ਦਲਿਤ ਲੜਕੀ ਨਾਲ 4 ਮਹੀਨੇ ਤੱਕ ਗੈਂਗਰੇਪ, ਪੰਚਾਇਤ ਨੇ 3 ਲੱਖ ''ਚ ਕੀਤਾ ਇੱਜ਼ਤ ਦਾ ਸੌਦਾ

04/20/2018 3:53:30 PM

ਮੇਰਠ— ਇੱਥੇ ਇਕ ਦਲਿਤ ਲੜਕੀ ਨਾਲ 2 ਨੌਜਵਾਨਾਂ ਨੇ ਚਾਰ ਮਹੀਨਿਆਂ ਤੱਕ ਗੈਂਗਰੇਪ ਕੀਤਾ। ਇਸ ਦਾ ਖੁਲਾਸਾ ਲੜਕੀ ਦੇ ਗਰਭਵਤੀ ਹੋਣ 'ਤੇ ਹੋਇਆ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਜਦੋਂ ਪਰਿਵਾਰ ਵਾਲੇ ਪੁਲਸ ਕੋਲ ਜਾਣ ਲੱਗੇ ਤਾਂ ਦੋਸ਼ੀ ਪੱਖ ਦੇ ਲੋਕਾਂ ਨੇ ਪੀੜਤ ਪਰਿਵਾਰ 'ਤੇ ਦਬਾਅ ਬਣਾਉਂਦੇ ਹੋਏ ਪੰਚਾਇਤ ਬੁਲਾ ਲਈ। ਪੰਚਾਇਤ 'ਚ ਦਲਿਤ ਲੜਕੀ ਦੀ ਇੱਜ਼ਤ ਦੀ ਬੋਲੀ ਲਗਾਈ ਗਈ। ਇੱਜ਼ਤ ਦੀ ਕੀਮਤ ਤਿੰਨ ਲੱਖ ਰੁਪਏ ਤੈਅ ਕੀਤੀ ਗਈ। 2 ਲੱਖ ਮੌਕੇ 'ਤੇ ਹੀ ਦੇ ਦਿੱਤੇ ਗਏ। ਬਾਕੀ ਦੇ ਇਕ ਲੱਖ ਗਰਭਪਾਤ ਤੋਂ ਬਾਅਦ ਦੇਣ ਦਾ ਭਰੋਸਾ ਦਿੱਤਾ ਗਿਆ।
ਮਾਮਲਾ ਵੀਰਵਾਰ ਦਾ ਹੈ ਪਰ ਪੁਲਸ ਨੂੰ ਸ਼ਿਕਾਇਤ ਨਾ ਮਿਲਣ ਕਾਰਨ ਕੇਸ ਦਰਜ ਨਹੀਂ ਹੋਇਆ। ਮੀਡੀਆ 'ਚ ਮਾਮਲਾ ਆਉਣ ਤੋਂ ਬਾਅਦ ਪੁਲਸ ਨੇ ਸ਼ੁੱਕਰਵਾਰ ਨੂੰ ਐੱਫ.ਆਈ.ਆਰ. ਦਰਜ ਕਰ ਲਈ। ਪੰਚਾਇਤ 'ਚ ਮੌਜੂਦ ਰਹੇ ਪਿੰਡ ਵਾਸੀਆਂ ਅਨੁਸਾਰ ਖਰਖੌਦਾ ਥਾਣਾ ਖੇਤਰ ਦੇ ਇਕ ਪਿੰਡ ਦੀ ਲੜਕੀ ਆਪਣੇ ਪਰਿਵਾਰ ਵਾਲਿਆਂ ਨਾਲ ਰੋਜ਼ਾਨਾ ਗੁਆਂਢ ਦੇ ਹੀ ਪਿੰਡ 'ਚ ਮਜ਼ਦੂਰੀ ਕਰਨ ਜਾਂਦੀ ਸੀ। ਜਿੱਥੇ ਚਾਰ ਮਹੀਨੇ ਪਹਿਲਾਂ ਪਿੰਡ ਦੇ ਹੀ 2 ਨੌਜਵਾਨਾਂ ਨੇ ਉਸ ਨਾਲ ਸਮੂਹਕ ਬਲਾਤਕਾਰ ਕੀਤਾ ਅਤੇ ਵੀਡੀਓ ਕਲਿੱਪ ਵੀ ਬਣਾ ਲਈ। ਇਸ ਤੋਂ ਬਾਅਦ ਲਗਾਤਾਰ ਚਾਰ ਮਹੀਨੇ ਤੱਕ ਉਸ ਨੂੰ ਬਲੈਕਮੇਲ ਕਰ ਕੇ ਉਸ ਦਾ ਰੇਪ ਕਰਦੇ ਰਹੇ।
ਇਸ ਦੌਰਾਨ ਲੜਕੀ ਦੇ ਗਰਭਵਤੀ ਹੋਣ 'ਤੇ ਮਾਮਲਾ ਸਾਹਮਣੇ ਆਇਆ, ਜਦੋਂ ਪੀੜਤ ਪਰਿਵਾਰ ਸ਼ਿਕਾਇਤ ਕਰਨ ਪੁਲਸ ਕੋਲ ਜਾਣ ਲੱਗਾ ਤਾਂ ਦੋਸ਼ੀ ਨੌਜਵਾਨਾਂ ਦੇ ਪਰਿਵਾਰ ਵਾਲਿਆਂ ਨੇ ਦਬਾਅ ਬਣਾਉਂਦੇ ਹੋਏ ਪੰਚਾਇਤ ਰਾਹੀਂ ਮਾਮਲੇ ਨੂੰ ਨਜਿੱਠਣ ਦੀ ਗੱਲ ਕਹੀ। ਜਿਸ ਤੋਂ ਬਾਅਦ ਵੀਰਵਾਰ ਨੂੰ ਦੋਹਾਂ ਪਿੰਡਾਂ ਦੀ ਪੰਚਾਇਤ ਬੈਠੀ, ਜਿਸ 'ਚ ਪੀੜਤਾ ਨੂੰ ਤਿੰਨ ਲੱਖ ਰੁਪਏ ਦੇ ਕੇ ਮਾਮਲੇ ਨੂੰ ਰਫਾ-ਦਫਾ ਕਰ ਦਿੱਤਾ ਗਿਆ।


Related News