ਗੈਂਗਰੇਪ ਮਾਮਲੇ ''ਚ ਭਾਜਪਾ ਵਿਧਾਇਕ ਨੂੰ ਮਿਲੀ ''ਕਲੀਨ ਚਿੱਟ''

02/22/2020 5:13:41 PM

ਭਦੋਹੀ (ਉੱਤਰ ਪ੍ਰਦੇਸ਼)— ਉੱਤਰ ਪ੍ਰਦੇਸ਼ ਦੇ ਭਦੋਹੀ ਤੋਂ ਭਾਜਪਾ ਵਿਧਾਇਕ ਰਵਿੰਦਰ ਨਾਥ ਤ੍ਰਿਪਾਠੀ ਸਮੇਤ ਉਨ੍ਹਾਂ ਦੇ ਪਰਿਵਾਰ ਦੇ 5 ਲੋਕਾਂ ਨੂੰ ਸਮੂਹਕ ਬਲਾਤਕਾਰ ਮਾਮਲੇ 'ਚ ਪੁਲਸ ਨੇ ਸ਼ਨੀਵਾਰ ਨੂੰ 'ਕਲੀਨ ਚਿੱਟ' ਦੇ ਦਿੱਤੀ। ਪੁਲਸ ਨੇ ਹਾਲਾਂਕਿ ਵਿਧਾਇਕ ਦੇ ਭਤੀਜੇ ਸੰਦੀਪ ਤਿਵਾੜੀ ਨੂੰ ਰੇਪ ਦਾ ਦੋਸ਼ੀ ਮੰਨਿਆ ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ। ਨਾਲ ਹੀ ਵਿਧਾਇਕ ਦੇ ਬੇਟੇ ਨੀਤੇਸ਼ ਤ੍ਰਿਪਾਠੀ ਨੂੰ ਕੁੱਟਮਾਰ ਦਾ ਦੋਸ਼ੀ ਮੰਨਿਆ। ਪੁਲਸ ਸੁਪਰਡੈਂਟ ਰਾਮ ਬਦਨ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ,''10 ਫਰਵਰੀ ਨੂੰ ਇਕ ਔਰਤ ਨੇ ਵਿਧਾਇਕ ਸਮੇਤ 7 ਲੋਕਾਂ ਵਿਰੁੱਧ ਗੈਂਗਰੇਪ ਦਾ ਦੋਸ਼ ਲਗਾਇਆ ਸੀ। ਇਸ ਮਾਮਲੇ 'ਚ 7 ਲੋਕਾਂ ਵਿਰੁੱਧ ਮਾਮਲਾ ਦਰਜ ਕਰ ਕੇ ਔਰਤ ਦਾ ਮੈਜਿਸਟਰੇਟ ਦੇ ਸਾਹਮਣੇ ਲਿਖਤੀ ਬਿਆਨ ਦਰਜ ਕਰਵਾਇਆ ਗਿਆ। ਬਿਆਨ 'ਚ ਵੀ ਔਰਤ ਨੇ ਉਹੀ ਗੱਲਾਂ ਦੋਹਰਾਈਆਂ ਜੋ ਉਸ ਨੇ ਸ਼ਿਕਾਇਤ 'ਚ ਕਹੀਆਂ ਸਨ।''

ਪੁਲਸ ਸੁਪਰਡੈਂਟ ਨੇ ਦੱਸਿਆ,''ਇਸ ਸੰਬੰਧ 'ਚ ਕੋਤਵਾਲ ਸ਼੍ਰੀਕਾਂਤ ਰਾਏ ਅਤੇ ਮਹਿਲਾ ਥਾਣਾ ਇੰਚਾਰਜ ਸ਼੍ਰੀਮਤੀ ਗੁਲਫਿਸ਼ ਦੀ ਅਗਵਾਈ 'ਚ ਟੀਮ ਗਠਿਤ ਕੀਤੀ ਗਈ, ਜਿਸ ਨੇ ਜਾਂਚ 'ਚ ਵਿਧਾਇਕ ਤ੍ਰਿਪਾਠੀ ਸਮੇਤ 5 ਲੋਕਾਂ ਦੀ ਇਸ 'ਚ ਸ਼ਮੂਲੀਅਤ ਨਹੀਂ ਪਾਈ।'' ਉਨ੍ਹਾਂ ਨੇ ਦੱਸਿਆ ਕਿ ਲਿਖਤੀ ਬਿਆਨ ਤੋਂ ਬਾਅਦ ਔਰਤ ਨੇ ਮੈਡੀਕਲ ਜਾਂਚ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਰੇਪ ਦੇ ਦੋਸ਼ੀ ਸੰਦੀਪ ਨੂੰ ਗਿਆਨਪੁਰ ਸਥਿਤ ਵਿਧਾਇਕ ਦੇ ਹੋਟਲ ਤੋਂ ਗ੍ਰਿਫਤਾਰ ਕਰ ਕੇ ਜੇਲ ਭੇਜ ਦਿੱਤਾ ਗਿਆ। ਉੱਥੇ ਹੀ ਦੋਸ਼ੀ ਨੀਤੇਸ਼ ਨੂੰ ਨੋਟਿਸ ਭੇਜਣ ਦੀ ਗੱਲ ਉਨ੍ਹਾਂ ਨੇ ਕਹੀ ਹੈ। ਦੱਸਣਯੋਗ ਹੈ ਕਿ ਵਾਰਾਣਸੀ ਤੋਂ ਮੁੰਬਈ ਜਾਂਦੇ ਸਮੇਂ ਟਰੇਨ 'ਚ ਸੰਦੀਪ ਨੂੰ 40 ਸਾਲਾ ਵਿਧਵਾ ਮਿਲੀ ਸੀ। ਔਰਤ ਨੇ ਸੰਦੀਪ 'ਤੇ ਵਿਆਹ ਦਾ ਝਾਂਸਾ ਦੇ ਕੇ ਯੌਨ ਸ਼ੋਸ਼ਣ ਕਰਨ ਅਤੇ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਵਿਧਾਇਕ, ਉਨ੍ਹਾਂ ਦੇ ਤਿੰਨ ਬੇਟੇ ਅਤੇ ਤਿੰਨ ਭਤੀਜਿਆਂ ਸਮੇਤ ਕੁੱਲ 7 ਲੋਕਾਂ 'ਤੇ ਭਦੋਹੀ ਦੇ ਇਕ ਹੋਟਲ 'ਚ ਵਾਰੀ-ਵਾਰੀ ਨਾਲ ਰੇਪ ਦਾ ਦੋਸ਼ ਲਗਾਇਆ ਸੀ।


DIsha

Content Editor

Related News