ਅਯੁੱਧਿਆ : ਸਰਯੂ ਨਦੀ ’ਚ ਕਿਸ਼ਤੀ ’ਤੇ ਮੀਟ ਤੇ ਸ਼ਰਾਬ ਦੀ ਪਾਰਟੀ, 3 ਗ੍ਰਿਫ਼ਤਾਰ
Monday, Jul 20, 2026 - 10:05 AM (IST)
ਅਯੁੱਧਿਆ (ਏਜੰਸੀ)- ਅਯੁੱਧਿਆ ’ਚ ਸਰਯੂ ਨਦੀ ਦੇ ਗੁਪਤਰ ਘਾਟ ਨੇੜੇ ਇਕ ਕਿਸ਼ਤੀ ’ਚ ਕੁਝ ਵਿਅਕਤੀਆਂ ਵੱਲੋਂ ਮਾਸ ਖਾਣ ਤੇ ਸ਼ਰਾਬ ਪੀਣ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਪੁਲਸ ਨੇ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਕ ਹੋਰ ਮੁਲਜ਼ਮ ਦੀ ਭਾਲ ਜਾਰੀ ਹੈ। ਸਿਟੀ ਪੁਲਸ ਸਰਕਲ ਅਫਸਰ ਸ਼੍ਰੀਯਸ਼ ਤ੍ਰਿਪਾਠੀ ਨੇ ਕਿਹਾ ਕਿ ਵਾਇਰਲ ਵੀਡੀਓ ’ਚ 4 ਨੌਜਵਾਨਾਂ ਨੂੰ ਇਕ ਕਿਸ਼ਤੀ ’ਚ ਮਟਨ ਖਾਂਦੇ ਤੇ ਸ਼ਰਾਬ ਪੀਂਦੇ ਵਿਖਾਇਆ ਗਿਆ ਹੈ।
ਜਾਂਚ ਤੋਂ ਬਾਅਦ ਲਵਕੁਸ਼ , ਜਤਿੰਦਰ ਤੇ ਰਾਜ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਜਦੋਂ ਕਿ ਚੌਥਾ ਫਰਾਰ ਹੈ। ਪੁਲਸ ਦਾ ਕਹਿਣਾ ਹੈ ਕਿ ਸਰਯੂ ਨਦੀ ਨੂੰ ਪਵਿੱਤਰ ਮੰਨਣ ਵਾਲੇ ਸ਼ਰਧਾਲੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਮੁਲਜ਼ਮਾਂ ਦੀ ਕਾਰਵਾਈ ਨੇ ਠੇਸ ਪਹੁੰਚਾਈ ਹੈ। ਇਹ ਕਾਰਵਾਈ ਭਾਰਤੀ ਜਨਤਾ ਪਾਰਟੀ ਦੇ ਯੁਵਾ ਮੋਰਚਾ ਦੀ ਨਗਰ ਇਕਾਈ ਦੇ ਪ੍ਰਧਾਨ ਰਜਤ ਜਾਇਸਵਾਲ ਦੀ ਸ਼ਿਕਾਇਤ ਦੇ ਆਧਾਰ 'ਤੇ ਕੀਤੀ ਗਈ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
