ਸੋਨੀਪਤ ''ਚ ਨਾਬਾਲਗ ਲੜਕੀ ਨਾਲ ਗੈਂਗਰੇਪ, 2 ਲੜਕਿਆਂ ਦੇ ਖਿਲਾਫ ਮਾਮਲਾ ਦਰਜ

11/20/2017 8:12:25 AM

ਸੋਨੀਪਤ — ਸੂਬੇ 'ਚ ਔਰਤਾਂ ਦੇ ਪ੍ਰਤੀ ਅਪਰਾਧ ਘੱਟ ਹੋਣ ਦਾ ਨਾਮ ਨਹੀਂ ਲੈ ਰਹੇ। ਤਾਜ਼ਾ ਮਾਮਲਾ ਸੋਨੀਪਤ ਦਾ ਹੈ ਜਿਥੇ 2 ਲੜਕਿਆਂ ਨੇ ਬੱਲਭਗੜ੍ਹ ਦੀ ਰਹਿਣ ਵਾਲੀ ਇਕ ਨਾਬਾਲਗ ਲੜਕੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾ ਲਿਆ। 
ਦੱਸਿਆ ਜਾ ਰਿਹਾ ਹੈ ਕਿ ਨਾਬਾਲਗ ਲੜਕੀ 13 ਨਵੰਬਰ ਨੂੰ ਬੱਲਭਗੜ੍ਹ ਤੋਂ ਸੋਨੀਪਤ ਦੇ ਸੈਕਟਰ-14 'ਚ ਜਾਗਰਣ 'ਚ ਸ਼ਾਮਲ ਹੋਣ ਗਈ ਸੀ। ਜਾਗਰਣ ਖਤਮ ਹੋਣ ਤੋਂ ਬਾਅਦ ਦੋ ਲੜਕਿਆਂ ਨੇ ਉਸਨੂੰ ਹਵਸ ਦਾ ਸ਼ਿਕਾਰ ਬਣਾ ਲਿਆ। ਸੋਨੀਪਤ ਪੁਲਸ ਨੇ ਲੜਕੀ ਦੇ ਬਿਆਨਾਂ ਦੇ ਅਧਾਰ 'ਤੇ ਸੈਕਟਰ-14 'ਚ ਰਹਿਣ ਵਾਲੇ ਦੋ ਲੜਕਿਆਂ 'ਤੇ ਗੈਂਗਰੇਪ ਦਾ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਦਾਅਵਾ ਕੀਤਾ ਹੈ ਕਿ ਜਲਦੀ ਹੀ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਮਹਿਲਾ ਥਾਣਾ ਸੁਪਰਡੰਟ ਕਵਿਤਾ ਨੇ ਦੱਸਿਆ ਕਿ ਦੋਵੇਂ ਲੜਕੇ ਸੋਨੀਪਤ ਦੇ ਸੈਕਟਰ-14 ਦੇ ਰਹਿਣ ਵਾਲੇ ਵਿਸ਼ਾਲ ਅਤੇ ਮੋਹਿਤ ਹਨ। ਸੋਨੀਪਤ ਦੀ ਮਹਿਲਾ ਸੁਪਰਡੰਟ ਕਵਿਤਾ ਨੇ ਦੱਸਿਆ ਕਿ ਲੜਕੀ ਨੇ ਦੋਸ਼ ਲਗਾਇਆ ਹੈ ਕਿ ਦੋ ਲੜਕਿਆਂ ਨੇ ਉਸਦੇ ਨਾਲ ਗਲਤ ਕੰਮ ਕੀਤਾ ਹੈ। ਪੀੜਤਾ ਦੇ ਬਿਆਨਾਂ ਦੇ ਅਧਾਰ 'ਤੇ ਦੋਵਾਂ ਲੜਕਿਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।


Related News