ਹਰਿਆਣਾ 'ਚ ਗੈਂਗਵਾਰ; ਗੈਂਗਸਟਰ ਪਲੋਟਰਾ ਦੇ ਭਰਾ ਸਮੇਤ 3 ਦੀ ਮੌਤ

Friday, Sep 20, 2024 - 10:32 AM (IST)

ਹਰਿਆਣਾ 'ਚ ਗੈਂਗਵਾਰ; ਗੈਂਗਸਟਰ ਪਲੋਟਰਾ ਦੇ ਭਰਾ ਸਮੇਤ 3 ਦੀ ਮੌਤ

ਰੋਹਤਕ- ਹਰਿਆਣਾ ਦੇ ਰੋਹਤਕ ਜ਼ਿਲ੍ਹੇ 'ਚ ਰਾਹੁਲ ਬਾਬਾ ਅਤੇ ਪਲੋਟਰਾ ਗੈਂਗ ਵਿਚ ਗੈਂਗਵਾਰ ਦਾ ਮਾਮਲਾ ਸਾਹਮਣੇ ਆਇਆ ਹੈ। ਰੋਹਤਕ ਦੇ ਸੋਨੀਪਤ ਰੋਡ ਸਥਿਤ ਬਲਿਆਣਾ ਮੋੜ ਕੋਲ ਸ਼ਰਾਬ ਦੇ ਠੇਕੇ 'ਤੇ ਬੈਠੇ 5 ਨੌਜਵਾਨਾਂ 'ਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਵਲੋਂ ਅੰਨ੍ਹੇਵਾਹ ਫਾਇਰਿੰਗ ਕੀਤੀ ਗਈ। ਹਮਲਾਵਰ ਗੋਲੀਆਂ ਵਰ੍ਹਾ ਕੇ ਉੱਥੋਂ ਫਰਾਰ ਹੋ ਗਏ। ਗੋਲੀ ਲੱਗਣ ਕਾਰਨ 3 ਨੌਜਵਾਨਾਂ ਦੀ ਮੌਤ ਹੋ ਗਈ, ਜਦਕਿ ਦੋ ਜ਼ਖ਼ਮੀ ਹਨ। ਸੂਚਨਾ ਮਿਲਦੇ ਹੀ ਪੁਲਸ ਟੀਮ ਮੌਕੇ 'ਤੇ ਪਹੁੰਚੀ ਅਤੇ ਜਾਂਚ 'ਚ ਜੁੱਟ ਗਈ। ਪੁਲਸ ਅਧਿਕਾਰੀ ਹਿਮਾਂਸ਼ੂ ਗਰਗ ਵੀ ਮੌਕੇ 'ਤੇ ਪਹੁੰਚੇ। ਇਸ ਫਾਇਰਿੰਗ ਵਿਚ ਦੋ ਗੈਂਗ ਨੂੰ ਰੰਜਿਸ਼ ਨਾਲ ਜੋੜ ਕੇ ਇਸ ਵਾਰਦਾਤ ਨੂੰ ਵੇਖਿਆ ਜਾ ਰਿਹਾ ਹੈ।

ਵਾਰਦਾਤ ਦੌਰਾਨ ਮਰਨ ਵਾਲਿਆਂ ਵਿਚ ਸੁਮਿਤ ਪਲੋਟਰਾ ਦਾ ਭਰਾ ਅਮਿਤ ਨਾਂਦਲ ਉਰਫ਼ ਮੋਨੂ (37) ਵੀ ਸ਼ਾਮਲ ਹੈ। ਉਸ ਦੇ ਨਾਲ ਬੋਹੜ ਪਿੰਡ ਦੇ ਹੀ ਰਹਿਣ ਵਾਲੇ ਜੈਦੀਪ (30) ਅਤੇ ਵਿਨੈ (28) ਦੀ ਮੌਤ ਹੋ ਗਈ। ਉੱਥੇ ਹੀ ਅਨੁਜ (29) ਅਤੇ ਮਨੋਜ (32) ਪੈਰਾਂ ਵਿਚ ਗੋਲੀਆਂ ਲੱਗਣ ਕਾਰਨ ਜ਼ਖ਼ਮੀ ਹੋਏ ਹਨ।

3 ਬਾਈਕਾਂ 'ਤੇ ਸਵਾਰ ਹੋ ਕੇ ਆਏ ਸਨ ਹਮਲਾਵਰ

ਪੁਲਸ ਦੀ ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਰਾਤ ਕਰੀਬ 10 ਵਜੇ ਪਿੰਡ ਬੋਹੜ ਦੇ 5 ਨੌਜਵਾਨ ਬਲਿਆਣਾ ਮੋੜ ਦੇ ਸ਼ਰਾਬ ਦੇ ਠੇਕੇ 'ਤੇ ਬੈਠੇ ਸਨ। ਫਿਰ ਤਿੰਨ ਬਾਈਕ ਠੇਕੇ ਦੇ ਬਾਹਰ ਰੁਕੀਆਂ। ਉਨ੍ਹਾਂ 'ਤੇ ਕਰੀਬ 7 ਤੋਂ 8 ਨੌਜਵਾਨ ਸਵਾਰ ਸਨ। ਉਨ੍ਹਾਂ ਨੇ ਆਉਂਦਿਆਂ ਹੀ ਠੇਕੇ 'ਤੇ ਬੈਠੇ ਨੌਜਵਾਨਾਂ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਕਾਰਨ 5 ਨੌਜਵਾਨ ਜ਼ਖ਼ਮੀ ਹੋ ਗਏ। ਗੋਲੀਆਂ ਚਲਾਉਣ ਤੋਂ ਬਾਅਦ ਬਾਈਕ ਸਵਾਰ ਸਾਰੇ ਨੌਜਵਾਨ ਫ਼ਰਾਰ ਹੋ ਗਏ। ਮੌਕੇ 'ਤੇ ਮੌਜੂਦ ਕੁਝ ਲੋਕਾਂ ਨੇ ਜ਼ਖਮੀਆਂ ਨੂੰ ਜਾਣਦੇ ਸਨ। ਉਨ੍ਹਾਂ ਨੇ ਜ਼ਖਮੀਆਂ ਦੇ ਪਰਿਵਾਰ ਵਾਲਿਆਂ ਨੂੰ ਫੋਨ ਕਰਕੇ ਸੂਚਨਾ ਦਿੱਤੀ। ਸੂਚਨਾ ਮਿਲਣ 'ਤੇ ਜ਼ਖਮੀਆਂ ਦੇ ਰਿਸ਼ਤੇਦਾਰ ਮੌਕੇ 'ਤੇ ਪਹੁੰਚ ਗਏ। ਉਹ ਸਾਰੇ ਜ਼ਖਮੀਆਂ ਨੂੰ ਗੱਡੀ 'ਚ ਪਾ ਕੇ ਰੋਹਤਕ PGI ਲੈ ਗਏ ਪਰ ਡਾਕਟਰ ਨੇ ਉਨ੍ਹਾਂ 'ਚੋਂ 3 ਨੂੰ ਮ੍ਰਿਤਕ ਐਲਾਨ ਦਿੱਤਾ। ਬਾਕੀ 2 ਨੂੰ ਦਾਖਲ ਕਰਵਾ ਕੇ ਇਲਾਜ ਸ਼ੁਰੂ ਕਰ ਦਿੱਤਾ ਗਿਆ।

ਪੁਲਸ ਜਾਂਚ 'ਚ ਸਾਹਮਣੇ ਆਇਆ ਹੈ ਕਿ 2019 ਵਿਚ ਅਦਾਲਤ ਦੇ ਬਾਹਰ ਗੋਲੀਬਾਰੀ ਹੋਈ ਸੀ। ਗੋਲੀਬਾਰੀ ਵਿਚ ਬੋਹੜ ਪਿੰਡ ਪਲੋਟਰਾ ਦਾ ਇਕ ਨੌਜਵਾਨ ਕਾਬੂ ਕੀਤਾ ਗਿਆ, ਜੋ ਹੁਣ ਜੇਲ੍ਹ ਵਿਚ ਹੈ। ਇਸ ਘਟਨਾ ਨੂੰ ਇਸ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਘਟਨਾ ਪਿੱਛੇ ਪੁਰਾਣੀ ਦੁਸ਼ਮਣੀ ਜਾਪਦੀ ਹੈ। ਮਾਮਲਾ 6 ਸਾਲ ਪਹਿਲਾਂ ਅਦਾਲਤ ਦੇ ਬਾਹਰ ਹੋਈ ਗੋਲੀਬਾਰੀ ਨਾਲ ਜੁੜਿਆ ਜਾਪਦਾ ਹੈ। ਅਜੇ ਹੋਰ ਕੁਝ ਕਹਿਣਾ ਜਲਦਬਾਜ਼ੀ ਹੋਵੇਗੀ। ਫਿਲਹਾਲ ਪੁਲਸ ਪੂਰੇ ਮਾਮਲੇ ਦੀ ਜਾਂਚ 'ਚ ਜੁਟੀ ਹੈ।


author

Tanu

Content Editor

Related News