ਗਲਵਾਨ ਘਾਟੀ ''ਚ ਸ਼ਹੀਦ ਹੋਏ ਜਵਾਨਾਂ ਨੂੰ ਸਨਮਾਨ, ਨੈਸ਼ਨਲ ਵਾਰ ਮੈਮੋਰੀਅਲ ''ਤੇ ਲਿਖੇ ਗਏ ਨਾਮ
Sunday, Jan 31, 2021 - 12:01 PM (IST)
ਨਵੀਂ ਦਿੱਲੀ- ਭਾਰਤ ਅਤੇ ਚੀਨ ਵਿਚਾਲੇ ਪਿਛਲੇ ਸਾਲ ਜੂਨ 'ਚ ਗਲਵਾਨ ਘਾਟੀ 'ਚ ਹੋਈ ਹਿੰਸਕ ਝੜਪ 'ਚ ਭਾਰਤ ਦੇ 20 ਜਵਾਨ ਸ਼ਹੀਦ ਹੋ ਗਏ ਸਨ। ਉਸ ਘਟਨਾ 'ਚ ਚੀਨ ਨੂੰ ਵੀ ਭਾਰੀ ਨੁਕਸਾਨ ਹੋਇਆ ਸੀ। ਹਾਲਾਂਕਿ ਚੀਨ ਨੇ ਆਪਣੇ ਮਾਰੇ ਗਏ ਫ਼ੌਜੀਆਂ ਦੀ ਗਿਣਤੀ ਦਾ ਖ਼ੁਲਾਸਾ ਨਹੀਂ ਕੀਤਾ ਸੀ। ਚੀਨ ਨੂੰ ਟੱਕਰ ਦਿੰਦੇ ਹੋਏ ਸ਼ਹੀਦੀ ਹੋਏ ਜਵਾਨਾਂ ਦੇ ਨਾਂ ਹੁਣ ਰਾਸ਼ਟਰੀ ਵਾਰ ਮੈਮੋਰੀਅਲ 'ਤੇ ਲਿਖੇ ਗਏ ਹਨ। ਇਹ ਇਕ ਤਰ੍ਹਾਂ ਨਾਲ ਉਨ੍ਹਾਂ ਸ਼ਹੀਦਾਂ ਦੇ ਪ੍ਰਤੀ ਸਨਮਾਨ ਹੈ। ਗਣਤੰਤਰ ਦਿਵਸ ਤੋਂ ਪਹਿਲਾਂ ਸ਼ਹੀਦ ਜਵਾਨਾਂ ਦੇ ਨਾਂ ਨੈਸ਼ਨਲ ਵਾਰ ਮੈਮੋਰੀਅਲ 'ਚ ਸ਼ਾਮਲ ਕੀਤੇ ਗਏ ਸਨ।
ਦੱਸਣਯੋਗ ਹੈ ਕਿ ਗਲਵਾਨ ਘਾਟੀ 'ਚ ਸ਼ਹਾਦਤ ਦੇਣ ਵਾਲਿਆਂ 'ਚ ਕਰਨਲ ਸੰਤੋਸ਼ ਬਾਬੂ ਸਮੇਤ 20 ਫ਼ੌਜੀ ਸ਼ਾਮਲ ਸਨ। ਉਸ ਘਟਨਾ ਦੇ ਬਾਅਦ ਤੋਂ ਹੁਣ ਤੱਕ ਵੀ ਭਾਰਤ ਅਤੇ ਚੀਨ ਵਿਚਾਲੇ ਵਿਵਾਦ ਖ਼ਤਮ ਨਹੀਂ ਹੋਇਆ ਹੈ। ਐੱਲ.ਏ.ਸੀ. 'ਤੇ ਦੋਹਾਂ ਦੇਸ਼ਾਂ ਵਿਚਾਲੇ ਲਗਾਤਾਰ ਤਣਾਅ ਦੀ ਸਥਿਤੀ ਜਾਰੀ ਹੈ।