ਦਰਿੰਦਗੀ ਦੀਆਂ ਹੱਦਾਂ ਪਾਰ; ਦੋਸਤ ਦੇ ਸਾਹਮਣੇ ਕਾਲਜ ਵਿਦਿਆਰਥਣ ਨਾਲ ਗੈਂਗਰੇਪ, 5 ਮੁਲਜ਼ਮ ਗ੍ਰਿਫ਼ਤਾਰ

Sunday, Jan 15, 2023 - 03:11 PM (IST)

ਦਰਿੰਦਗੀ ਦੀਆਂ ਹੱਦਾਂ ਪਾਰ; ਦੋਸਤ ਦੇ ਸਾਹਮਣੇ ਕਾਲਜ ਵਿਦਿਆਰਥਣ ਨਾਲ ਗੈਂਗਰੇਪ, 5 ਮੁਲਜ਼ਮ ਗ੍ਰਿਫ਼ਤਾਰ

ਚੇਨਈ- ਤਾਮਿਲਨਾਡੂ ਦੇ ਕਾਂਚੀਪੁਰਮ ਦੇ ਬਾਹਰੀ ਇਲਾਕੇ 'ਚ ਇਕ ਕਾਲਜ ਵਿਦਿਆਰਥਣ ਨਾਲ ਸਮੂਹਿਕ ਜਬਰ-ਜ਼ਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮਾਂ ਨੇ ਪੀੜਤਾ ਅਤੇ ਉਸ ਦੇ ਦੋਸਤ ਨੂੰ ਚਾਕੂ ਵਿਖਾ ਕੇ ਧਮਕਾਇਆ ਅਤੇ ਆਪਣੇ ਨਾਲ ਲੈ ਗਏ। ਇਸ ਤੋਂ ਬਾਅਦ ਘਟਨਾ ਨੂੰ ਅੰਜਾਮ ਦਿੱਤਾ। ਪੁਲਸ ਨੇ ਸਾਰੇ 5  ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸਾਰਿਆਂ ਨੂੰ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਗਿਆ ਹੈ।

ਇਹ ਘਟਨਾ ਵੀਰਵਾਰ ਸ਼ਾਮ ਕਰੀਬ 7 ਵਜੇ ਦੀ ਹੈ, ਜਦੋਂ ਪੀੜਤਾ ਅਤੇ ਉਸ ਦਾ ਦੋਸਤ ਇਕ ਪ੍ਰਾਈਵੇਟ ਸਕੂਲ ਦੇ ਕੋਲ ਖੜ੍ਹੇ ਹੋ ਕੇ ਗੱਲਾਂ ਕਰ ਰਹੇ ਸਨ। ਉਸ ਵੇਲੇ 5 ਲੋਕਾਂ ਦੇ ਇਕ ਗਰੁੱਪ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਚਾਕੂ ਦੀ ਨੋਕ ’ਤੇ ਉਨ੍ਹਾਂ ਨੂੰ ਧਮਕੀਆਂ ਦੇਣ ਲੱਗੇ ਅਤੇ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ। ਫਿਰ ਉਨ੍ਹਾਂ ਨੇ ਦੋਸਤ ਦੇ ਸਾਹਮਣੇ ਲੜਕੀ ਨਾਲ ਵਾਰੀ-ਵਾਰੀ ਜਬਰ-ਜ਼ਨਾਹ ਕੀਤਾ ਅਤੇ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ। ਬਾਅਦ ’ਚ ਮੌਕਾ ਪਾ ਕੇ ਪੀੜਤਾ ਅਤੇ ਉਸ ਦਾ ਦੋਸਤ ਉੱਥੋਂ ਦੌੜ ਨਿਕਲੇ ਅਤੇ ਆਪਣੇ ਰਿਸ਼ਤੇਦਾਰਾਂ ਕੋਲ ਪਹੁੰਚੇ, ਜਿਨ੍ਹਾਂ ਨੇ ਕੁੜੀ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਅਤੇ ਪੁਲਸ ਨੂੰ ਸੂਚਨਾ ਦਿੱਤੀ। ਪੀੜਤਾ ਨੇ ਪੁਲਸ ਨੂੰ ਦੱਸਿਆ ਕਿ ਰੌਸ਼ਨੀ ਨਾ ਹੋਣ ਕਾਰਨ ਉਹ ਕਿਸੇ ਨੂੰ ਪਛਾਣ ਨਹੀਂ ਸਕੀ ਪਰ ਇਕ ਦੋਸ਼ੀ ਨੇ ਦੂਜੇ ਨੂੰ ਵਿਮਲ ਕਹਿ ਕੇ ਬੁਲਾਇਆ ਸੀ।

ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਅਤੇ ਟੀਮ ਨੇ ਮੁਲਜ਼ਮ ਵਿਮਲ ਨੂੰ ਵਿਪਾਡੂ ਪਿੰਡ ’ਚੋਂ ਲੱਭ ਲਿਆ। ਵਿਮਲ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਪੁਲਸ ਨੇ ਬਾਕੀ 4 ਮੁਲਜ਼ਮਾਂ ਨੂੰ ਵੀ ਫੜ ਲਿਆ। ਇਨ੍ਹਾਂ ਦੀ ਪਛਾਣ ਮਣੀਕੰਦਨ, ਸ਼ਿਵਕੁਮਾਰ, ਵਿਗਨੇਸ਼ ਅਤੇ ਥੇਨਾਰਾਸੂ ਵਜੋਂ ਹੋਈ ਹੈ। ਸਾਰਿਆਂ 'ਤੇ ਜਬਰ-ਜ਼ਨਾਹ ਦਾ ਮਾਮਲਾ ਦਰਜ ਕਰ ਕੇ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ।
 


author

Tanu

Content Editor

Related News