਤੇ ਰਾਜਿੰਦਰ ਨਾਲ ਭਾਰਤ-ਨੇਪਾਲ ਬਾਰਡਰ ਤੋਂ ਗ੍ਰਿਫ਼ਤਾਰ ਕੀਤਾ ਹੈ। 

ਇਹ ਵੀ ਪੜ੍ਹੋ-  ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾ ਲੈਣ ਦੀ ਫਿਰਾਕ ’ਚ ਬੰਬੀਹਾ ਗੈਂਗ, ਪੰਜਾਬ ’ਚ ਵੱਡੀ ਗੈਂਗਵਾਰ ਦਾ ਖ਼ਤਰਾ

ਇਸ ਬਾਬਤ ਜਾਣਕਾਰੀ ਦਿੰਦੇ ਹੋਏ ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ ਨੇ ਦੱਸਿਆ ਕਿ ਦੀਪਕ, ਕਪਿਲ ਪੰਡਿਤ ਅਤੇ ਰਜਿੰਦਰ ਨੂੰ ਅੱਜ AGTF (ਐਂਟੀ-ਗੈਂਗਸਟਰ ਟਾਸਕ ਫੋਰਸ ਟੀਮ) ਨੇ ਪੱਛਮੀ ਬੰਗਾਲ-ਨੇਪਾਲ ਸਰਹੱਦ 'ਤੇ ਖੁਫੀਆ ਜਾਣਕਾਰੀ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਗ੍ਰਿਫਤਾਰ ਕੀਤਾ ਹੈ। ਦੀਪਕ ਬੋਲੇਰੋ ਮੋਡਿਊਲ ਵਿਚ ਸ਼ੂਟਰ ਸੀ, ਜਦਕਿ ਕਪਿਲ ਅਤੇ ਰਾਜਿੰਦਰ ਨੇ ਹਥਿਆਰਾਂ ਸਮੇਤ ਰਸਦ ਦੀ ਮਦਦ ਪ੍ਰਦਾਨ ਕੀਤੀ ਸੀ। 

ਇਹ ਵੀ ਪੜ੍ਹੋ- ਜ਼ਿੰਦਾ ਹੋਣ ਦਾ ਸਬੂਤ ਦੇਣ ਲਈ 102 ਸਾਲਾ ਬਜ਼ੁਰਗ ਨੇ ਕੱਢੀ ਸੀ ਬਰਾਤ, 24 ਘੰਟੇ ’ਚ ਪੈਨਸ਼ਨ ਹੋਈ ਬਹਾਲ

ਪੰਜਾਬ ਪੁਲਸ ਦੇ ਗੈਂਗਸਟਰਾਂ ਦਾ ਕਰ ਚੁੱਕੀ ਹੈ ਐਨਕਾਊਂਟਰ-

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪੰਜਾਬ ਪੁਲਸ ਨੇ ਗੈਂਗਸਟਰ ਮਨਪ੍ਰੀਤ ਸਿੰਘ ਮੰਨਾ ਅਤੇ ਜਗਰੂਪ ਸਿੰਘ ਰੂਪਾ ਨੂੰ ਐਨਕਾਊਂਟਰ ’ਚ ਢੇਰ ਕਰ ਦਿਤਾ ਸੀ। ਐਨਕਾਊਂਟਰ ਮਗਰੋਂ ਦੀਪਕ ਮੁੰਡੀ ਇਕ ਮਾਤਰ ਸ਼ੂਟਰ ਬਚਿਆ ਸੀ। ਸਿੱਧੂ ਮੂਸੇਵਾਲਾ ਕਤਲਕਾਂਡ ’ਚ ਸ਼ਾਮਲ 3 ਸ਼ਾਰਪ ਸ਼ੂਟਰਾਂ- ਪ੍ਰਿਅਵਰਤ ਫੌਜੀ, ਅੰਕਿਤਾ ਸੇਰਸਾ ਅਤੇ ਕਸ਼ਿਸ਼ ਉਰਫ਼ ਕੁਲਦੀਪ ਨੂੰ ਦਿੱਲੀ ਪੁਲਸ ਗ੍ਰਿਫ਼ਤਾਰ ਕਰ ਚੁੱਕੀ ਹੈ। 

PunjabKesari

ਮੂਸੇਵਾਲਾ ਦਾ 29 ਮਈ ਨੂੰ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ-

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ 29 ਮਈ 2022 ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਸ ਸਮੇਂ ਉਹ ਆਪਣੀ ਥਾਰ ਜੀਪ ਤੋਂ ਜਾ ਰਿਹਾ ਸੀ। ਮੂਸੇਵਾਲਾ 'ਤੇ ਮੂਸਾ ਪਿੰਡ ਨੇੜੇ ਹਮਲਾ ਕੀਤਾ ਗਿਆ। ਉਸ ਦੌਰਾਨ ਮੂਸੇਵਾਲਾ ਕੋਲ ਕੋਈ ਸੁਰੱਖਿਆ ਨਹੀਂ ਸੀ। ਸੀ. ਸੀ. ਟੀ. ਵੀ ਫੁਟੇਜ ਵਿਚ ਦਿਖਾਇਆ ਗਿਆ ਕਿ ਦੋ ਕਾਰਾਂ ਵਿਚ ਆਏ ਬਦਮਾਸ਼ਾਂ ਨੇ ਮੂਸੇਵਾਲਾ 'ਤੇ ਜਾਨਲੇਵਾ ਹਮਲਾ ਕੀਤਾ ਸੀ। ਮੂਸੇਵਾਲਾ 'ਤੇ ਕਰੀਬ 30 ਰਾਉਂਡ ਫਾਇਰ ਕੀਤੇ ਗਏ।

ਇਹ ਵੀ ਪੜ੍ਹੋ- ਪੱਥਰ ਦਾ ਸਫ਼ਰ: 100 ਫੁੱਟ ਲੰਬਾ ਟਰੱਕ, 1665 ਕਿ.ਮੀ. ਦੀ ਦੂਰੀ, ਇੰਝ ਦਿੱਲੀ ਪੁੱਜਾ ਨੇਤਾਜੀ ਦਾ ਬੁੱਤ


author

Tanu

Content Editor

Related News