ਕਾਂਗੜਾ ਦੇ ਗੱਗਲ ਏਅਰਪੋਰਟ ਦਾ ਹੋਵੇਗਾ ਵਿਸਤਾਰ, ਰਨਵੇ ''ਤੇ ਖਰਚ ਹੋਣਗੇ 350 ਕਰੋੜ

Thursday, Feb 16, 2023 - 02:51 PM (IST)

ਕਾਂਗੜਾ ਦੇ ਗੱਗਲ ਏਅਰਪੋਰਟ ਦਾ ਹੋਵੇਗਾ ਵਿਸਤਾਰ, ਰਨਵੇ ''ਤੇ ਖਰਚ ਹੋਣਗੇ 350 ਕਰੋੜ

ਸ਼ਿਮਲਾ- ਕਾਂਗੜਾ ਨੂੰ ਟੂਰਿਜ਼ਮ ਕੈਪਿਟਲ ਬਣਾਉਣ ਦੀ ਦਿਸ਼ਾ 'ਚ ਅੱਗੇ ਵੱਧ ਰਹੀ ਸੂਬਾ ਸਰਕਾਰ ਨੇ ਗੱਗਲ ਏਅਰਪੋਰਟ ਦੇ ਵਿਸਤਾਰ ਦੇ ਕੰਮ ਨੂੰ ਜਲਦੀ ਪੂਰਾ ਕਰਨ ਦਾ ਫੈਸਲਾ ਲਿਆ ਹੈ। ਇਸ ਤਹਿਤ ਰਨਵੇ 'ਤੇ 350 ਕੋਰੜ ਰੁਪਏ ਖਰਚ ਹੋਣਗੇ। ਪਹਿਲੇ ਪੜਾਅ 'ਚ 1900 ਮੀਟਰ ਅਤੇਦੂਜੇ ਪੜਾਅ 'ਚ 3100 ਮੀਟਰ ਦਾ ਵਿਸਤਾਰ ਹੋਵੇਗਾ, ਅਜਿਹੇ 'ਚ ਰਨਵੇ ਦੀ ਲੰਬਾਈ ਵਧਣ ਨਾਲ ਇੱਥੇ ਜਹਾਜ਼ ਉਤਰ ਸਕਣਗੇ, ਜਿਸ ਨਾਲ ਇੱਥੇ ਹਾਈ ਕਲਾਸ ਟੂਰਿਸਟ ਨੂੰ ਆਵਾਜਾਈ 'ਚ ਆਸਾਨੀ ਹੋਵੇਗੀ। ਸਰਕਾਰ ਜਲਦ ਇਸਦਾ ਕੰਸੈਪਟ ਪੇਪਰ ਤਿਆਰ ਕਰੇਗੀ। ਏਅਰਪੋਰਟ ਵਿਸਤਾਰ ਲਈ ਸਰਕਾਰ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਜਲਦ ਜ਼ਮੀਨ ਐਕਵਾਇਰ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ, ਜਿਸ ਤੋਂ ਬਾਅਦ ਅਗਲੀ ਕਾਰਵਾਈ ਅਮਲ 'ਚ ਲਿਆਈ ਜਾਵੇਗੀ।

ਕਾਂਗੜਾ ਅਤੇ ਸ਼ਾਹਪੁਰ ਉਪ ਮੰਡਲ 'ਚ 41 ਹੈਕਟੇਅਰ ਤੋਂ ਜ਼ਿਆਦਾ ਜ਼ਮੀਨ ਨਿਸ਼ਾਨਬੱਧ
ਜਾਣਕਾਰੀ ਮੁਤਾਬਕ, ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਾਂਗੜਾ ਅਤੇ ਸ਼ਾਹਪੁਰ ਉਪ ਮੰਡਲ ਤੋਂ ਕੁੱਲ 41 ਹੈਕਟੇਅਰ ਤੋਂ ਜ਼ਿਆਦਾ ਜ਼ਮੀਨ ਨਿਸ਼ਾਨਬੱਧ ਕੀਤੀ ਗਈ ਹੈ। ਇਸ ਤੋਂ ਇਲਾਵਾ ਕਾਂਗੜਾ, ਸ਼ਾਹਪੁਰ ਅਤੇ ਧਰਮਸ਼ਾਲਾ ਉਪ ਮੰਡਲ ਤੋਂ ਪੀ.ਡਬਲਿਊ.ਡੀ. ਨੇ ਕੁੱਲ 339 ਭਵਨ ਵੀ ਨਿਸ਼ਾਨਬੱਧ ਕੀਤੇ ਹਨ ਜੋ ਏਅਰਪੋਰਟ ਵਿਸਤਾਰੀਕਰਨ ਦੇ ਦਾਇਰੇ 'ਚ ਆਉਣਗੇ। ਇਸ ਤਰ੍ਹਾਂ ਇਕੱਲੇ ਕਾਂਗੜਾ ਉਪ ਮੰਡਲ 'ਚੋਂ ਕੁੱਲ 35 ਹੈਕਟੇਅਰ ਜ਼ਮੀਨ ਦਾ ਐਕਵਾਇਰ ਕੀਤਾ ਜਾਵੇਗਾ। ਕਾਂਗੜਾ ਸਬ ਡਿਵੀਜ਼ਨ ਤੋਂ ਆਉਣ ਵਾਲੀ 23 ਹੈਕਟੇਅਰ ਜ਼ਮੀਨ ਨਿੱਜੀ ਭੂਮੀ ਹੈ। ਇਸੇ ਤਰ੍ਹਾਂ ਸ਼ਾਹਪੁਰ ਖੇਤਰ 'ਚ 6.39 ਹੈਕਟੇਅਰ 'ਚੋਂ 2.44 ਹੈਕਟੇਅਰ ਨਿੱਜੀ ਭੂਮੀ ਹੈ। ਇਸ ਲਈ ਪ੍ਰਭਾਵਿਤਾਂ ਨੂੰ ਸਰਕਲ ਰੇਟ ਦੇ ਹਿਸਾਬ ਨਾਲ ਮੁਆਵਜ਼ਾ ਮਿਲੇਗਾ। ਇਹ ਰਾਸ਼ੀ ਕਰੀਬ 223 ਕਰੋੜ ਰੁਪਏ ਦੱਸੀ ਗਈ ਹੈ।


author

Rakesh

Content Editor

Related News