ਗਾਂਧੀ ਜਯੰਤੀ 'ਤੇ ਭਾਰਤ ਨੇ ਨੇਪਾਲ ਨੂੰ 41 ਐਂਬੂਲੈਂਸ ਅਤੇ 6 ਸਕੂਲ ਬੱਸਾਂ ਕੀਤੀਆਂ ਭੇਂਟ
Saturday, Oct 03, 2020 - 12:34 PM (IST)
ਨਵੀਂ ਦਿੱਲੀ—ਨੇਪਾਲ ਚੀਨ ਦੇ ਇਸ਼ਾਰੇ 'ਤੇ ਭਾਰਤ ਦੇ ਨਾਲ ਆਪਣੇ ਸਬੰਧਾਂ ਨੂੰ ਖਰਾਬ ਕਰਨ ਵਾਲੇ ਕਦਮ ਉਠਾ ਰਿਹਾ ਹੈ ਜਿਸ ਨਾਲ ਦੋਵਾਂ ਦੇ ਵਿਚਕਾਰ ਤਣਾਅ ਵੱਧ ਰਿਹਾ ਹੈ। ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ 151ਵੀਂ ਜਯੰਤੀ ਦੇ ਮੌਕੇ 'ਤੇ, ਭਾਰਤ ਨੇ ਨੇਪਾਲ ਸਰਕਾਰ ਨੂੰ 41 ਐਂਬੂਲੈਂਸ ਅਤੇ 6 ਸਕੂਲ ਬੱਸਾਂ ਅਤੇ 30 ਜ਼ਿਲ੍ਹਿਆਂ ਦਾ ਕੰਮ ਕਰਨ ਵਾਲੇ ਵੱਖ-ਵੱਖ ਗੈਰ ਸਰਕਾਰੀ ਸੰਗਠਨਾਂ ਨੂੰ ਤੋਹਫਾ ਦਿੱਤਾ ਹੈ। ਕਾਠਮਾਂਡੂ 'ਚ ਭਾਰਤੀ ਦੂਤਾਵਾਸ ਮੁਤਾਬਕ ਭਾਰਤ ਨੇ ਹੁਣ ਤੱਕ ਨੇਪਾਲ ਨੂੰ ਤੋਹਫੇ ਦੇ ਰੂਪ 'ਚ ਲਗਭਗ 823 ਐਂਬੂਲੈਂਸ ਦਿੱਤੀਆਂ ਹਨ।
ਇਸ ਤੋਂ ਪਹਿਲਾਂ ਭਾਰਤ ਨੇ 71 ਗਣਤੰਤਰ ਦਿਵਸ ਦੇ ਮੌਕੇ 'ਤੇ ਨੇਪਾਲ ਨੂੰ 30 ਐਂਬੂਲੈਂਸ ਅਤੇ ਛੇ ਬੱਸਾਂ ਭੇਂਟ ਕੀਤੀਆਂ ਸਨ। ਇਨ੍ਹਾਂ ਦੀ ਵਰਤੋਂ ਹਸਪਤਾਲਾਂ, ਗੈਰ-ਲਾਭਕਾਰੀ ਚੈਰੀਟੇਬਲ ਸੰਗਠਨਾਂ ਅਤੇ ਸਿੱਖਿਅਤ ਸੰਸਥਾਵਾਂ ਵੱਲੋਂ ਕੀਤੀ ਜਾਵੇਗੀ। ਸਮਾਜਿਕ ਅਤੇ ਆਰਥਿਕ ਵਿਕਾਸ ਲਈ ਨੇਪਾਲ ਦੇ ਪ੍ਰਤੀ ਭਾਰਤ ਦੀ ਪ੍ਰਤੀਬੱਧਤਾ 'ਤੇ ਜ਼ੋਰ ਦੇਣ ਲਈ ਐਂਬੂਲੈਂਸ ਅਤੇ ਬੱਸਾਂ ਭੇਂਟ ਕੀਤੀਆਂ ਗਈਆਂ ਹਨ।
ਭਾਰਤੀ ਦੂਤਾਵਾਸ ਨੇ ਇਕ ਬਿਆਨ 'ਚ ਕਿਹਾ ਕਿ ਇਹ ਭਾਰਤ ਦੇ ਨਾਲ-ਨਾਲ ਭਾਰਤ ਸਰਕਾਰ ਦੇ ਸਮਾਜਿਕ-ਆਰਥਿਕ ਵਿਕਾਸ ਦੇ ਲਈ ਨੇਪਾਲ ਦੇ ਨਾਲ ਸਾਂਝੇਦਾਰੀ ਕਰਨ ਦੀ ਭਾਰਤ ਦੀ ਪ੍ਰਤੀਬੱਧਤਾ ਨੂੰ ਪ੍ਰਦਰਸ਼ਿਤ ਕਰਦਾ ਹੈ। ਹਜ਼ਾਰਾਂ ਨੇਪਾਲੀ ਲੋਕਾਂ ਨੂੰ ਸਿਹਤ ਸੇਵਾਵਾਂ ਪ੍ਰਦਾਨ ਕਰਨ ਅਤੇ ਹਜ਼ਾਰਾਂ ਵਿਦਿਆਰਥੀਆਂ ਦੀਆਂ ਵਿੱਦਿਅਕ ਜ਼ਰੂਰਤਾਂ ਨੂੰ ਪੂਰਾ ਕਰਨ ਲਈ, ਭਾਰਤ ਸਰਕਾਰ ਨੇ ਹੁਣ ਤੱਕ 823 ਐਂਬੂਲੈਂਸ ਅਤੇ 160 ਤੋਂ ਜ਼ਿਆਦਾ ਬੱਸਾਂ ਵੱਖ-ਵੱਖ ਹਸਪਤਾਲਾਂ, ਗੈਰ-ਲਾਭਕਾਰੀ ਚੈਰੀਟੇਬਲ ਸੰਗਠਨਾਂ ਅਤੇ ਸਿੱਖਿਅਕ ਸੰਸਥਾਨਾਂ ਨੂੰ ਤੋਹਫੇ 'ਚ ਦਿੱਤੀ ਹੈ।