ਗਣੇਸ਼ ਚਤੁਰਥੀ: ਮੁੰਬਈ ''ਚ ਸ਼ਰਧਾਲੂਆਂ ਵੱਲੋਂ ਗਣਪਤੀ ਵਿਸਰਜਨ, ਵੇਖੋ ਤਸਵੀਰਾਂ

Thursday, Sep 28, 2023 - 03:17 PM (IST)

ਮੁੰਬਈ- ਮੁੰਬਈ 'ਚ 10 ਦਿਨਾਂ ਗਣੇਸ਼ ਚਤੁਰਥੀ ਦੀ ਸਮਾਪਤੀ 'ਤੇ ਵੀਰਵਾਰ ਨੂੰ ਵੱਖ-ਵੱਖ ਗਣੇਸ਼ ਮੰਡਲਾਂ ਵਲੋਂ ਢੋਲ-ਨਗਾੜਿਆਂ ਅਤੇ ਗਣਪਤੀ ਬੱਪਾ ਮੌਰਿਆ ਦੇ ਜੈਕਾਰਿਆਂ ਨਾਲ ਭਗਵਾਨ ਗਣੇਸ਼ ਦੀਆਂ ਮੂਰਤੀਆਂ ਦਾ ਵਿਸਰਜਨ ਕੀਤਾ ਜਾ ਰਿਹਾ ਹੈ। ਭਗਵਾਨ ਗਣੇਸ਼ ਦੇ ਵੱਖ-ਵੱਖ ਰੂਪਾਂ ਅਤੇ ਆਕਾਰਾਂ ਨਾਲ ਸੱਜੀਆਂ ਮੂਰਤੀਆਂ ਨੂੰ ਪ੍ਰਾਰਥਨਾ, ਅਗਲੇ ਬਰਸ ਫਿਰ ਸੇ ਆਉਣਾ ਦੀ ਬੇਨਤੀ, ਸੰਗੀਤ ਅਤੇ ਡਾਂਸ ਨਾਲ ਵਿਸਰਜਨ ਲਈ ਪੰਡਾਲਾਂ ਤੋਂ ਬਾਹਰ ਕੱਢਿਆ ਗਿਆ। 

PunjabKesari

ਆਪਣੇ ਪ੍ਰਿਅ ਦੇਵਤਾ ਦੀ ਇਕ ਝਲਕ ਪਾਉਣ ਲਈ ਸ਼ਹਿਰ ਦੀਆਂ ਵੱਖ-ਵੱਖ ਥਾਵਾਂ 'ਤੇ ਭਗਤਾਂ ਦੀ ਭੀੜ ਉਮੜ ਪਈ। ਗਣੇਸ਼ ਚਤੁਰਥੀ 19 ਸਤੰਬਰ ਨੂੰ ਸ਼ੁਰੂ ਹੋਇਆ ਇਹ ਉਤਸਵ ਵੀਰਵਾਰ ਨੂੰ ਅਨੰਤ ਚਤੁਰਥੀ 'ਤੇ ਅਰਬ ਸਾਗਰ ਅਤੇ ਇੱਥੋਂ ਦੇ ਹੋਰ ਤਲਾਬਾਂ ਵਿਚ ਗਣਪਤੀ ਦੀਆਂ ਮੂਰਤੀਆਂ ਦੇ ਵਿਸਰਜਨ ਨਾਲ ਖ਼ਤਮ ਹੋਵੇਗਾ।

PunjabKesari

ਇੱਥੇ ਸਵੇਰੇ 11.30 ਵਜੇ ਵਿਸਰਜਨ ਯਾਤਰਾ ਸ਼ੁਰੂ ਹੋਈ ਅਤੇ ਵੱਡੀ ਗਿਣਤੀ ਵਿਚ ਸ਼ਰਧਾਲੂ ਬੱਪਾ ਦੇ ਦਰਸ਼ਨਾਂ ਲਈ ਸੜਕਾਂ ਦੇ ਦੋਵੇਂ ਪਾਸੇ ਉਡੀਕ ਕਰਦੇ ਦੇਖੇ ਗਏ। ਗਣੇਸ਼ ਦੀਆਂ ਮੂਰਤੀਆਂ 'ਤੇ ਫੁੱਲਾਂ ਦੀ ਵਰਖਾ ਨੂੰ ਦੇਖਣ ਲਈ ਵੱਡੀ ਗਿਣਤੀ 'ਚ ਸ਼ਰਧਾਲੂ ਲਾਲਬਾਗ ਸਥਿਤ ਸ਼ਰਾਫ ਬਿਲਡਿੰਗ 'ਚ ਵੀ ਇਕੱਠੇ ਹੋਏ। ਦੱਖਣੀ ਮੁੰਬਈ ਦੇ ਗਿਰਗਾਂਵ ਨੂੰ ਜਾਣ ਵਾਲੀ ਮੁੱਖ ਸੜਕ 'ਤੇ ਵੀ ਭੀੜ ਇਕੱਠੀ ਹੋ ਗਈ। 

PunjabKesari

ਜ਼ਿਆਦਾਤਰ ਵਿਸਰਜਨ ਜਲੂਸ ਇਸੇ ਰਸਤੇ ਤੋਂ ਲੰਘਦੇ ਹਨ, ਜਿਸ ਵਿਚ ਕਿਲ੍ਹਾ, ਗਿਰਗਾਂਵ, ਮਜ਼ਗਾਓਂ, ਬਾਈਕਲਾ, ਦਾਦਰ, ਮਾਟੁੰਗਾ, ਸਿਓਂ, ਚੇਂਬੂਰ ਅਤੇ ਹੋਰ ਖੇਤਰਾਂ ਤੋਂ ਗਣੇਸ਼ ਦੀਆਂ ਮੂਰਤੀਆਂ ਨੂੰ ਵਿਸਰਜਨ ਲਈ ਲਿਜਾਇਆ ਜਾਂਦਾ ਹੈ। ਬ੍ਰਿਹਨਮੁੰਬਈ ਨਗਰ ਨਿਗਮ ਅਨੁਸਾਰ ਤਿਉਹਾਰ ਦੇ 7ਵੇਂ ਦਿਨ ਤੱਕ 1,65,964 ਮੂਰਤੀਆਂ ਨੂੰ ਤਾਲਾਬਾਂ ਅਤੇ ਵੱਖ-ਵੱਖ ਜਲ ਘਰਾਂ ਵਿਚ ਵਿਸਰਜਿਤ ਕੀਤਾ ਗਿਆ ਸੀ।

PunjabKesari


Tanu

Content Editor

Related News