''ਕਾਕਰੋਚ'' ਪਾਰਟੀ ਦੇ ਪ੍ਰਦਰਸ਼ਨ ''ਚ ਪਹੁੰਚੇ ''ਸਪਾਈਡਰ ਮੈਨ'' ਤੇ ''HULK'', ਜੰਤਰ ਮੰਤਰ ''ਤੇ ਹੋਇਆ ਵੱਡਾ ਇਕੱਠ
Friday, Jul 24, 2026 - 02:06 PM (IST)
ਨਵੀਂ ਦਿੱਲੀ- 'ਕਾਕਰੋਚ ਜਨਤਾ ਪਾਰਟੀ' (CJP) ਦੇ ਜੰਤਰ-ਮੰਤਰ ਸਥਿਤ ਵਿਰੋਧ ਸਥਾਨ 'ਤੇ ਵੱਡੀ ਗਿਣਤੀ 'ਚ ਨੌਜਵਾਨ ਪ੍ਰਦਰਸ਼ਨਕਾਰੀ ਇਕੱਠੇ ਹੋਏ। ਇਸ ਦੌਰਾਨ ਨਾਅਰਿਆਂ ਅਤੇ ਭਾਸ਼ਣਾਂ ਦੇ ਵਿਚਕਾਰ, ਕੁਝ ਵਿਦਿਆਰਥੀ 'ਸਪਾਈਡਰ-ਮੈਨ' ਅਤੇ 'ਹਲਕ' ਵਰਗੇ ਪ੍ਰਸਿੱਧ ਕਾਲਪਨਿਕ ਪਾਤਰਾਂ ਦੇ ਰੂਪ 'ਚ ਪਹਿਰਾਵਾ ਪਾ ਕੇ ਆਕਰਸ਼ਨ ਦਾ ਕੇਂਦਰ ਬਣ ਗਏ। ਆਗਰਾ ਤੋਂ ਆਏ ਇਕ ਵਿਦਿਆਰਥੀ ਨੇ 'ਮਾਰਵਲ ਕਾਮਿਕਸ' ਦੇ ਸੁਪਰਹੀਰੋ 'ਸਪਾਈਡਰ-ਮੈਨ' ਦੇ ਰੂਪ 'ਚ ਪਹਿਰਾਵਾ ਪਾ ਕੇ ਵਿਰੋਧ ਪ੍ਰਦਰਸ਼ਨ 'ਚ ਹਿੱਸਾ ਲਿਆ। ਉਸ ਨੇ ਕਾਲਪਨਿਕ ਪਾਤਰ ਦੇ ਸੰਘਰਸ਼ ਅਤੇ ਵਿਦਿਆਰਥੀਆਂ ਦੇ ਮੌਜੂਦਾ ਸਥਿਤੀ 'ਚ ਸਮਾਨਤਾ ਦੱਸਦੇ ਹੋਏ ਆਪਣੀ ਭਾਗੀਦਾਰੀ ਦਾ ਕਾਰਨ ਸਮਝਾਇਆ।
ਉਸ ਨੇ ਕਿਹਾ,''ਮੈਂ 'ਸਪਾਈਡਰ-ਮੈਨ' ਦਾ ਬਹੁਤ ਵੱਡਾ ਪ੍ਰਸ਼ੰਸਕ ਹਾਂ। ਉਸ ਦਾ ਸੰਦੇਸ਼ ਹੈ ਕਿ ਵੱਡੀ ਸ਼ਕਤੀ ਨਾਲ ਵੱਡੀ ਜ਼ਿੰਮੇਵਾਰੀ ਵੀ ਆਉਂਦੀ ਹੈ। ਜਿਵੇਂ ਪੀਟਰ ਪਾਰਕਰ ਨੇ ਸਹੀ ਕੰਮ ਦੀ ਕੋਸ਼ਿਸ਼ 'ਚ ਕਈ ਚੁਣੌਤੀਆਂ ਦਾ ਸਾਹਮਣਾ ਕੀਤਾ, ਵੈਸੇ ਹੀ ਇੱਥੇ ਕਈ ਵਿਦਿਆਰਥੀ ਆਪਣੀ-ਆਪਣੀ ਲੜਾਈ ਲੜ ਰਹੇ ਹਨ। ਇਸੇ ਕਾਰਨ ਮੈਂ ਉਨ੍ਹਾਂ ਨਾਲ ਖੜ੍ਹਾ ਹਾਂ।'' ਪ੍ਰਦਰਸ਼ਨ ਦੌਰਾਨ ਉਹ 'ਵੰਦੇ ਮਾਤਰਮ' ਦੇ ਨਾਅਰੇ ਲਗਾਉਂਦਾ ਰਿਹਾ ਅਤੇ ਹੋਰ ਪ੍ਰਦਰਸ਼ਨਕਾਰੀਆਂ ਨਾਲ ਤਸਵੀਰਾਂ ਵੀ ਖਿਚਾਉਂਦਾ ਰਿਹਾ। ਇਕ ਹੋਰ ਵਿਦਿਆਰਥੀ ਨੇ 'ਹਲਕ' ਦਾ ਹਰਾ ਮੁਖੌਟਾ ਪਾ ਰੱਖਿਆ ਸੀ। ਉਸ ਨੇ ਆਪਣੀ ਪਛਾਣ ਉਜਾਗਰ ਨਹੀਂ ਕੀਤੀ। ਉਹ ਝਾੜੂ ਅਤੇ ਕੂੜੇ ਦੇ ਥੈਲੇ ਲੈ ਕੇ ਪ੍ਰਦਰਸ਼ਨ ਸਥਾਨ ਦੀ ਸਫ਼ਾਈ ਕਰਦਾ ਨਜ਼ਰ ਆਇਆ।
ਉਸਨੇ ਕਿਹਾ,"ਇਹ ਮੇਰੇ ਸਮਰਥਨ ਦਾ ਤਰੀਕਾ ਹੈ। ਵਿਰੋਧ ਪ੍ਰਦਰਸ਼ਨ ਵਾਲੀ ਥਾਂ ਨੂੰ ਸਾਫ਼ ਰੱਖਣਾ ਵੀ ਸੇਵਾ ਦਾ ਇਕ ਰੂਪ ਹੈ।" ਪ੍ਰਸਿੱਧ ਟੀਵੀ ਲੜੀ "ਗੇਮ ਆਫ਼ ਥ੍ਰੋਨਸ" ਤੋਂ ਪ੍ਰੇਰਿਤ ਹੋ ਕੇ ਇਕ ਹੋਰ ਵਿਦਿਆਰਥੀ ਵਿਨੀਤ 'ਸਟਾਰਕ ਸਟੂਡੈਂਟਸ ਸਟੈਂਡ ਯੂਨਾਈਟਿਡ' ਲਿਖੀ ਤਖਤੀ ਲੈ ਕੇ ਪ੍ਰਦਰਸ਼ਨ 'ਚ ਸ਼ਾਮਲ ਹੋਇਆ। ਉਸ ਨੇ ਕਿਹਾ,"ਸਟਾਰਕ ਪਰਿਵਾਰ ਹਮੇਸ਼ਾ ਉਸ ਲਈ ਖੜ੍ਹਾ ਰਿਹਾ ਹੈ ਜਿਸ ਨੂੰ ਉਹ ਸਹੀ ਮੰਨਦਾ ਹੈ। ਸਤਿਕਾਰ ਅਤੇ ਨਿਆਂ ਪ੍ਰਤੀ ਉਸ ਦੀ ਵਚਨਬੱਧਤਾ ਨੇ ਸਾਨੂੰ ਪ੍ਰੇਰਿਤ ਕੀਤਾ ਹੈ। ਇਹੀ ਅਸੀਂ ਸਾਰੇ ਇੱਥੇ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।" ਹਰ ਰੋਜ਼ ਵੱਡੀ ਗਿਣਤੀ 'ਚ ਨੌਜਵਾਨਾਂ ਦੇ ਸ਼ਾਮਲ ਹੋਣ ਨਾਲ ਵਿਰੋਧ ਪ੍ਰਦਰਸ਼ਨ ਜੰਤਰ-ਮੰਤਰ ਤੋਂ ਅੱਗੇ ਟਾਲਸਟਾਏ ਰੋਡ ਤੱਕ ਫੈਲ ਗਿਆ ਹੈ। ਪ੍ਰਦਰਸ਼ਨ ਸਥਾਨ 'ਤੇ ਹੁਣ ਇਕ ਅਸਥਾਈ ਮੈਡੀਕਲ ਕੈਂਪ, ਭੋਜਨ ਅਤੇ ਪੀਣ ਵਾਲੇ ਪਾਣੀ ਦੀ ਵਿਵਸਥਾ ਕੀਤੀ ਗਈ ਹੈ। ਸੀਜੇਪੀ ਦਾ ਇਹ ਵਿਰੋਧ ਪ੍ਰਦਰਸ਼ਨ 20 ਜੂਨ ਤੋਂ ਚੱਲ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
Related News
ਜੰਤਰ-ਮੰਤਰ ਦੇ ਪ੍ਰਦਰਸ਼ਨ 'ਤੇ ਅਕਾਲੀ ਆਗੂ ਦਾ ਬਿਆਨ, ਸਿਰਫ ਗੁਰਦੁਆਰੇ ਹੀ ਨਹੀਂ, ਸਿੱਖਾਂ ਦੇ ਘਰ ਵੀ ਤੁਹਾਡੇ ਲਈ ਖੁੱਲ੍ਹ
