ਗੰਗਾ ''ਚ ਕਿਸ਼ਤੀ ''ਤੇ ਸ਼ਰਾਬ ਤੇ ਮਾਸਾਹਾਹੀ ਪਾਰਟੀ ਦਾ ਮਾਮਲਾ : ਗ੍ਰਿਫ਼ਤਾਰ 5 ਦੋਸ਼ੀਆਂ ਨੂੰ ਮਿਲੀ ਜ਼ਮਾਨਤ
Thursday, Jun 25, 2026 - 02:58 PM (IST)
ਵਾਰਾਨਸੀ- ਗੰਗਾ ਨਦੀ ਵਿਚਾਲੇ ਸ਼ਰਾਬ ਪੀਣ ਅਤੇ ਕਿਸ਼ਤੀ 'ਤੇ ਮਾਸਾਹਾਰੀ ਪਾਰਟੀ ਕਰਨ ਦੇ ਦੋਸ਼ 'ਚ ਗ੍ਰਿਫ਼ਤਾਰ 5 ਵਿਅਕਤੀਆਂ ਨੂੰ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਹੈ। ਮੁਲਜ਼ਮਾਂ ਨੂੰ ਮੰਗਲਵਾਰ ਨੂੰ ਰਿਹਾਅ ਕਰ ਦਿੱਤਾ ਗਿਆ, ਉਨ੍ਹਾਂ ਦੇ ਵਕੀਲ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਬਚਾਅ ਪੱਖ ਦੇ ਵਕੀਲ ਵਿਕਾਸ ਸਿੰਘ ਨੇ ਕਿਹਾ ਕਿ ਕਾਰਜਕਾਰੀ ਮੈਜਿਸਟਰੇਟ ਅਤੇ ਸਹਾਇਕ ਪੁਲਸ ਕਮਿਸ਼ਨਰ ਦੀ ਅਦਾਲਤ ਨੇ ਹਰੇਕ ਮੁਲਜ਼ਮ ਨੂੰ 20,000 ਰੁਪਏ ਦੀਆਂ 2 ਜ਼ਮਾਨਤਾਂ ਅਤੇ ਨਿੱਜੀ ਮੁਚਲਕਾ ਜਮ੍ਹਾ ਕਰਵਾਉਣ ਤੋਂ ਬਾਅਦ ਰਿਹਾਅ ਕਰਨ ਦਾ ਹੁਕਮ ਦਿੱਤਾ।
ਜ਼ਮਾਨਤ ਦਿੱਤੇ ਗਏ ਮੁਲਜ਼ਮਾਂ ਦੀ ਪਛਾਣ ਰਾਮਨਗਰ ਇਲਾਕੇ ਦੇ ਸੁਜਾਬਾਦ ਪਡਵ ਦੇ ਰਹਿਣ ਵਾਲੇ ਦੀਪਕ ਕੁਮਾਰ, ਕਿਸ਼ਤੀ ਚਾਲਕ ਅਜੈ ਸਾਹਨੀ, ਡੋਮਰੀ ਵਾਸੀ ਅਰੁਣ ਕੁਮਾਰ ਸਾਹਨੀ, ਅਨੁਰਾਗ ਨਿਸ਼ਾਦ ਅਤੇ ਸੁਜਾਬਾਦ ਬੰਧਾ ਰੋਡ ਦੇ ਰਹਿਣ ਵਾਲੇ ਰਾਹੁਲ ਸਾਹਨੀ ਵਜੋਂ ਹੋਈ ਹੈ। ਇਹ ਮਾਮਲਾ ਸੋਮਵਾਰ ਸ਼ਾਮ ਨੂੰ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸਾਹਮਣੇ ਆਉਣ 'ਤੇ ਸਾਹਮਣੇ ਆਇਆ। ਵੀਡੀਓ 'ਚ, ਕੁਝ ਲੋਕਾਂ ਨੂੰ ਕਥਿਤ ਤੌਰ 'ਤੇ ਗੰਗਾ ਨਦੀ 'ਚ ਇਕ ਕਿਸ਼ਤੀ 'ਤੇ ਬੀਅਰ ਪੀਂਦੇ ਅਤੇ ਮਾਸਾਹਾਰੀ ਭੋਜਨ ਖਾਂਦੇ ਦੇਖਿਆ ਗਿਆ ਸੀ। ਵੀਡੀਓ ਸਾਹਮਣੇ ਆਉਣ ਤੋਂ ਬਾਅਦ, ਪੁਲਸ ਨੇ ਜਾਂਚ ਸ਼ੁਰੂ ਕੀਤੀ, ਇਸ 'ਚ ਸ਼ਾਮਲ ਲੋਕਾਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਨਾਲ ਹੀ ਸੰਬੰਧਤ ਕਿਸ਼ਤੀ ਨੂੰ ਵੀ ਜ਼ਬਤ ਕਰ ਲਿਆ ਗਿਆ।
ਦਸ਼ਾਸ਼ਵਮੇਧ ਖੇਤਰ ਦੇ ਸਹਾਇਕ ਪੁਲਸ ਕਮਿਸ਼ਨਰ (ਏਸੀਪੀ) ਅਤੁਲ ਅੰਜਨ ਤ੍ਰਿਪਾਠੀ ਨੇ ਕਿਹਾ ਕਿ ਸਾਰੇ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੂੰ ਨਿਆਂਇਕ ਪ੍ਰਕਿਰਿਆ ਤੋਂ ਬਾਅਦ ਜੇਲ੍ਹ ਭੇਜ ਦਿੱਤਾ ਗਿਆ ਸੀ। ਮੁਲਜ਼ਮਾਂ ਦੀ ਉਮਰ 25 ਤੋਂ 32 ਸਾਲ ਦੇ ਵਿਚਕਾਰ ਦੱਸੀ ਗਈ ਹੈ ਅਤੇ ਉਨ੍ਹਾਂ ਨੂੰ 23 ਜੂਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਦੱਸਣਯੋਗ ਹੈ ਕਿ ਇਸ ਸਾਲ ਮਾਰਚ 'ਚ ਵੀ ਇਸੇ ਤਰ੍ਹਾਂ ਦੀ ਘਟਨਾ ਵਾਪਰੀ ਸੀ। 16 ਮਾਰਚ ਨੂੰ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸਾਹਮਣੇ ਆਇਆ ਸੀ ਜਿਸ 'ਚ ਕੁਝ ਲੋਕ ਗੰਗਾ ਨਦੀ 'ਚ ਇਕ ਕਿਸ਼ਤੀ 'ਤੇ ਬਿਰਿਆਨੀ ਖਾਂਦੇ ਦਿਖਾਈ ਦੇ ਰਹੇ ਸਨ। ਕੋਤਵਾਲੀ ਪੁਲਸ ਨੇ ਇਸ ਘਟਨਾ ਦੇ ਸਬੰਧ 'ਚ ਅਗਲੇ ਦਿਨ 14 ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਦੋਸ਼ੀਆਂ ਨੂੰ ਬਾਅਦ 'ਚ ਇਲਾਹਾਬਾਦ ਹਾਈ ਕੋਰਟ ਤੋਂ ਜ਼ਮਾਨਤ ਮਿਲ ਗਈ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
