ਗੰਗਾ ਦੁਸਹਿਰੇ ਮੌਕੇ ਉੱਤਰ ਪ੍ਰਦੇਸ਼ ''ਚ 11 ਸ਼ਰਧਾਲੂਆਂ ਦੀ ਮੌਤ ! ਕਈਆਂ ਦੀ ਮਸਾਂ ਬਚਾਈ ਗਈ ਜਾਨ
Tuesday, May 26, 2026 - 09:30 AM (IST)
ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਗੰਗਾ ਦੁਸਹਿਰੇ ਦੇ ਮੌਕੇ ਸੋਮਵਾਰ ਨੂੰ ਕਈ ਜ਼ਿਲਿਆਂ ਵਿਚ ਗੰਗਾ ਨਦੀ ਤੇ ਤਲਾਬ ਵਿਚ ਡੁੱਬਣ ਦੀਆਂ ਦਰਦਨਾਕ ਘਟਨਾਵਾਂ ਵਿਚ 11 ਸ਼ਰਧਾਲੂਆਂ ਦੀ ਮੌਤ ਹੋ ਗਈ, ਜਦੋਂਕਿ ਕਈ ਲੋਕਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ।
ਬਦਾਯੂੰ ਤੇ ਬਰੇਲੀ ਵਿਚ ਗੰਗਾ ਇਸ਼ਨਾਨ ਦੌਰਾਨ 31 ਸ਼ਰਧਾਲੂ ਡੁੱਬ ਗਏ, ਜਿਨ੍ਹਾਂ ਵਿਚੋਂ 7 ਲੋਕਾਂ ਦੀ ਮੌਤ ਹੋ ਗਈ ਅਤੇ ਇਕ ਬੱਚੀ ਅਜੇ ਵੀ ਲਾਪਤਾ ਦੱਸੀ ਜਾ ਰਹੀ ਹੈ। ਉੱਥੇ ਹੀ ਹਮੀਰਪੁਰ ਵਿਚ ਤਾਲਾਬ ਵਿਚ ਡੁੱਬਣ ਕਾਰਨ 3 ਬੱਚਿਆਂ ਦੀ ਮੌਤ ਹੋ ਗਈ, ਜਦੋਂਕਿ ਕੁਸ਼ੀਨਗਰ ਵਿਚ ਇਕ ਅੱਲੜ੍ਹ ਦੀ ਨਦੀ ਵਿਚ ਡੁੱਬਣ ਕਾਰਨ ਜਾਨ ਚਲੀ ਗਈ।
