ਜੂਆ ਖੇਡਦੇ ਸਮੇਂ ਬੇਟੀ ਨੂੰ ਦਾਅ ’ਤੇ ਲਾਉਣ ਵਾਲੇ ਪਿਤਾ ਨੂੰ 4 ਸਾਲ ਦੀ ਸਜ਼ਾ

Friday, Mar 20, 2020 - 01:16 AM (IST)

ਜੂਆ ਖੇਡਦੇ ਸਮੇਂ ਬੇਟੀ ਨੂੰ ਦਾਅ ’ਤੇ ਲਾਉਣ ਵਾਲੇ ਪਿਤਾ ਨੂੰ 4 ਸਾਲ ਦੀ ਸਜ਼ਾ

ਯਮੁਨਾਨਗਰ– ਬੇਟੀ ਨਾਲ ਅਸ਼ਲੀਲ ਹਰਕਤ ਕਰਨ ਅਤੇ ਜੂਆ ਖੇਡਦੇ ਸਮੇਂ ਬੇਟੀ ਨੂੰ ਦਾਅ ’ਤੇ ਲਾਉਣ ਦੀ ਗੱਲ ਕਰਨ ਵਾਲੇ ਪਿਤਾ ਨੂੰ ਕੋਰਟ ਨੇ ਚਾਰ ਸਾਲ ਦੀ ਸਜ਼ਾ ਅਤੇ 10 ਹਜ਼ਾਰ ਰੁਪਏ ਜੁਰਮਾਨਾ ਲਗਾਇਆ ਹੈ। ਜੁਰਮਾਨਾ ਨਾ ਦੇਣ ’ਤੇ ਉਸ ਨੂੰ ਵਾਧੂ ਸਜ਼ਾ ਭੁਗਤਣੀ ਹੋਵੇਗੀ। ਇਹ ਫੈਸਲਾ ਪੋਕਸੋ ਦੀ ਸਪੈਸ਼ਲ ਕੋਰਟ ਨੇ ਸੁਣਾਇਆ ਹੈ।
ਦੱਸ ਦਈਏ ਕਿ ਛੱਪਰ ਪੁਲਸ ਨੂੰ ਇਕ ਔਰਤ ਨੇ ਸ਼ਿਕਾਇਤ ਕੀਤੀ ਸੀ ਕਿ ਉਸ ਦਾ ਪਤੀ ਸ਼ਰਾਬ ਪੀਣ ਦਾ ਆਦੀ ਹੈ ਅਤੇ ਉਹ ਸ਼ਰਾਬ ਪੀ ਕੇ ਬੱਚਿਆਂ ਨਾਲ ਕੁੱਟ-ਮਾਰ ਕਰਦਾ ਹੈ। ਉਸ ਦੀ ਬੇਟੀ 9ਵੀਂ ਜਮਾਤ ’ਚ ਪੜ੍ਹਦੀ ਹੈ। ਇਕ ਦਿਨ ਉਸ ਦਾ ਪਤੀ ਬੇਟੀ ਨੂੰ ਜਗਾਧਰੀ ਲੈ ਗਿਆ ਅਤੇ ਉਥੇ ਜੂਆ ਖੇਡਣ ਲੱਗਾ। ਜਦੋਂ ਪੈਸੇ ਖਤਮ ਹੋ ਗਏ ਤਾਂ ਉਸ ਨੇ ਉਥੇ ਬੈਠੇ ਲੋਕਾਂ ਨੂੰ ਕਿਹਾ ਕਿ ਉਹ ਆਪਣੀ ਬੇਟੀ ਨੂੰ ਵੇਚ ਦਿੰਦਾ ਹੈ। ਇਹ ਸੁਣ ਕੇ ਉਹ ਉਥੋਂ ਭੱਜ ਆਈ ਸੀ। ਇਸ ਸ਼ਿਕਾਇਤ ’ਤੇ ਛੱਪਰ ਪੁਲਸ ਨੇ 28 ਫਰਵਰੀ 2019 ਨੂੰ ਕੇਸ ਦਰਜ ਕਰ ਲਿਆ ਸੀ।


author

Gurdeep Singh

Content Editor

Related News